ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣ ਨਤੀਜੇ : ਕੇਜਰੀਵਾਲ ਦੀ ਹਨ੍ਹੇਰੀ 'ਚ ਉੱਡਿਆ ਕਮਲ

ਦਿੱਲੀ ਦੀ 7ਵੀਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਲਗਭਗ ਅੰਤਮ ਦੌਰ 'ਚ ਹੈ। ਹੁਣ ਤੱਕ ਦੇ ਅੰਕੜਿਆਂ 'ਚ ਇੱਕ ਵਾਰ ਫਿਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਹਾਲਾਂਕਿ ਭਾਜਪਾ ਦੇ ਅੰਕੜੇ ਸੁਧਰੇ ਹਨ, ਪਰ ਉਨ੍ਹਾਂ ਲਈ ਦਿੱਲੀ ਹਾਲੇ ਵੀ ਦੂਰ ਹੈ। ਬੀਜੇਪੀ 22 ਸਾਲਾਂ ਤੋਂ ਦਿੱਲੀ 'ਚ ਵਾਪਸੀ ਦਾ ਸੁਪਨਾ ਵੇਖ ਰਹੀ ਹੈ ਅਤੇ ਹੁਣ ਉਸ ਨੂੰ 5 ਸਾਲ ਹੋਰ ਇੰਤਜਾਰ ਕਰਨਾ ਪਵੇਗਾ। ਕਾਂਗਰਸ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਾਰੀ ਹਾਰ ਵੇਖਣੀ ਪਈ ਹੈ। ਹੁਣ ਤੱਕ ਦੇ ਨਤੀਜਿਆਂ ਵਿੱਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ।

 

ਰੁਝਾਨਾਂ 'ਚ  ਆਮ ਆਦਮੀ ਪਾਰਟੀ 63 ਸੀਟਾਂ ਅਤੇ ਭਾਜਪਾ 7 ਸੀਟਾਂ 'ਤੇ ਅੱਗੇ ਹੈ। ਕਾਂਗਰਸ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਹੈ।

 

Delhi Assembly Election Results 2020 Live Updates: 

ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਮਰਥਕਾਂ ਵਿਚਕਾਰ ਪਹੁੰਚੇ। ਪਾਰਟੀ ਦਫਤਰ 'ਚ ਸਾਥੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕਮਾਲ ਕਰ ਦਿੱਤਾ। ਦਿੱਲੀ ਦੇ ਲੋਕਾਂ ਨੇ ਤੀਜੀ ਵਾਰ ਆਪਣੇ ਬੇਟੇ 'ਤੇ ਭਰੋਸਾ ਕੀਤਾ ਹੈ। ਇਹ ਹਰ ਉਸ ਪਰਿਵਾਰ ਦੀ ਜਿੱਤ ਹੈ, ਜਿਸ ਨੇ ਮੈਨੂੰ ਆਪਣਾ ਬੇਟਾ ਸਮਝਿਆ ਅਤੇ ਸਮਰਥਨ ਕੀਤਾ। ਦਿੱਲੀ ਦੇ ਲੋਕਾਂ ਨੇ ਦੇਸ਼ ਵਿੱਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂਅ ਕੰਮ ਦੀ ਰਾਜਨੀਤੀ ਹੈ।
 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸੰਦੇਸ਼ ਦਿੱਤਾ ਹੈ ਕਿ ਵੋਟ ਉਸੇ ਨੂੰ ਮਿਲੇਗਾ, ਜੋ ਸਕੂਲ ਬਣਵਾਏਗਾ, ਮੁਹੱਲਾ ਕਲੀਨਿਕ ਬਣਵਾਏਗਾ। ਇਹੀ ਰਾਜਨੀਤੀ ਦੇਸ਼ ਨੂੰ 21ਵੀਂ ਸਦੀ ਵਿੱਚ ਲੈ ਜਾਵੇਗੀ। ਇਹ ਜਿੱਤ ਭਾਰਤ ਮਾਤਾ ਦੀ ਜਿੱਤ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮੰਗਲਵਾਰ ਹੈ ਅਤੇ ਹਨੂਮਾਨ ਜੀ ਦਾ ਦਿਨ। ਹਨੂੰਮਾਨ ਜੀ ਦਾ ਤਹਿ ਦਿਲੋਂ ਧੰਨਵਾਦ।

 

ਰਜਿੰਦਰ ਨਗਰ ਤੋਂ ਜਿੱਤਣ ਮਗਰੋਂ ‘ਆਪ’ ਦੇ ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦਾ ਬੇਟਾ ਅਰਵਿੰਦ ਕੇਜਰੀਵਾਲ ਅੱਤਵਾਦੀ ਨਹੀਂ, ਸਗੋਂ ਇੱਕ ਸੱਚਾ ਦੇਸ਼ ਭਗਤ ਹੈ। ਉਹ ਰਾਸ਼ਟਰ ਨਿਰਮਾਣ ਲਈ ਕੰਮ ਕਰ ਰਿਹਾ ਹੈ। ਉਹ ਅਜਿਹਾ ਕੰਮ ਕਰ ਰਹੇ ਹਨ ਜੋ ਦੇਸ਼ ਭਗਤੀ ਦਾ ਨਿਰਮਾਣ ਕਰਦੀ ਹੈ। ਭਾਜਪਾ ਜੋ ਕਰ ਰਹੀ ਹੈ ਉਹ ਦੇਸ਼ ਭਗਤ ਨਹੀਂ ਹੈ।

 

ਮਟਿਆ ਮਹਿਲ ਤੋਂ ਆਮ ਆਦਮੀ ਪਾਰਟੀ ਦੇ ਸ਼ੋਇਬ ਇਕਬਾਲ ਜਿੱਤੇ।

ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਜਿੱਤੇ।

ਗ੍ਰੇਟਰ ਕੈਲਾਸ਼ ਤੋਂ ਆਮ ਆਦਮੀ ਪਾਰਟੀ ਦੇ ਸੌਰਭ ਭਾਰਦਵਾਜ ਜੇਤੂ ਰਹੇ।

ਮੋਤੀ ਨਗਰ ਤੋਂ ਆਮ ਆਦਮੀ ਪਾਰਟੀ ਦੇ ਸ਼ਿਵ ਚਰਨ ਗੋਇਲ ਜਿੱਤੇ।

ਸੁਲਤਾਨਪੁਰ ਮਾਜਰਾ ਤੋਂ ਆਮ ਆਦਮੀ ਪਾਰਟੀ ਦੇ ਮੁਕੇਸ਼ ਅਹਿਲਾਵਤ ਜੇਤੂ ਰਹੇ।

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਡੀਐਮਕੇ ਦੇ ਐਮ.ਕੇ. ਸਟਾਲਿਨ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਜਿੱਤ ਲਈ ਵਧਾਈ ਦਿੱਤੀ ਹੈ।

 

ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦਾ ਗਠਜੋੜ 67 ਸੀਟਾਂ ਉੱਤੇ ਆਪਣੀ ਜ਼ਮਾਨਤ ਗੁਆ ਬੈਠੀ।

ਇਹ ਗਠਜੋੜ ਸਿਰਫ 3 ਸੀਟਾਂ 'ਤੇ ਆਪਣੀ ਜ਼ਮਾਨਤ ਬਚਾਉਣ ਵਿੱਚ ਕਾਮਯਾਬ ਰਹੀ ਹੈ, ਜਿਸ ਵਿੱਚ ਗਾਂਧੀਨਗਰ, ਬਾਦਲੀ ਅਤੇ ਕਸਤੂਰਬਾ ਨਗਰ ਸ਼ਾਮਿਲ ਹਨ। ਸਾਲ 2015 ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਦਾ ਅੰਕੜਾ 0 ਹੀ ਹੈ।
 

ਗਾਂਧੀਨਗਰ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਅਨਿਲ ਵਾਜਪਾਈ ਨੇ ਜਿੱਤ ਪ੍ਰਾਪਤ ਕੀਤੀ ਹੈ।

ਅਨਿਲ ਵਾਜਪਾਈ ਨੇ ਲਗਭਗ 6000 ਵੋਟਾਂ ਨਾਲ ਚੋਣ ਜਿੱਤੀ।
 

ਹਰੀ ਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਤਜਿੰਦਰ ਸਿੰਘ ਬੱਗਾ ਨੇ ਆਪਣੀ ਹਾਰ ਮੰਨ ਲਈ ਹੈ। ਉਨ੍ਹਾਂ ਨੇ ਟਵੀਟ ਕਰਕੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਅਰਵਿੰਦ ਕੇਜਰਵਾਲ ਨੂੰ ਵਧਾਈ ਦਿੱਤੀ।

 

 

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਟਪੜਗੰਜ ਤੋਂ ਜਿੱਤ ਪ੍ਰਾਪਤ ਕਰ ਲਈ ਹੈ। ਪਹਿਲਾਂ ਉਹ ਪਛੜ ਰਹੇ ਸਨ, ਪਰ ਆਖਰੀ ਗੇੜ 'ਚ ਉਨ੍ਹਾਂ ਨੇ ਲੀਡ ਲੈ ਕੇ ਰੱਖੀ।

 

ਕਾਲਕਾ ਜੀ ਸੀਟ 'ਤੇ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਆਪ ਉਮੀਦਵਾਰ ਆਤਿਸ਼ੀ ਨੇ ਜਿੱਤ ਪ੍ਰਾਪਤ ਕੀਤੀ।

 

ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੀ ਤ੍ਰਿਨਗਰ ਅਤੇ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।

ਸ਼ਾਲੀਮਾਰ ਬਾਗ ਤੋਂ ਆਪ ਦੀ ਬੰਦਨਾ ਕੁਮਾਰੀ ਅਤੇ ਤ੍ਰਿਨਗਰ ਤੋਂ ਪ੍ਰੀਤੀ ਤੋਮਰ ਜਿੱਤੀ ਹੈ।

 

ਜੰਗਪੁਰਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਵੀਨ ਕੁਮਾਰ 15,936 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਪ੍ਰਵੀਨ ਕੁਮਾਰ ਨੇ 45,131 ਵੋਟਾਂ ਪ੍ਰਾਪਤ ਕੀਤੀਆਂ।

 

ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ, ‘ਮੈਂ ਨਤੀਜਾ ਸਵੀਕਾਰ ਕਰਦਾ ਹਾਂ। ਅਗਲੀਆਂ ਚੋਣਾਂ 'ਚ ਅਸੀਂ ਸਖਤ ਮਿਹਨਤ ਕਰਾਂਗੇ। ਜੇ ਇਹ ਚੋਣ ਸਿੱਖਿਆ ਅਤੇ ਵਿਕਾਸ 'ਤੇ ਹੁੰਦੀਆਂ ਤਾਂ ਸਿੱਖਿਆ ਮੰਤਰੀ (ਮਨੀਸ਼ ਸਿਸੋਦੀਆ) ਪਿੱਛੇ ਨਾ ਚੱਲਦੇ।"

 

ਰਾਜੇਂਦਰ ਨਗਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ 18 ਹਜ਼ਾਰ ਵੋਟਾਂ ਨਾਲ ਜੇਤੂ ਬਣੇ।

 

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਵਿਧਾਨ ਸਭਾ ਭੰਗ ਕੀਤੀ।

 

ਓਖਲਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਅਮਾਨਤੁੱਲਾ ਖਾਨ ਵੱਡੀ ਜਿੱਤ ਦਰਜ ਕਰਨ ਵੱਲ ਵੱਧ ਰਹੇ ਹਨ। 13ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਅਮਾਨਤੁੱਲਾ ਖਾਨ ਲਗਭਗ 72,000 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਅਮਾਨਤੁੱਲਾ ਨੂੰ 83,735 ਅਤੇ ਭਾਜਪਾ ਦੇ ਬ੍ਰਹਮ ਸਿੰਘ 14,077 ਨਾਲ ਦੂਜੇ ਅਤੇ ਕਾਂਗਰਸ ਦੇ 2834 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਹਨ।


ਪਟਪੜਗੰਜ ਵਿਧਾਨ ਸਭਾ ਸੀਟ ਤੋਂ 'ਆਪ' ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 9ਵੇਂ ਗੇੜ ਦੀ ਗਿਣਤੀ ਤੋਂ ਬਾਅਦ 1288 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
 

ਮਨੀਸ਼ ਸਿਸੋਦੀਆ - 43,609
 

ਭਾਜਪਾ ਦੇ ਰਵਿੰਦਰ ਨੇਗੀ - 44,897
 

ਹਰੀ ਨਗਰ ਵਿਧਾਨ ਸਭਾ ਸੀਟ ਤੋਂ ਆਪ ਦੀ ਰਾਜ ਕੁਮਾਰੀ ਢਿੱਲੋਂ 12,047 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਭਾਜਪਾ ਦੇ ਤਜਿੰਦਰ ਸਿੰਘ ਬੱਗਾ 10,767 ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੇ ਸੁਰਿੰਦਰ ਕੁਮਾਰ ਸੇਤੀਆ 1401 ਵੋਟਾਂ ਨਾਲ ਤੀਜੇ ਨੰਬਰ 'ਤੇ ਹਨ।

 

ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਮੌਜੂਦਾ ਅੰਕੜਿਆਂ 'ਚ ਆਮ ਆਦਮੀ ਪਾਰਟੀ 58 ਸੀਟਾਂ' ਤੇ ਅੱਗੇ ਹੈ। ਭਾਰਤੀ ਜਨਤਾ ਪਾਰਟੀ ਸਿਰਫ 12 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਨੂੰ ਹੁਣ ਤੱਕ 53 ਫੀਸਦੀ ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਨੂੰ 39 ਫੀਸਦੀ ਵੋਟਾਂ ਮਿਲੀਆਂ ਹਨ।

 

ਹੁਣ ਕੰਮ ਦੀ ਰਾਜਨੀਤੀ ਹੋਵੇਗੀ, ਨਫਰਤ ਦੀ ਨਹੀਂ : ਸੰਜੇ ਸਿੰਘ
ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਬਾਰੇ 'ਆਪ' ਆਗੂ ਸੰਜੇ ਸਿੰਘ ਨੇ ਕਿਹਾ, "ਅਰਵਿੰਦ ਕੇਜਰੀਵਾਲ ਦਿੱਲੀ ਦੇ ਬੇਟੇ ਹਨ। ਦਿੱਲੀ ਦੇ ਬੇਟੇ ਵਿਰੁੱਧ ਅਮਿਤ ਸ਼ਾਹ ਦੀ ਪੂਰੀ ਤਾਕਤ ਲੱਗੀ, ਉਨ੍ਹਾਂ ਦੀ ਕੈਬਨਿਟ ਲੱਗੀ, 300 ਸੰਸਦ ਮੈਂਬਰ ਲੱਗੇ, ਕਈ ਮੁੱਖ ਮੰਤਰੀ ਲੱਗੇ, ਸਾਰੀ ਸੱਤਾ ਲੱਗੀ। ਪਰ ਕੁੱਝ ਕੰਮ ਨਾ ਆਇਆ। ਭਾਜਪਾ ਨੇ ਪੂਰੀ ਤਾਕਤ ਲਗਾਈ, ਨਫਰਤ ਵੀ ਫੈਲਾਈ, ਪਰ ਦਿੱਲੀ ਦੀ ਜਨਤਾ ਨੇ ਦੱਸਿਆ ਹੈ ਕਿ ਹੁਣ ਕੰਮ ਦੀ ਰਾਜਨੀਤੀ ਹੋਵੇਗੀ।"

 

 

ਸ਼ਾਹੀਨ ਬਾਗ ਵਾਲੀ ਓਖਲਾ ਵਿਧਾਨ ਸਭਾ ਸੀਟ 'ਤੇ 11ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਮਨਤੁੱਲਾ ਖਾਨ ਸਭ ਤੋਂ ਅੱਗੇ ਹਨ। ਅਮਨਤੁੱਲਾ ਖਾਨ 28,470 ਵੋਟਾਂ ਨਾਲ ਪਹਿਲੇ, ਭਾਜਪਾ ਦੇ ਬ੍ਰਹਮ ਸਿੰਘ 7296 ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੇ ਪਰਵੇਜ਼ ਹਾਸ਼ਮੀ 1224 ਵੋਟਾਂ ਨਾਲ ਤੀਜੇ ਨੰਬਰ 'ਤੇ ਹਨ।

 

ਪਟਪੜਗੰਜ ਵਿਧਾਨ ਸਭਾ ਸੀਟ 'ਤੇ 6ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਭਾਜਪਾ ਦੇ ਰਵੀ ਨੇਗੀ ਤੋਂ ਪਿੱਛੇ ਚੱਲ ਰਹੇ ਸਨ। ਹਾਲੇ ਤਕ ਰਵੀ ਸਿੰਘ ਨੇਗੀ ਨੂੰ 24,477, ਜਦਕਿ ਸਿਸੋਦੀਆ ਨੂੰ 22,901 ਵੋਟਾਂ ਮਿਲੀਆਂ ਹਨ।

 

ਨਵੀਂ ਦਿੱਲੀ ਸੀਟ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 14,666 ਵੋਟਾਂ ਪ੍ਰਾਪਤ ਕਰ ਕੇ ਵੱਡੀ ਲੀਡ ਲੈ ਲਈ ਹੈ। ਭਾਜਪਾ ਉਮੀਦਵਾਰ ਸੁਨੀਲ ਕੁਮਾਰ ਯਾਦਵ 6389 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ।ਮਾਡਲ ਟਾਊਨ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਅਖਿਲੇਸ਼ ਪਤੀ ਤ੍ਰਿਪਾਠੀ 16,461 ਵੋਟਾਂ ਪ੍ਰਾਪਤ ਕਰਕੇ ਅੱਗੇ ਚੱਲ ਰਹੇ ਹਨ, ਜਦਕਿ ਭਾਜਪਾ ਦੇ ਕਪਿਲ ਮਿਸ਼ਰਾ ਵੋਟਾਂ 8667 ਲੈ ਕੇ ਪਿੱਛੇ ਚੱਲ ਰਹੇ ਹਨ।


ਪੰਜਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਹਰਿਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਰਾਜ ਕੁਮਾਰੀ ਢਿੱਲੋਂ 5741 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਭਾਜਪਾ ਦੇ ਤਜਿੰਦਰ ਪਾਲ ਸਿੰਘ ਬੱਗਾ 5079 ਵੋਟਾਂ ਨਾਲ ਦੂਜੇ, ਜਦਕਿ ਕਾਂਗਰਸ ਦੇ ਸੁਰਿੰਦਰ ਕੁਮਾਰ ਸੇਤੀਆ 623 ਵੋਟਾਂ ਨਾਲ ਤੀਜੇ ਨੰਬਰ 'ਤੇ ਹਨ।

 

ਚਾਂਦਨੀ ਚੌਕ ਵਿਧਾਨ ਸਭਾ ਸੀਟ ਤੋਂ 'ਆਪ' ਦੇ ਪ੍ਰਹਿਲਾਦ ਸਿੰਘ ਸਾਹਨੀ ਨੂੰ 12,2667 ਵੋਟਾਂ ਨਾਲ ਅੱਗੇ ਹਨ, ਜਦਕਿ ਕਾਂਗਰਸ ਦੀ ਅਲਕਾ ਲਾਂਬਾ 404 ਵੋਟਾਂ ਨਾਲ ਕਾਫੀ ਪਿੱਛੇ ਹੈ।

 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ 55 ਸੀਟਾਂ 'ਤੇ ਅੱਗੇ ਹੈ ਅਤੇ ਭਾਜਪਾ 15 ਸੀਟਾਂ 'ਤੇ ਅੱਗੇ ਹੈ।

 

ਸੀਲਮਪੁਰ ਅਸੈਂਬਲੀ ਤੋਂ ਤੀਜੇ ਗੇੜ ਵਿੱਚ 11,440 ਵੋਟਾਂ ਪ੍ਰਾਪਤ ਕਰਕੇ ਆਪ ਦੇ ਅਬਦੁਲ ਰਹਿਮਾਨ ਅੱਗੇ ਚੱਲ ਰਹੇ ਹਨ। ਭਾਜਪਾ ਦੇ ਕੌਸ਼ਲ ਕੁਮਾਰ ਮਿਸ਼ਰਾ 10,697 ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੇ ਚੌਧਰੀ ਮਤੀਨ ਅਹਿਮਦ 1686 ਵੋਟਾਂ ਨਾਲ ਤੀਜੇ ਨੰਬਰ 'ਤੇ ਹਨ।

 

ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਪਟਪੜਗੰਜ ਸੀਟ ਤੋਂ ਮਨੀਸ਼ ਸਿਸੋਦੀਆ ਲਗਭਗ 1500 ਹਜ਼ਾਰ ਵੋਟਾਂ ਨਾਲ ਪਿੱਛੇ ਹਨ। 
 

ਮਨੀਸ਼ ਸਿਸੋਦੀਆ 5053
 

ਭਾਜਪਾ ਰਵਿੰਦਰ ਸਿੰਘ ਨੇਗੀ 6554

 

ਸ਼ਾਹੀਨ ਬਾਗ ਵਾਲੇ ਓਖਲਾ 'ਚ ਦੂਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਭਾਜਪਾ ਦੇ ਬ੍ਰਹਮ ਸਿੰਘ ਅੱਗੇ ਚੱਲ ਰਹੇ ਹਨ, ਜਦਕਿ ਆਪ ਦੇ ਅਮਨਤੁੱਲਾ ਖਾਨ ਪਿੱਛੇ ਹਨ।
 

ਮਾਡਲ ਟਾਊਨ ਵਿਧਾਨ ਸਭਾ ਸੀਟ ਤੋਂ ਦੂਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਖਿਲੇਸ਼ ਪਤੀ ਤ੍ਰਿਪਾਠੀ ਅੱਗੇ ਚੱਲ ਰਹੇ ਹਨ, ਜਦਕਿ ਭਾਜਪਾ ਦੇ ਕਪਿਲ ਮਿਸ਼ਰਾ ਪਿੱਛੇ ਹਨ।

 

 

ਚੋਣ ਕਮਿਸ਼ਨ ਅਨੁਸਾਰ ਸਾਰੀਆਂ 70 ਸੀਟਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। 70 ਸੀਟਾਂ ਦੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ 52 ਸੀਟਾਂ 'ਤੇ ਅੱਗੇ ਹੈ ਅਤੇ ਭਾਜਪਾ 18 ਸੀਟਾਂ 'ਤੇ ਅੱਗੇ ਹੈ।

 

ਤੀਜੇ ਰਾਊਂਡ 'ਚ ਛਤਰਪੁਰ ਵਿਧਾਨ ਸਭਾ ਸੀਟ ਤੋਂ ‘ਆਪ’ ਦੇ ਕਰਤਾਰ ਸਿੰਘ 1500 ਤੋਂ ਵੱਧ ਵੋਟਾਂ ਨਾਲ ਅੱਗੇ ਹਨ।

 

ਮਾਡਲ ਟਾਊਨ ਵਿਧਾਨ ਸਭਾ ਸੀਟ 'ਤੇ ਭਾਜਪਾ ਆਗੂ ਕਪਿਲ ਮਿਸ਼ਰਾ 4544 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਪ ਆਗੂ ਅਖਿਲੇਸ਼ ਪਤੀ ਤ੍ਰਿਪਾਠੀ 4446 ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੀ ਅਕਾਂਸ਼ਾ ਓਲਾ 305 ਵੋਟਾਂ ਨਾਲ ਤੀਜੇ ਨੰਬਰ 'ਤੇ ਹੈ।

 

ਤਿਲਕ ਨਗਰ ਵਿਧਾਨ ਸਭਾ ਸੀਟ ਤੋਂ ਪਹਿਲੇ ਰਾਊਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅੱਗੇ ਚੱਲ ਰਹੇ ਹਨ।
 

ਚਾਂਦਨੀ ਚੌਕ ਵਿਧਾਨ ਸਭਾ ਸੀਟ ਤੋਂ ‘ਆਪ’ ਦੇ ਪ੍ਰਹਿਲਾਦ ਸਿੰਘ ਸਾਹਨੀ 6043 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਕਾਂਗਰਸ ਦੀ ਅਲਕਾ ਲਾਂਬਾ ਨੂੰ 157 ਅਤੇ ਭਾਜਪਾ ਦੇ ਸੁਮਨ ਕੁਮਾਰ ਗੁਪਤਾ ਨੂੰ 67 ਵੋਟਾਂ ਮਿਲੀਆਂ ਹਨ।
 

ਨਵੀਂ ਦਿੱਲੀ ਵਿਧਾਨ ਸਭਾ ਸੀਟ ਸੀਟ 'ਤੇ ਆਪ ਮੁਖੀ ਅਰਵਿੰਦ ਕੇਜਰੀਵਾਲ 7820 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਦੇ ਸੁਨੀਲ ਕੁਮਾਰ ਯਾਦਵ 3433 ਅਤੇ ਕਾਂਗਰਸ ਦੇ ਰਮੇਸ਼ ਸੱਭਰਵਾਰ 652 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।

 

ਦੂਜੇ ਰਾਊਂਡ ਦੀ ਗਿਣਤੀ 'ਚ ਪਟਪੜਗੰਜ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਪ ਆਗੂ ਮਨੀਸ਼ ਸਿਸੋਦੀਆ 74 ਵੋਟਾਂ ਤੋਂ ਅੱਗੇ ਹਨ।

 

ਬੱਲੀਮਾਰਾਂ ਤੋਂ ‘ਆਪ’ ਉਮੀਦਵਾਰ ਇਮਰਾਨ ਹੁਸੈਨ 20 ਹਜ਼ਾਰ ਵੋਟਾਂ ਤੋਂ ਅੱਗੇ।

 

ਰਾਜੇਂਦਰ ਨਗਰ ਵਿਧਾਨ ਸਭਾ ਸੀਟ ਤੋਂ ‘ਆਪ’ ਦੇ ਰਾਘਵ ਚੱਢਾ ਨੂੰ 4715 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਆਰ.ਪੀ. ਸਿੰਘ ਨੂੰ 2356 ਵੋਟਾਂ ਮਿਲੀਆਂ।

 

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਰੁਝਾਨ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ 'ਚ ਅੰਤਰ ਹੈ। ਹਾਲੇ ਅਸਲ ਨਤੀਜੇ ਆਉਣ 'ਚ ਸਮਾਂ ਹੈ। ਨਤੀਜੇ ਜੋ ਵੀ ਆਉਣ, ਸੂਬੇ ਦਾ ਮੁਖੀ ਹੋਣ ਵਜੋਂ ਮੈਂ ਜ਼ਿੰਮੇਵਾਰ ਹਾਂ।"

 

 

ਪਹਿਲੇ ਰਾਊਂਡ ਦੀ ਗਿਣਤੀ ਤੋਂ ਬਾਅਦ ਹਰਿਨਗਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਢਿੱਲੋਂ ਅੱਗੇ ਚੱਲ ਰਹੇ ਹਨ। ਭਾਜਪਾ ਦੇ ਤਜਿੰਦਰ ਪਾਲ ਸਿੰਘ ਬੱਗਾ ਕਾਫੀ ਪਿੱਛੇ ਰਹਿ ਗਏ ਹਨ।
 

ਕਾਲਕਾ ਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਅਤਿਸ਼ੀ ਪਿੱਛੇ ਚੱਲ ਰਹੀ ਹੈ।

 

ਚੋਣ ਕਮਿਸ਼ਨ ਦੇ ਅਨੁਸਾਰ 29 ਸੀਟਾਂ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ 18 ਅਤੇ ਭਾਜਪਾ 11 ਸੀਟਾਂ ਤੇ ਅੱਗੇ ਚੱਲ ਰਹੀ ਹੈ।

 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 20 ਸੀਟਾਂ 'ਤੇ ਆਏ ਰੁਝਾਨਾਂ 'ਚ ਭਾਜਪਾ ਅਤੇ ਆਮ ਆਮਦੀ ਪਾਰਟੀ ਵਿਚਕਾਰ ਸਖਤ ਮੁਕਾਬਲਾ ਚੱਲ ਰਿਹਾ ਹੈ। 20 ਸੀਟਾਂ ਦੇ ਰੁਝਾਨਾਂ 'ਚ ਭਾਜਪਾ ਅਤੇ ਆਪ 10-10 ਸੀਟਾਂ 'ਤੇ ਅੱਗੇ ਚੱਲ ਰਹੇ ਹਨ।

 

 

ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਲਗਭਗ 4000 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
 

ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ 100 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
 

ਆਮ ਆਦਮੀ ਪਾਰਟੀ ਦੇ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ ਅੱਗੇ ਚੱਲ ਰਹੇ ਹਨ।
 

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਟਪੜਗੰਜ ਸੀਟ ਤੋਂ ਅੱਗੇ ਚੱਲ ਰਹੇ ਹਨ।

 

- ਦਿੱਲੀ ਦੇ ਗੋਲ ਬਾਜ਼ਾਰ ਪੋਲਿੰਗ ਸਟੇਸ਼ਨ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ।

 

ਗਾਂਧੀਨਗਰ ਸੀਟ ਤੋਂ  ਅਰਵਿੰਦਰ ਸਿੰਘ ਲਵਲੀ ਪਿੱਛੇ ਚੱਲ ਰਹੇ ਹਨ।


ਰਜਿੰਦਰ ਨਗਰ ਸੀਟ ਤੋਂ ਆਪ' ਦੇ ਰਾਘਵ ਚੱਢਾ ਅੱਗੇ ਚੱਲ ਰਹੇ ਹਨ।

 

ਭਾਜਪਾ ਦੇ ਤਜਿੰਦਰ ਪਾਲ ਸਿੰਘ ਬੱਗਾ ਹਰੀ ਨਗਰ ਵਿਧਾਨ ਸਭਾ ਸੀਟ ਤੋਂ ਪਿੱਛੇ ਚੱਲ ਰਹੇ ਹਨ।
 

ਕਾਲਕਾ ਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਅਤਿਸ਼ੀ ਅੱਗੇ ਚੱਲ ਰਹੀ ਹੈ।
 

ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਚਾਂਦਨੀ ਚੌਕ ਤੋਂ ਪਿਛੋਂ ਚੱਲ ਰਹੀ ਹੈ।
 

 

ਵੋਟਾਂ ਦੀ ਗਿਣਤੀ ਕਰਨ ਵਾਲੇ ਕੇਂਦਰਾਂ ਉੱਤੇ ਅਤੇ ਸਮੁੱਚੇ ਦਿੱਲੀ ਰਾਜਧਾਨੀ ਖੇਤਰ ਵਿੱਚ ਹੀ ਬਹੁਤ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਮੁੱਖ ਤੌਰ 'ਤੇ ਭਾਜਪਾ, ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ 'ਚ ਹਨ। ਉਂਝ ਕੁਝ ਆਜ਼ਾਦ ਤੇ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਦਿੱਲੀ ਚੋਣਾਂ 'ਚ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ।

 

- ਚੋਣ ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦਫਤਰ 'ਚ ਸਜਾਵਟ
 

 

ਦਿੱਲੀ ’ਚ ਕੁੱਲ 21 ਥਾਵਾਂ ’ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 33 ਨਿਗਰਾਨ ਨਿਯੁਕਤ ਕੀਤੇ ਗਏ ਹਨ ਤੇ 2,600 ਕਰਮਚਾਰੀ ਇਸ ਗਿਣਤੀ ਵਿੱਚ ਸ਼ਾਮਲ ਹੋਣਗੇ।
 

ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਹਰੇਕ ਕੇਂਦਰ ’ਤੇ ਵੋਟਾਂ ਦੀ ਗਿਣਤੀ ਹੋਣ ਤੱਕ ਘੱਟੋ–ਘੱਟ 500 ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ। ਦਿੱਲੀ ’ਚ ਨਵੀਂ ਵਿਧਾਨ ਸਭਾ ਦੀ ਚੋਣ ਲਈ 62.59 ਫ਼ੀ ਸਦੀ ਲੋਕਾਂ ਨੇ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਹ ਸਾਲ 2015 ਦੇ ਅੰਕੜੇ ਤੋਂ ਪੰਜ ਫ਼ੀ ਸਦੀ ਘੱਟ ਹੈ। ਇਸ ਵਾਰ ਦੀ ਚੋਣ ’ਚ ਵੋਟਰਾਂ ਦੀ ਕੁੱਲ ਗਿਣਤੀ 1.47 ਕਰੋੜ ਸੀ; ਜਿਨ੍ਹਾਂ ਵਿੱਚੋਂ 66.8 ਲੱਖ ਔਰਤਾਂ ਤੇ 81.05 ਲੱਖ ਮਰਦ ਵੋਟਰ ਸਨ। ਇਸ ਤੋਂ ਇਲਾਵਾ 869 ਥਰਡ–ਜੈਂਡਰ ਵੋਟਰ ਵੀ ਸਨ।
 

ਦਿੱਲੀ ਦੀਆਂ ਸਾਰੀਆਂ 70 ਸੀਟਾਂ ਉੱਤੇ ਕੁੱਲ 672 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ; ਜਿਨ੍ਹਾਂ ਵਿੱਚੋਂ 593 ਮਰਦ ਤੇ 79 ਮਹਿਲਾ ਉਮੀਦਵਾਰ ਸਨ। ਇਨ੍ਹਾਂ 70 ਸੀਟਾਂ ਵਿੱਚੋਂ 12 ਸੀਟਾਂ ਅਨੁਸੂਚਿਤ ਜਾਤਾਂ (SC) ਲਈ ਰਾਖਵੀਂਆਂ ਸਨ।
 

ਅੱਜ ਸਭ ਤੋਂ ਸਭ ਤੋਂ ਪਹਿਲਾਂ ਡਾਕ ਰਾਹੀਂ ਮਿਲੀਆਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (EVMs) ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਖ਼ਾਸ ਮੁੱਖ ਚੋਣ ਅਧਿਕਾਰੀ ਸਤਨਾਮ ਸਿੰਘ ਨੇ ਕਿਹਾ ਕਿ EVMs ਬਿਲਕੁਲ ਸੁਰੱਖਿਅਤ ਹਨ। ਹਰ ਚੀਜ਼ ਲਈ ਪ੍ਰੋਟੋਕੋਲ ਨਿਰਧਾਰਤ ਹੈ। ਹਰ ਪੱਧਰ ਉੱਤੇ ਉਮੀਦਵਾਰ ਤੇ ਪਾਰਟੀਆਂ ਇਸ ਵਿੱਚ ਸ਼ਾਮਲ ਹਨ; ਤਾਂ ਜੋ ਸਭ ਕੁਝ ਪਾਰਦਰਸ਼ੀ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Election Results 2020 live updates