ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ : ਕੇਜਰੀਵਾਲ ਸਰਕਾਰ ਨੇ ਜਾਰੀ ਕੀਤਾ 10 ਕੰਮਾਂ ਦਾ ਗਰੰਟੀ ਕਾਰਡ

ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਗਰੰਟੀ ਕਾਰਡ’ ਜਾਰੀ ਕੀਤਾ ਹੈ। 'ਆਪ' ਨੇ ਦਾਅਵਾ ਕੀਤਾ ਹੈ ਕਿ ਇਹ 10 ਗਰੰਟੀ ਕੰਮ ਚੋਣਾਂ ਤੋਂ ਬਾਅਦ ਵੀ ਜਾਰੀ ਰਹਿਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਹਨ ਕਿ ਇਹ 31 ਮਾਰਚ ਤੱਕ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਹੂਲਤਾਂ ਜਾਰੀ ਰਹਿਣਗੀਆਂ। ਕੁਝ ਗਰੰਟੀਆਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨੂੰ ਇੱਕ, ਦੋ, ਤਿੰਨ ਜਾਂ ਚਾਰ ਸਾਲਾਂ 'ਚ ਲਾਗੂ ਕੀਤਾ ਜਾਵੇਗਾ।
 

 

ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਗਰੰਟੀ ਹੈ ਕਿ ਅਗਲੇ 5 ਸਾਲਾਂ ਲਈ 24 ਘੰਟੇ ਬਿਜਲੀ ਮਿਲੇਗੀ ਅਤੇ 200 ਯੂਨਿਟ ਤੱਕ ਮੁਫਤ ਬਿਜਲੀ ਮਿਲੇਗੀ। ‘ਆਪ’ ਆਗੂ ਗੋਪਾਲ ਰਾਏ ਨੇ ਕਿਹਾ ਹੈ ਕਿ ਲਗਭਗ 26 ਜਨਵਰੀ ਤਕ ਪਾਰਟੀ ਆਪਣਾ ਮੈਨੀਫੈਸਟੋ ਵੀ ਪੇਸ਼ ਕਰੇਗੀ। ਇਹ ਦੋ ਤਰੀਕਿਆਂ ਨਾਲ ਪੇਸ਼ਕਸ਼ ਕੀਤਾ ਜਾ ਰਿਹਾ ਹੈ - ਇੱਕ ਗਰੰਟੀ ਕਾਰਡ ਅਤੇ ਇਸ ਤੋਂ ਬਾਅਦ ਪੂਰਾ ਮੈਨੀਫੈਸਟੋ। ਗਰੰਟੀ ਕਾਰਡ ਨੂੰ ਘਰ-ਘਰ ਜਾ ਕੇ ਲੋਕਾਂ ਤਕ ਪਹੁੰਚਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਦੀ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ ਇਸ ਦੇ ਲਈ ਆਪ ਨੇ ਸਾਰੀਆਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
 

 

ਕੇਜਰੀਵਾਲ ਦੇ ਗਰੰਟੀ ਕਾਰਡ 'ਚ ਇਹ ਹਨ 10 ਗਰੰਟੀਆਂ :
 

1 - ਜਗਮਗਾਉਂਦੀ ਦਿੱਲੀ
200 ਯੂਨਿਟ ਬਿਜਲੀ ਮੁਫਤ ਮਿਲਦੀ ਰਹੇਗੀ। ਵਿਰੋਧੀ ਧਿਰ ਇਸ ਬਾਰੇ ਅਫਵਾਹਾਂ ਫੈਲਾ ਰਿਹਾ ਹੈ। ਖੁੱਲ੍ਹੀਆਂ ਅਤੇ ਹਾਈਟੈਂਸ਼ਨ ਤਾਰਾਂ ਤੋਂ ਛੁਟਕਾਰਾ ਮਿਲੇਗਾ। ਇਸ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ।

 

2 - ਹਰ ਘਰ ਪਾਣੀ
ਅਗਲੇ 5 ਸਾਲਾਂ ਤਕ 24 ਘੰਟੇ ਪਾਣੀ ਮਿਲੇਗਾ। ਇਹ ਟੂਟੀਆਂ ਰਾਹੀਂ ਮਿਲੇਗਾ। 20 ਹਜ਼ਾਰ ਲੀਟਰ ਪਾਣੀ ਮੁਫਤ ਮਿਲਦਾ ਰਹੇਗਾ।

 

3 - ਦੇਸ਼ ਦੀ ਸਭ ਤੋਂ ਵਧੀਆ ਸਿੱਖਿਆ ਪ੍ਰਣਾਲੀ
ਸਿੱਖਿਆ ਪ੍ਰਣਾਲੀ ਹੋਰ ਬਿਹਤਰ ਹੋਵੇਗੀ। 12ਵੀਂ ਤਕ ਦੀ ਪੜ੍ਹਾਈ ਦੀ ਗਰੰਟੀ ਮੇਰੀ ਹੈ। 12ਵੀਂ ਤੱਕ ਦੀ ਪੜ੍ਹਾਈ ਮੁਫਤ ਹੋਵੇਗੀ। ਦਿੱਲੀ 'ਚ ਪੈਦਾ ਹੋਣ ਵਾਲੇ ਹਰੇਕ ਬੱਚੇ ਦੀ ਜ਼ਿੰਮੇਵਾਰੀ ਸਾਡੀ ਹੈ।

 

4 - ਸਸਤਾ ਅਤੇ ਵਧੀਆ ਇਲਾਜ
ਸਿਹਤ ਦੀ ਜ਼ਿੰਮੇਵਾਰੀ ਮੇਰੀ ਹੈ ਅਤੇ ਮੁਫਤ ਇਲਾਜ ਮਿਲੇਗਾ। ਮੁਹੱਲਾ ਕਲੀਨਿਕ, ਨਵੇਂ ਹਸਪਤਾਲ ਅਤੇ ਪਾਲੀ ਕਲੀਨਿਕ ਬਣਾਏ ਜਾਣਗੇ। ਦਿੱਲੀ ਦਾ ਕੋਈ ਨਾਗਰਿਕ ਬੀਮਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਵਧੀਆ ਇਲਾਜ ਦੀ ਮੇਰੀ ਗਰੰਟੀ ਹੈ।

 

5 - ਸਭ ਤੋਂ ਵੱਡੀ ਅਤੇ ਸਸਤੀ ਆਵਾਜਾਈ ਸਹੂਲਤ
ਆਵਾਜਾਈ ਸੇਵਾ ਲਾਗੂ ਹੋਵੇਗੀ। ਕੌਮਾਂਤਰੀ ਪੱਧਰ ਦੇ ਆਵਾਜਾਈ ਪ੍ਰਬੰਧ ਹੋਣਗੇ। ਲਾਸਟ ਮੀਲ ਕੁਨੈਕਟੀਵਿਟੀ ਹੋਵੇਗੀ। ਔਰਤਾਂ ਨੂੰ ਮੁਫਤ ਯਾਤਰਾ ਮਿਲਦੀ ਰਹੇਗੀ। ਵਿਦਿਆਰਥੀਆਂ ਨੂੰ ਮੁਫਤ ਯਾਤਰਾ ਮਿਲੇਗੀ।

 

6 - ਪ੍ਰਦੂਸ਼ਣ ਮੁਕਤ ਦਿੱਲੀ
ਦਿੱਲੀ ਦਾ ਪ੍ਰਦੂਸ਼ਣ ਠੀਕ ਕਰਨਾ ਹੈ, ਇਸ ਦੇ ਲਈ 2 ਕਰੋੜ ਤੋਂ ਵੱਧ ਪੌਦੇ ਲਗਾਏ ਜਾਣਗੇ। ਵੈਕਯੂਮ ਨਾਲ ਸਫਾਈ ਹੋਵੇਗੀ।  ਯਮੁਨਾ ਨੂੰ ਵੀ ਸਾਫ ਕਰਾਂਗੇ ਅਤੇ ਦਿੱਲੀ ਨੂੰ ਚਮਕਾਵਾਂਗੇ।

 

7 - ਸਾਫ ਅਤੇ ਚਮਕਦੀ ਦਿੱਲੀ
ਕੂੜੇਦਾਨ ਅਤੇ ਮਲਬੇ ਦੇ ਢੇਰਾਂ ਤੋਂ ਮੁਕਤੀ ਦਿਵਾ ਕੇ ਸਾਫ ਅਤੇ ਸੁੰਦਰ ਵਾਤਾਵਰਣ ਬਣਾਵਾਂਗੇ।

 

8 - ਔਰਤਾਂ ਲਈ ਸੁਰੱਖਿਅਤ ਦਿੱਲੀ
ਔਰਤਾਂ ਦੀ ਸੁਰੱਖਿਆ ਲਈ ਕੰਮ ਕਰਾਂਗੇ। ਸੀਸੀਟੀਵੀ ਸਟ੍ਰੀਟ ਲਾਈਟਾਂ ਲੱਗ ਰਹੀਆਂ ਹਨ। ਜਿਵੇਂ ਬੱਸ ਮਾਰਸ਼ਲ ਲੱਗੇ ਹਨ, ਉਸੇ ਤਰ੍ਹਾਂ ਮੁਹੱਲਾ ਮਾਰਸ਼ਲ ਵੀ ਤਾਇਨਾਤ ਕੀਤੇ ਜਾਣਗੇ।

 

9 - ਬੁਨਿਆਦੀ ਸਹੂਲਤਾਂ ਪ੍ਰਾਪਤ ਕੱਚੀਆਂ ਕਾਲੋਨੀਆਂ 
ਕੱਚੀ ਕਾਲੋਨੀ 'ਚ ਢੇਰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਜਿੱਥੇ ਕਮੀ ਰਹੀ ਗਈ ਹੈ, ਉਨ੍ਹਾਂ ਲਈ ਕੰਮ ਕੀਤਾ ਜਾ ਰਿਹਾ ਹੈ। ਨਾਲੀ, ਸੜਕ, ਪਾਣੀ, ਸੀਸੀਟੀਵੀ ਜਿਹੀ 7 ਸਹੂਲਤਾਂ ਦਿਆਂਗੇ।

 

10 - ਜਿਥੇ ਝੁੱਗੀ ਉੱਥੇ ਮਕਾਨ
ਦਿੱਲੀ ਦੇ ਹਰ ਝੁੱਗੀ ਵਾਲੇ ਨੂੰ ਵਧੀਆ ਜ਼ਿੰਦਗੀ ਦੇਣ ਲਈ ਪੱਕਾ ਮਕਾਨ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi assembly elections Arvind Kejriwal released aam aadmi party manifesto AAP call this Kejriwal Guarantee Card