ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰਪਤੀ ਰਾਮਨਾਥ ਕੋਵਿੰਦ, ਗਾਂਧੀ ਪਰਿਵਾਰ ਤੇ ਡਾ. ਮਨਮੋਹਨ ਸਿੰਘ ਨੇ ਪਾਈ ਵੋਟ

ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਦਿੱਲੀ 'ਚ ਵੋਟ ਪਾ ਕੇ ਬਾਹਰ ਆਉਂਦੇ ਹੋਏ

ਦਿੱਲੀ ਵਿਧਾਨ ਸਭਾ ਲਈ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਸਵੇਰੇ ਵੋਟ ਪਾਉਣ ਦੇ ਆਪੋ–ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ।

 

 

ਸ੍ਰੀਮਤੀ ਸੋਨੀਆ ਗਾਂਧੀ ਨੇ ਨਿਰਮਾਣ ਭਵਨ ਬੂਥ ’ਚ ਆਪਣੀ ਵੋਟ ਪਾਈ।

ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦਿੱਲੀ 'ਚ ਵੋਟ ਪਾਉਣ ਲ

 

ਉੱਧਰ ਸ੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ ਦੀ ਵੋਟ ਲੋਧੀ ਸਟੇਟ ’ਚ ਹੈ। ਉਨ੍ਹਾਂ ਵੋਟ ਪਾਉਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਪਣੇ ਅਧਿਕਾਰ ਸਪੱਸ਼ਟ ਕਰੋ ਤੇ ਵੋਟ ਪਾਓ।

ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੋਟ ਪਾਉਣ ਲਈ ਜਾਂਦੇ ਹੋਏ

 

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਨੇ ਵੀ ਅੱਜ ਨਿਰਮਾਣ ਭਵਨ ’ਚ ਵੋਟਾਂ ਪਾਈਆਂ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਿੱਲੀ 'ਚ ਵੋਟ ਪਾਉਣ ਲਈ ਜਾਂਦੇ ਹੋਏ

 

ਦੱਖਣੀ ਦਿੱਲੀ ਦੇ ਚਿਤਰੰਜਨ ਪਾਰਕ ’ਚ 110 ਸਾਲਾਂ ਦੀ ਇੱਕ ਔਰਤ ਨੇ ਵੀ ਵੋਟ ਪਾਈ ਹੈ। ਉਸ ਔਰਤ ਦਾ ਨਾਂਅ ਕਾਲੀਤਾਰਾ ਮੰਡਲ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਉਨ੍ਹਾਂ ਨੂੰ ਸ਼ਨਾਖ਼ਤੀ ਕਾਰਡ ਮਿਲਿਆ ਹੈ, ਉਹ ਤਦ ਤੋਂ ਹੀ ਵੋਟ ਪਾਉਂਦੇ ਆ ਰਹੇ ਹਨ।

 

 

ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਆਪਣੀ ਪਤਨੀ ਸਵਿਤਾ ਕੋਵਿੰਦ ਨਾਲ ਰਾਸ਼ਟਰਪਤੀ ਭਵਨ ’ਚ ਮੌਜੂਦ ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲੇ ’ਚ ਵੋਟ ਪਾਈ।

 

 

ਉੱਧਰ ਉੱਤਰ–ਪੂਰਬੀ ਦਿੱਲੀ ਦੇ ਬਾਬਰਪੁਰ ’ਚ ਡਿਊਟੀ ਦੌਰਾਨ ਇੱਕ ਚੋਣ ਅਧਿਕਾਰੀ ਦੀ ਮੌਤ ਹੋ ਗਈ ਹੈ। ਇਹ ਘਟਨਾ ਪੋਲਿੰਗ ਬੂਥ ਦੇ ਅੰਦਰ ਬਾਬਰਪੁਰ ਪ੍ਰਾਇਮਰੀ ਸਕੂਲ ’ਚ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਗੁਰੂ ਤੇਗ਼ ਬਹਾਦਰ ਹਸਪਤਾਲ ਭੇਜ ਦਿੱਤਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Polls 2020 President Ramnath Kovind Gandhi Family Dr Manmohan Singh cast vote