ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣਾਂ ਭਲਕੇ, ਬੂਥਾਂ 'ਤੇ ਪੁਲਿਸ ਦਾ ਪਹਿਰਾ

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਭਲਕੇ ਮਤਲਬ ਸਨਿੱਚਰਵਾਰ (8 ਫਰਵਰੀ) ਨੂੰ ਹਨ। ਇਸ ਦੇ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਪੋਲਿੰਗ ਬੂਥਾਂ 'ਤੇ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਹਨ। ਪੋਲਿੰਗ ਮੁਲਾਜ਼ਮਾਂ ਨੇ ਪੋਲਿੰਗ ਬੂਥਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। 
 

ਸਾਰੇ ਪੋਲਿੰਗ ਬੂਥਾਂ 'ਤੇ ਵੀਵੀਪੈਟ ਅਤੇ ਈਵੀਐਮ ਮਸ਼ੀਨਾਂ ਪਹੁੰਚਾ ਦਿੱਤੀਆਂ ਗਈਆਂ ਹਨ। ਵੋਟਰਾਂ ਨੂੰ ਮਤਦਾਨ ਕੇਂਦਰਾਂ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਦੇ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ।

 


 

ਇਨ੍ਹਾਂ ਚੋਣਾਂ 'ਚ ‘ਆਪ’ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰ ਖੜੇ ਕੀਤੇ ਹਨ। ਇਸ ਦੇ ਨਾਲ ਹੀ ਕਾਂਗਰਸ 66 ਅਤੇ ਭਾਜਪਾ 67 ਸੀਟਾਂ 'ਤੇ ਚੋਣ ਲੜ ਰਹੀ ਹੈ। ਭਾਜਪਾ ਨੇ ਆਪਣੀ ਸਹਿਯੋਗੀ ਪਾਰਟੀਆਂ ਲਈ ਤਿੰਨ ਸੀਟਾਂ ਛੱਡੀਆਂ ਹਨ। ਇਸ ਵਿਚੋਂ ਦੋ ਸੀਟਾਂ 'ਤੇ ਜੇਡੀਯੂ ਅਤੇ ਇਕ ਸੀਟ 'ਤੇ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਮੈਦਾਨ 'ਚ ਹਨ।
 

ਦੱਸ ਦੇਈਏ ਕਿ 25 ਜਨਵਰੀ ਤੋਂ 6 ਫਰਵਰੀ ਦੇ ਵਿਚਕਾਰ ਰੋਜ਼ਾਨਾ 400 ਤੋਂ 500 ਦੀਆਂ ਚੋਣ ਰੈਲੀਆਂ, ਜਨਤਕ ਸਭਾਵਾਂ, ਨੁੱਕੜ ਨਾਟਕ ਅਤੇ ਰੋਡ ਸ਼ੋਅ ਆਯੋਜਿਤ ਕੀਤੇ ਜਾਂਦੇ ਰਹੇ ਹਨ। ਇਸ ਤਰ੍ਹਾਂ ਚੋਣ ਮੁਹਿੰਮ ਦੌਰਾਨ 5500 ਤੋਂ 6000 ਚੋਣ ਪ੍ਰੋਗਰਾਮ ਹੋਏ।

 


 

ਕਾਂਗਰਸ ਪਾਰਟੀ ਵੱਲੋਂ ਰਾਜਦ ਨਾਲ ਗਠਜੋੜ ਕੀਤਾ ਗਿਆ ਹੈ ਅਤੇ ਉਹ ਚਾਰ ਸੀਟਾਂ 'ਤੇ ਚੋਣ ਲੜ ਰਹੇ ਹਨ। ਬਹੁਜਨ ਸਮਾਜ ਪਾਰਟੀ (ਬਸਪਾ) ਵੀ ਇਸ ਵਾਰ 68 ਸੀਟਾਂ 'ਤੇ ਉਮੀਦਵਾਰ ਖੜੇ ਕੀਤੇ ਹਨ। ਇਸ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 5 ਅਤੇ ਹੋਰ ਰਾਸ਼ਟਰੀ ਅਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਨੇ 249 ਉਮੀਦਵਾਰ ਮੈਦਾਨ 'ਚ ਉਤਰੇ ਹਨ। ਇਸ ਦੇ ਨਾਲ ਹੀ 148 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।

 


 

ਮਹੱਤਵਪੂਰਨ ਗੱਲ ਹੈ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕੁੱਲ 67 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਸਨ, ਜਦਕਿ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਤੋਂ ਇਲਾਵਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਜਿੱਤੀਆਂ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi assembly election will take place tomorrow