ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ 2020: ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ‘ਮਾਰਿਆ ‘ਆਪ’ ਕਾਰਕੁੰਨ ਦੇ ਥੱਪੜ’

ਦਿੱਲੀ ਚੋਣਾਂ 2020: ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ‘ਮਾਰਿਆ ‘ਆਪ’ ਕਾਰਕੁੰਨ ਦੇ ਥੱਪੜ’

ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਦੇ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ (ਆਪ) ਦੇ ਇੱਕ ਕਾਰਕੁੰਨ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ; ਬੱਸ ਸਿਰਫ਼ ਕੁਝ ਸੈਂਟੀਮੀਟਰ ਦਾ ਹੀ ਫ਼ਾਸਲਾ ਰਹਿ ਗਿਆ। ‘ਆਪ’ ਦਾ ਕਾਰਕੁੰਨ ਥੋੜ੍ਹਾ ਪਿਛਾਂਹ ਹਟ ਗਿਆ, ਨਹੀਂ ਤਾਂ ਥਪੜਾ ਕਾਫ਼ੀ ਜ਼ੋਰ ਦਾ ਪੈਣਾ ਸੀ। ਉਂਝ ਬਹੁਤੀਆਂ ਮੀਡੀਆ ਰਿਪੋਰਟਾਂ ’ਚ ਇਹੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ੍ਰੀਮਤੀ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦੇ ਇੱਕ ਕਾਰਕੁੰਨ ਦੇ ਕਥਿਤ ਤੌਰ ’ਤੇ ਥੱਪੜ ਜੜ ਦਿੱਤਾ ਹੈ।

 

 

ਚਾਂਦਨੀ ਚੌਕ ਦੇ ਮਜਨੂੰ ਕਾ ਟੀਲਾ ਸਥਿਤ ਪੋਲਿੰਗ ਸਟੇਸ਼ਨ 126 ਤੋਂ 133 ਉੱਤੇ ਅਲਕਾ ਲਾਂਬਾ ਤੇ ਆਮ ਆਦਮੀ ਪਾਰਟੀ ਦੇ ਇੱਕ ਕਾਰਕੁੰਨ ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਗਈ। ਅਲਕਾ ਲਾਂਬਾ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੇ ਕਾਰਕੁੰਨ ਨੇ ਉਨ੍ਹਾਂ ਦੇ ਪੁੱਤਰ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

 

 

ਇਸੇ ਗੱਲ ਤੋਂ ਨਾਰਾਜ਼ ਹੋ ਕੇ ਸ੍ਰੀਮਤੀ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਕਾਰਕੁੰਨ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਰਕੁੰਨ ਆਹਮੋ–ਸਾਹਮਣੇ ਆ ਗਏ। ਪੁਲਿਸ ਨੇ ਉੱਥੇ ਆਪਸੀ ਟਕਰਾਅ ਟਾਲ਼ਿਆ।

 

 

ਅਜਿਹਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਕਾਰਕੁੰਨ ਦੀ ਕਥਿਤ ਇਤਰਾਜ਼ਯੋਗ ਟਿੱਪਣੀ ਪੁਲਿਸ ਨੇ ਸੁਣੀ ਸੀ। ਇਸ ਝੜਪ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰਨਗੇ।

 

 

ਚੇਤੇ ਰਹੇ ਕਿ ਸ੍ਰੀਮਤੀ ਅਲਕਾ ਲਾਂਬਾ ਆਮ ਆਦਮੀ ਪਾਰਟੀ ਦੇ ਚਾਂਦਨੀ ਚੌਕ ਹਲਕੇ ਤੋਂ ਹੀ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਕੁਝ ਅਣਬਣ ਹੋਣ ਕਾਰਨ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। ਉਸ ਤੋਂ ਬਾਅਦ ਸ੍ਰੀਮਤੀ ਅਲਕਾ ਲਾਂਬਾ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਸਨ।

 

 

ਸ੍ਰੀਮਤੀ ਅਲਕਾ ਲਾਂਬਾ ਪਹਿਲਾਂ ਵੀ ਕਾਂਗਰਸ ਪਾਰਟੀ ’ਚ ਹੀ ਹੁੰਦੇ ਸਨ ਤੇ ਉਹ ਹੁਣ ਮੁੜ ਪਾਰਟੀ ’ਚ ਸ਼ਾਮਲ ਹੋਏ ਹਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Polls 2020 Congress Leader Alka Lamba slaps AAP worker