ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਜ਼ਬੂਤ ਅਰਥਚਾਰੇ ਲਈ ਜ਼ਰੂਰੀ ਹਨ ਮੁਫ਼ਤ ਯੋਜਨਾਵਾਂ : ਅਰਵਿੰਦ ਕੇਜਰੀਵਾਲ

ਦਿੱਲੀ 'ਚ 200 ਯੂਨਿਟ ਤਕ ਮੁਫਤ ਬਿਜਲੀ, ਔਰਤਾਂ ਲਈ ਮੁਫਤ ਬੱਸ ਸਫਰ, ਮੁਫਤ ਵਾਈ-ਫਾਈ ਕਾਰਨ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਹਨ। ਅੱਜ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ਨੂੰ ਟਵੀਟ ਕਰਕੇ ਜਵਾਬ ਦਿੰਦਿਆਂ ਕਿਹਾ ਕਿ ਮੁਫਤ ਸੇਵਾਵਾਂ ਦੇਣਾ ਅਰਥਚਾਰੇ ਲਈ ਵਧੀਆ ਹੁੰਦਾ ਹੈ, ਕਿਉਂਕਿ ਇਸ ਨਾਲ ਗਰੀਬਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਮੰਗ ਵੱਧਦੀ ਹੈ।
 

ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਔਰਤਾਂ ਨੂੰ ਮੁਫਤ ਬੱਸ ਸੇਵਾ ਅਤੇ 200 ਯੂਨਿਟ ਬਿਜਲੀ ਮੁਫਤ ਦੇਣ ਦਾ ਪ੍ਰਬੰਧ ਕੀਤਾ ਹੈ। ਵਿਰੋਧੀ ਪਾਰਟੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਮੁਫਤ ਸੇਵਾਵਾਂ’ ਦੀ ਘੋਸ਼ਣਾ ਕਰਨ ਕਰਕੇ ‘ਆਪ’ ਦੀ ਅਗਵਾਈ ਵਾਲੀ ਕੇਜਰੀਵਾਲ ਸਰਕਾਰ ਦੀ ਨਿਖੇਧੀ ਕਰ ਰਹੀਆਂ ਹਨ।
 

 

ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, "ਸੀਮਤ ਮਾਤਰਾ 'ਚ ਮੁਫਤ ਸੇਵਾਵਾਂ ਦੇਣਾ ਅਰਥਚਾਰੇ ਲਈ ਵਧੀਆ ਹੁੰਦਾ ਹੈ। ਇਸ ਨਾਲ ਗਰੀਬਾਂ ਕੋਲ ਪੈਸੇ ਦੀ ਉਪਲੱਬਧਤਾ ਬਣੀ ਰਹਿੰਦੀ ਹੈ, ਜਿਸ ਨਾਲ ਮੰਗ 'ਚ ਵਾਧਾ ਹੁੰਦਾ ਹੈ। ਪਰ ਇਸ ਨੂੰ ਇਸ ਹੱਦ ਤੱਕ ਕੀਤਾ ਜਾਣਾ ਚਾਹੀਦਾ ਹੈ ਕਿ ਕੋਈ ਵਾਧੂ ਟੈਕਸ ਨਾ ਲਗਾਉਣਾ ਪਵੇ ਅਤੇ ਇਸ ਨਾਲ ਬਜਟ ਦੀ ਕਮੀ ਵੀ ਨਾ ਹੋਵੇ।"
 

ਭਾਜਪਾ ਦੀ ਆਲੋਚਨਾ ਕਰਦਿਆਂ ਕੇਜਰੀਵਾਲ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਸੀਸੀਟੀਵੀ, ਸਕੂਲ ਅਤੇ ਕੱਚੀਆਂ ਕਲੋਨੀਆਂ ਦੇ ਮੁੱਦਿਆਂ ਦੇ ਅਧਾਰ 'ਤੇ ਵੋਟਾਂ ਮੰਗਣ ਲਈ ਮਜਬੂਰ ਕੀਤਾ।
 

ਦਰਅਸਲ, ਦਿੱਲੀ ਭਾਜਪਾ ਨੇ ਇੱਕ ਟਵੀਟ ਕੀਤਾ ਸੀ, ਜਿਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਜਰੀਵਾਲ ਨੂੰ ਸਵਾਲ ਕੀਤਾ, "ਤੁਸੀਂ ਦੱਸੋ ਕਿੰਨੇ ਸਕੂਲ ਬਣਾਏ। 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਚੱਲ ਰਹੀ ਸੀ ਅਤੇ ਕੁਝ ਹੀ ਲਗਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ।"
 

 

ਇਸ ਦੇ ਜਵਾਬ 'ਚ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਕੁਝ ਸੀਸੀਟੀਵੀ ਕੈਮਰੇ ਤਾਂ ਵਿਖਾਈ ਦਿੱਤੇ। ਕੁਝ ਦਿਨ ਪਹਿਲਾਂ ਤੁਸੀਂ ਕਿਹਾ ਸੀ ਕਿ ਇੱਕ ਵੀ ਕੈਮਰਾ ਨਹੀਂ ਲਗਾਇਆ ਗਿਆ ਸੀ। ਥੋੜਾ ਸਮਾਂ ਕੱਢੋ, ਤੁਹਾਨੂੰ ਸਕੂਲ ਵੀ ਵਿਖਾਈ ਦੇਣ ਲੱਗ ਜਾਣਗੇ। ਮੈਨੂੰ ਬਹੁਤ ਖੁਸ਼ੀ ਹੈ ਕਿ ਦਿੱਲੀ ਦੇ ਲੋਕਾਂ ਨੇ ਰਾਜਨੀਤੀ ਬਦਲ ਦਿੱਤੀ ਹੈ, ਕਿਉਂਕਿ ਭਾਜਪਾ ਨੇ ਇਥੇ ਸੀਸੀਟੀਵੀ, ਸਕੂਲ ਅਤੇ ਕੱਚੀਆਂ ਕਲੋਨੀਆਂ 'ਤੇ ਵੋਟਾਂ ਮੰਗਣੀਆਂ ਪੈ ਰਹੀਆਂ ਹਨ।"
 

 

ਇਕ ਹੋਰ ਟਵੀਟ ਦਿੱਲੀ ਭਾਜਪਾ ਨੇ ਕੀਤਾ, ਜਿਸ 'ਚ ਸ਼ਾਹ ਨੇ ਉਨ੍ਹਾਂ ਤੋਂ ਪੁੱਛਿਆ, "ਕੇਜਰੀਵਾਲ ਜੀ ਤੁਸੀਂ ਕਿਹਾ ਸੀ ਕਿ ਮੈਂ ਪੂਰੀ ਦਿੱਲੀ ਨੂੰ ਮੁਫਤ ਵਾਈ-ਫਾਈ ਬਣਾਵਾਂਗਾ। ਮੈਂ ਰਸਤੇ 'ਚ ਵਾਈ-ਫਾਈ ਲੱਭਦੇ ਹੋਏ ਆਇਆ। ਬੈਟਰੀ ਖ਼ਤਮ ਹੋ ਗਈ ਪਰ Wi-Fi ਨਾ ਮਿਲਿਆ।" ਇਸ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ, "ਸਰ, ਅਸੀਂ ਮੁਫਤ ਵਾਈ-ਫਾਈ ਦੇ ਨਾਲ-ਨਾਲ ਮੁਫਤ ਬੈਟਰੀ ਚਾਰਜਿੰਗ ਦਾ ਪ੍ਰਬੰਧ ਕਰ ਦਿੱਤਾ ਹੈ। ਦਿੱਲੀ 'ਚ 200 ਯੂਨਿਟ ਬਿਜਲੀ ਮੁਫਤ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi assembly elections 2020 Arvind Kejriwal explains economics behind freebies to take on Opposition