ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਅਸੈਂਬਲੀ ਦੇ ਸਪੀਕਰ ਨੇ ਭੇਜਿਆ ਮਨਜਿੰਦਰ ਸਿੰਘ ਸਿਰਸਾ ਨੂੰ ਕਾਨੂੰਨੀ ਨੋਟਿਸ

ਦਿੱਲੀ ਅਸੈਂਬਲੀ ਦੇ ਸਪੀਕਰ ਨੇ ਭੇਜਿਆ ਮਨਜਿੰਦਰ ਸਿੰਘ ਸਿਰਸਾ ਨੂੰ ਕਾਨੂੰਨੀ ਨੋਟਿਸ

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।

 

 

ਸਪੀਕਰ ਨੇ ਇਹ ਕਾਰਵਾਈ ਸ੍ਰੀ ਸਿਰਸਾ ਦੇ ਕਥਿਤ ਅਪਮਾਨਜਨਕ ਟਵੀਟ ਤੇ ਇੱਕ ਤਸਵੀਰ ਅਪਲੋਡ ਕੀਤੇ ਜਾਣ ਕਾਰਨ ਕੀਤੀ ਹੈ।

 

 

ਸ੍ਰੀ ਗੋਇਲ ਨੇ ਆਪਣੇ ਕਾਨੂੰਨੀ ਨੋਟਿਸ ਵਿੱਚ ਸੱਤ ਦਿਨਾਂ ਦੇ ਅੰਦਰ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਹੈ ਤੇ ਇੰਝ ਨਾ ਕਰਨ ਦੀ ਹਾਲਤ ਵਿੱਚ ਅਪਰਾਧਕ ਮਾਨਹਾਨੀ ਦਾ ਮੁਕੱਦਮਾ ਚਲਾਉਣ ਦੀ ਧਮਕੀ ਦਿੱਤੀ ਹੈ।

 

 

ਸ੍ਰੀ ਸਿਰਸਾ ਨੇ ਬੀਤੇ ਦਿਨੀਂ ਟਵਿਟਰ ਉੱਤੇ ਆਪਣੇ ਇੱਕ ਟਵੀਟ ਰਾਹੀਂ ਦਾਅਵਾ ਕੀਤਾ ਸੀ ਕਿ ਇਸ ਤਸਵੀਰ ਵਿੱਚ ਜਿਹੜੀ ਕਾਰ ਵਿਖਾਈ ਦੇ ਰਹੀ ਹੈ; ਉਹ ‘ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦੇ ਪੁੱਤਰ ਦੀ ਹੈ।’

 

 

ਸ੍ਰੀ ਸਿਰਸਾ ਵੱਲੋਂ ਸ਼ੇਅਰ ਕੀਤੇ ਟਵੀਟ ਦੇ ਨਾਲ ਦਿੱਤੀ ਤਸਵੀਰ ਵਿੱਚ ਇੱਕ ਕਾਰ ਵਿਖਾਈ ਦੇ ਰਹੀ ਸੀ; ਜਿਸ ਦੇ ਪਿਛਲੇ ਪਾਸੇ ਮੋਟੇ ਅੱਖਰਾਂ ਵਿੰਚ ਲਿਖਿਆ ਹੋਇਆ ਸੀ – ‘ਸੰਨ ਆੱਫ਼ ਐੱਮਐੱਲਏ’ (ਵਿਧਾਇਕ ਦਾ ਪੁੱਤਰ)।

 

 

ਪਰ ਅਸਲ ਵਿਚ ਉਹ ਕਾਰ ਸ੍ਰੀ ਗੋਇਲ ਦੇ ਪੁੱਤਰ ਦੀ ਨਹੀਂ ਸੀ। ਸ੍ਰੀ ਗੋਇਲ ਦੇ ਵਕੀਲ ਨੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੇ ਇਸ ਟਵੀਟ ਨੂੰ ਬਿਲਕੁਲ ਝੂਠਾ ਤੇ ਅਪਮਾਨਜਨਕ ਦੋਸ਼ ਦੱਸਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Speaker sends legal notice to Manjinder Singh Sirsa