ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਗਨੇਚਰ ਬ੍ਰਿਜ ਦਾ ਉਦਘਾਟਨ: ਦਿੱਲੀ ਭਾਜਪਾ ਮੁਖੀ ਤੇ ਆਪ ਵਰਕਰਾਂ ਵਿਚਾਲੇ ਝੜਪ

ਸਿਗਨੇਚਰ ਬ੍ਰਿਜ ਦਾ ਉਦਘਾਟਨ: ਦਿੱਲੀ ਭਾਜਪਾ ਮੁਖੀ ਤੇ ਆਪ ਵਰਕਰਾਂ ਵਿਚਾਲੇ ਝੜਪ

ਇੱਥੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਕਾਰਨ ਅੱਜ ਸ਼ਾਮੀਂ ਇੱਥੇ ਸਿਗਨੇਚਰ ਬ੍ਰਿਜ ਦੇ ਉਦਘਾਟਨ ਦੀ ਰਸਮ ਵਿੱਚ ਕੁਝ ਦੇਰੀ ਹੋ ਗਈ। ਇਸ ਦਾ ਉਦਘਾਟਨ 


ਏਐੱਨਆਈ ਦੀ ਇੱਕ ਵਿਡੀਓ ਵਿੱਚ ਦਿੱਲੀ ਭਾਜਪਾ ਮੁਖੀ ਮਨੋਜ ਤਿਵਾਰੀ ਕੁਝ ਲੋਕ ਆ ਰਹੇ ਹਨ ਤੇ ਉਨ੍ਹਾਂ ਨੂੰ ਕੁਝ ਲੋਕ ਅੱਗੇ ਵਧਣ ਤੋਂ ਰੋਕ ਰਹੇ ਹਨ। ਸ੍ਰੀ ਤਿਵਾਰੀ ਨੇ ਕਿਹਾ ਕਿ ਉਨ੍ਹਾਂ ਦਾ ਹਲਕਾ ਉੱਤਰ-ਪੂਰਬੀ ਦਿੱਲੀ ਹੈ। ‘ਮੈਂ ਇਸ ਪੁਲ ਦੀ ਉਸਾਰੀ ਮੁੜ ਸ਼ੁਰੂ ਕਰਵਾਈ ਸੀ ਕਿਉਂਕਿ ਪਹਿਲਾਂ ਇਹ ਕਿੰਨੇ ਹੀ ਸਾਲ ਰੁਕੀ ਰਹੀ ਸੀ। ਉਹ ਉਦਘਾਟਨ ਦੀ ਰਸਮ ਅਰਵਿੰਦ ਕੇਜਰੀਵਾਲ ਕਰਨ ਜਾ ਰਹੇ ਹਨ।`

ਸਿਗਨੇਚਰ ਬ੍ਰਿਜ ਦਾ ਉਦਘਾਟਨ: ਦਿੱਲੀ ਭਾਜਪਾ ਮੁਖੀ ਤੇ ਆਪ ਵਰਕਰਾਂ ਵਿਚਾਲੇ ਝੜਪ


ਸ੍ਰੀ ਤਿਵਾਰੀ ਨੇ ਕਿਹਾ ਕਿ - ‘ਮੈਨੂੰ ਉਦਘਾਟਨ ਸਮਾਰੋਹ ਲਈ ਸੱਦਿਆ ਗਿਆ ਸੀ। ਮੈਂ ਇੱਥੋਂ ਦਾ ਐੱਮਪੀ ਹਾਂ। ਇਸ ਲਈ ਮੇਰੇ ਇੱਥੇ ਆਉਣ ਵਿੱਚ ਕੀ ਸਮੱਸਿਆ ਹੈ? ਕੀ ਮੈਂ ਅਪਰਾਧੀ ਹਾਂ? ਪੁਲਿਸ ਨੇ ਮੈਨੂੰ ਘੇਰਾ ਕਿਉਂ ਪਾਇਆ ਹੈ? ਮੈਂ ਇੱਥੇ ਮੁੱਖ ਮੰਤਰੀ ਕੇਜਰੀਵਾਲ ਦਾ ਸੁਆਗਤ ਕਰਨ ਲਈ ਆਇਆ ਹਾਂ। ਆਮ ਆਦਮੀ ਪਾਰਟੀ ਤੇ ਪੁਲਿਸ ਨੇ ਮੇਰੇ ਨਾਲ ਦੁਰਵਿਹਾਰ ਕੀਤਾ ਹੈ।`


ਉੱਧਰ ਸ੍ਰੀ ਕੇਜਰੀਵਾਲ ਨੇ ਇਸ ਝੜਪ ਲਈ ਭਾਜਪਾ ਨੂੰ ਦੋਸ਼ੀ ਕਰਾਰ ਦਿੱਤਾ ਹੈ।    

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi BJP Chief and AAP workers clash in Delhi