ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ 2020: ਦੁਪਹਿਰ ਤਿੰਨ ਵਜੇ ਤੱਕ ਹੋਈ ਸਿਰਫ਼ 30.18% ਪੋਲਿੰਗ

ਦਿੱਲੀ ਚੋਣਾਂ 2020: ਦੁਪਹਿਰ ਤਿੰਨ ਵਜੇ ਤੱਕ ਹੋਈ ਸਿਰਫ਼ 30.18% ਪੋਲਿੰਗ

ਦੁਪਹਿਰ ਤਿੰਨ ਵਜੇ ਤੱਕ ਦਿੱਲੀ ’ਚ ਹੋਈ ਪੋਲਿੰਗ ਦੌਰਾਨ 30.18% ਵੋਟਾਂ ਪੈ ਚੁੱਕੀਆਂ ਸਨ। ਸਵੇਰੇ ਹਲਕੀ ਠੰਢ ਹੋਣ ਕਾਰਨ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਗਿਣਤੀ ਬਹੁਤ ਘੱਟ ਵੇਖੀ ਗਈ ਸੀ ਪਰ ਦੁਪਹਿਰ ਤੱਕ ਇਹ ਗਿਣਤੀ ਹੌਲੀ–ਹੌਲੀ ਵਧਦੀ ਜਾ ਰਹੀ ਹੈ। ਸ਼ਾਹੀਨ ਬਾਗ਼ ’ਚ ਵੀ ਪੋਲਿੰਗ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਹੀ ਹੈ। ਵੋਟਾਂ ਸ਼ਾਮੀਂ 6 ਵਜੇ ਤੱਕ ਪੈਣੀਆਂ ਹਨ।

 

 

ਸ਼ਾਹੀਨ ਬਾਗ਼ ’ਚ ਪੋਲਿੰਗ ਬਹੁਤ ਸ਼ਾਂਤੀਪੂਰਬਕ ਤਰੀਕੇ ਹੋ ਰਹੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਸਾਬਕਾ ਉੱਪ–ਰਾਸ਼ਟਰਪਤੀ ਹਾਮਿਦ ਅਨਸਾਰੀ, ਦਿੱਲੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ ਕਈ ਹੋਰ ਆਗੂਆਂ ਨੇ ਵੀ ਵੋਟਿੰਗ ਕੀਤੀ।

 

 

ਲਕਸ਼ਮੀ ਨਗਰ ’ਚ ਇੱਕ ਲਾੜੇ ਨੇ ਆਪਣੀ ਬਰਾਤ ਦੀ ਰਵਾਨਗੀ ਤੋਂ ਪਹਿਲਾਂ ਵੋਟ ਪਾਈ ਤੇ ਪੋਲਿੰਗ ਬੂਥ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਖ਼ੂਬ ਗਿੱਧੇ–ਭੰਗੜੇ ਪਾਏ। ਰਾਜਧਾਨੀ ਦੇ ਯਮੁਨਾ ਵਿਹਾਰ ਸਮੇਤ ਹੋਰ ਕਈ ਇਲਾਕਿਆਂ ’ਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ’ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਵੋਟਿੰਗ ਦੇਰ ਨਾਲ ਸ਼ੁਰੂ ਹੋਈ।

 

 

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਅੱਜ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਈ, ਜੋ ਸ਼ਾਮੀਂ 6 ਵਜੇ ਤੱਕ ਚੱਲਣੀ ਤੈਅ ਹੈ।

 

 

ਦਿੱਲੀ ’ਚ ਹੁਣ ਕੁੱਲ ਇੱਕ ਕਰੋੜ 47 ਲੱਖ 86ਹਜ਼ਾਰ 382 ਵੋਟਰ ਹਨ। ਵੋਟਾਂ ਦੀ ਗਿਣਤੀ 11 ਫ਼ਰਵਰੀ ਨੂੰ ਹੋਣੀ ਹੈ।

 

 

ਅੱਜ ਪ੍ਰਿਅੰਕਾ ਗਾਂਧੀ ਤੇ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਰਾਜੀਵ ਵਾਡਰਾ ਨੇ ਪਹਿਲੀ ਵਾਰ ਵੋਟ ਪਾਈ। ਉਨ੍ਹਾਂ ਲੋਧੀ ਸਟੇਟ ਦੇ ਬੂਥ ਨੰਬਰ 114 ਅਤੇ 116 ਉੱਤੇ ਵੋਟਾਂ ਪਾਈਆਂ।

 

 

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨਿਰਮਾਣ ਭਵਨ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ। ਇਸ ਸੀਟ ਤੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Polls 2020 Only 28 per cent polling till 3 pm