ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣ ਹੋਵੇਗੀ ਹਾਈ–ਟੈੱਕ, QR ਕੋਡ ਨਾਲ ਪਾਈ ਜਾ ਸਕੇਗੀ ਵੋਟ

ਦਿੱਲੀ ਵਿਧਾਨ ਸਭਾ ਚੋਣ ਹੋਵੇਗੀ ਹਾਈ–ਟੈੱਕ, QR ਕੋਡ ਨਾਲ ਪਾਈ ਜਾ ਸਕੇਗੀ ਵੋਟ

ਦਿੱਲੀ ’ਚ ਅਗਲੀ ਵਿਧਾਨ ਸਭਾ ਚੋਣ ਹਾਈ–ਟੈੱਕ ਹੋਵੇਗੀ। ਵੋਟਰਾਂ ਦੀ ਸਹੂਲਤ ਤੇ ਵੋਟਰ ਫ਼ੀ ਸਦ ਵਧਾਉਣ ਲਈ ਚੋਣ ਕਮਿਸ਼ਨ ਨੇ ਇਸ ਵਾਰ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇਸ ਵਾਰ ਪੋਲਿੰਗ ਸਟੇਸ਼ਨ ਦੇ ਅੰਦਰ ਮੋਬਾਇਲ ਫ਼ੋਨ ਲਿਜਾਂਦਾ ਜਾ ਸਕੇਗਾ। ਨਾਲ ਹੀ ਤੁਸੀਂ ਆਪਣੇ ਮੋਬਾਇਲ ’ਤੇ ਜੈਨਰੇਟ ਹੋਏ ਕਿਊਆਰ ਕੋਡ (QR Code) ਵਾਲੀ ਪਰਚੀ ਵਿਖਾ ਕੇ ਵੋਟ ਪਾ ਸਕੋਗੇ।

 

ਮੋਬਾਇਲ ਲਿਜਾਣ ਦੀ ਸਹੂਲਤ ਇਸ ਲਈ ਵੀ ਸ਼ੁਰੂ ਕੀਤੀ ਗਈ ਹੈ ਕਿਉਂਕਿ ਚੋਣਾਂ ’ਚ ਪਹਿਲੀ ਵਾਰ QR ਕੋਡ ਵਾਲੀ ਵੋਟਰ ਸਲਿੱਪ ਦੀ ਵਰਤੋਂ ਹੋ ਰਹੀ ਹੈ। ਦਿੱਲੀ ਮੁੱਖ ਚੋਣ ਅਧਿਕਾਰੀ ਡਾ. ਰਣਵੀਰ ਸਿੰਘ ਨੇ ਦੱਸਿਆ ਕਿ ਦਿੱਲੀ ’ਚ ਕੁੱਲ 2689 ਸਥਾਨਾਂ ਉੱਤੇ ਵੋਟ ਕੇਂਦਰ ਬਣਾਏ ਜਾਣਗੇ।

 

 

ਚੋਣ ਕਮਿਸ਼ਨ ਵੋਟਿੰਗ ਤੋਂ ਪਹਿਲਾਂ ਵੋਟਰ–ਪਰਚੀ ਭੇਜੇਗਾ। ਉਸ ਵਿੱਚ ਇੱਕ QR ਕੋਡ ਹੋਵੇਗਾ। ਉਸ ਨੂੰ ਚੋਣ ਅਧਿਕਾਰੀ ਸਕੈਨ ਕਰ ਕੇ ਤੁਹਾਨੂੰ ਪੋਲਿੰਗ ਬੂਥ ਅੰਦਰ ਜਾਣ ਦੇਣਗੇ। ਜੇ ਤੁਸੀਂ ਉਹ ਪਰਚੀ ਲੈ ਕੇ ਨਹੀਂ ਪੁੱਜੇ ਹੋ, ਤਾਂ ਤੁਹਾਨੂੰ ਆਪਣੇ ਮੋਬਾਇਲ ਫ਼ੋਨ ਉੱਤੇ ਵੋਟਰ ਹੈਲਪਲਾਈਨ–ਐਪ ਨਾਲ ਡਿਜੀਟਲ QR Code ਵਾਲੀ ਵੋਟਰ ਪਰਚੀ ਜੈਨਰੇਟ ਕਰਨੀ ਹੋਣਗੇ।

 

 

ਪੋਲਿੰਗ ਸਟੇਸ਼ਨ ਉੱਤੇ ਬੂਥ ਪੱਧਰ ਦਾ ਅਧਿਕਾਰੀ ਤੁਹਾਡੀ ਪਰਚੀ ਸਕੈਨ ਕਰ ਕੇ ਇੱਕ ਨੰਬਰ ਦੇਵੇਗਾ। ਉਸ ਤੋਂ ਬਾਅਦ ਵੋਟ ਪਾਉਣ ਲਈ ਜਾ ਸਕੋਗੇ ਪਰ ਉਸ ਤੋਂ ਪਹਿਲਾਂ ਮੋਬਾਇਲ ਫ਼ੋਨ ਜਮ੍ਹਾ ਕਰਵਾਉਣਾ ਹੋਵੇਗਾ। ਚੋਣ ਕਮਿਸ਼ਨ ਪੋਲਿੰਗ ਸਟੇਸ਼ਨ ਦੇ ਅੰਦਰ ਹੀ ਮੋਬਾਇਲ ਲਾੱਕਰ ਦੀ ਸਹੂਲਤ ਵੀ ਉਪਲਬਧ ਕਰਵਾਏਗਾ।

 

 

ਵੋਟ ਪਾਉਣ ਤੋਂ ਪਹਿਲਾਂ ਮੋਬਾਇਲ ਨੂੰ ਪੋਲਿੰਗ ਬੂਥ ਅੰਦਰ ਬਣੇ ਲਾੱਕਰ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ, ਜੋ ਵੋਟ ਪਾਉਣ ਤੋਂ ਬਾਅਦ ਤੁਹਾਨੂੰ ਮਿਲ ਸਕੇਗਾ।

 

 

ਦਿੱਲੀ ’ਚ ਵੋਟਰਾਂ ਦੀ ਗਿਣਤੀ ਹੁਣ ਵਧ ਕੇ 1.40 ਕਰੋੜ ਹੋ ਚੁੱਕੀ ਹੈ। ਰਾਜਧਾਨੀ ’ਚ ਕੁੱਲ 16,500 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਤੇ ਵੋਟ–ਕੇਂਦਰਾਂ ਦੀ ਗਿਣਤੀ 2,689 ਹੋਵੇਗੀ।

 

 

ਦਿੱਲੀ ’ਚ ਸਾਲ 2015 ਦੌਰਾਨ 65 ਫ਼ੀ ਸਦੀ ਤੋਂ ਵੱਧ ਵੋਟਾਂ ਪਈਆਂ ਸਨ। ਪਰ 2019 ਦੀਆਂ ਲੋਕ ਸਭਾ ਚੋਣਾਂ ’ਚ ਇਹ ਘਟਅ ਕੇ 60 ਫ਼ੀ ਸਦੀ ਰਹਿ ਗਿਆ ਸੀ। ਚੋਣ ਕਮਿਸ਼ਨ ਵੋਟ ਫ਼ੀ ਸਦ ਹੋਰ ਵਧਾਉਣ ਲਈ ਨਵੇਂ ਡਿਜੀਟਲ ਇੰਤਜ਼ਾਮ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Election to be High-Tech Voting through QR Code