ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਸੈਨਾ ਨੇ ਦਿੱਲੀ ਦੇ ਬਾਬਰ ਰੋਡ ਦੇ ਸਾਈਨ ਬੋਰਡ 'ਤੇ ਮਲੀ ਕਾਲਿਖ, ਨਾਂ ਬਦਲਣ ਦੀ ਮੰਗ

ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਨੂੰ ਹਿੰਦੂ ਸੈਨਾ ਨੇ ਬੰਗਾਲੀ ਮਾਰਕੀਟ ਵਿੱਚ ਬਾਬਰ ਰੋਡ ਦੇ ਸਾਈਨ ਬੋਰਡ ਉੱਤੇ ਕਾਲਿਖ ਪੋਚ ਦਿੱਤੀ। ਸੰਗਠਨ ਦੀ ਮੰਗ ਹੈ ਕਿ ਇਸ ਦਾ ਨਾਮ ਇੱਕ ਮਹਾਨ ਭਾਰਤੀ ਆਦਮੀ ਦੇ ਨਾਮ ਉੱਤੇ ਰੱਖਿਆ ਜਾਵੇ।

 

ਹਿੰਦੂ ਸੈਨਾ ਦੇ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਦਾ ਨਾਮ ਬਦਲਿਆ ਜਾਵੇ ਕਿਉਂਕਿ ਇਸ ਦਾ ਨਾਮ ਵਿਦੇਸ਼ੀ ਹਮਲਾਵਰ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਦਾ ਨਾਮ ਇੱਕ ਮਹਾਨ ਭਾਰਤੀ ਵਿਅਕਤੀ ਦੇ ਨਾਮ ਉੱਤੇ ਰੱਖੋ।

 

 

 

 

 

ਉਨ੍ਹਾਂ ਕਿਹਾ ਇਸ ਲਈ ਅਸੀਂ ਐਨਡੀਐਮਸੀ ਵੱਲੋਂ ਲਗਾਏ ਸਾਈਨ ਬੋਰਡਾਂ ਨੂੰ ਕਾਲਾ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਸਾਈਨ ਬੋਰਡ ਦੀ ਨਿਗਰਾਨੀ ਕਰਨ ਵਾਲੀ ਨਵੀਂ ਦਿੱਲੀ ਮਿਊਂਸਪਲ ਕੌਂਸਲ (ਐਨਡੀਐਮਸੀ) ਦੇ ਅਧਿਕਾਰੀ ਅਜੇ ਇਸ ‘ਤੇ ਕੋਈ ਟਿੱਪਣੀ ਕਰਨ ਲਈ ਉਪਲਬੱਧ ਨਹੀਂ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Babar Road signboard defaced by Hindu Sena workers