ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੂੰ ਉਨ੍ਹਾਂ ਦੇ ਪਰਸਨਲ ਮੋਬਾਇਲ ਨੰਬਰ ਉਤੇ ਕਿਸੇ ਨੇ ਐਸਐਮਐਸ ਰਾਹੀਂ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਐਸਐਮਐਸ ਭੇਜਣ ਵਾਲੇ ਲਿਖਿਆ ਹੈ ਕਿ ਉਹ ਆਗੂ ਦਾ ਕਤਲ ਕਰਨ ਲਈ ਮਜ਼ਬੂਰ ਹੈ।

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਤਿਵਾੜੀ ਨੇ ਕਿਹਾ ਕਿ ਇਸ ਅਣਪਛਾਤੇ ਵਿਅਕਤੀ ਨੇ ਜ਼ਰੂਰਤ ਪੈਣ ਉਤੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਦੀ ਗੱਲ ਵੀ ਕਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਨੂੰ ਇਯ ਖਤਰੇ ਸਬੰਘੀ ਜਾਣਕਾਰੀ ਦੇ ਦਿੱਤੀ ਹੈ। ਹਿੰਦੀ ਵਿਚ ਭੇਜੇ ਗਏ ਇਸ ਐਸਐਮਐਸ ਵਿਚ ਭੇਜਣ ਵਾਲੇ ਨੇ ਇਸ ਗੱਲ ਲਈ ਮੁਆਫੀ ਮੰਗੀ ਹੈ ਕਿ ਉਸ ਨੂੰ ਬੇਹੱਦ ਮਜ਼ਬੂਰੀ ਵਿਚ ਤਿਵਾੜੀ ਦਾ ਕਤਲ ਕਰਨ ਦਾ ਫੈਸਲਾ ਲੈਣਾ ਪੈ ਰਿਹਾ ਹੈ।

 

ਦਿੱਲੀ ਭਾਜਪਾ ਦੇ ਮੀਡੀਆ ਇੰਚਾਰਜ ਨੀਲਕਾਂਤ ਬਖਸ਼ੀ ਨੇ ਕਿਹਾ ਕਿ ਛੇਤੀ ਹੀ ਇਸਦੀ ਅਧਿਕਾਰਤ ਤੌਰ ਉਤੇ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਤਿਵਾੜੀ ਦੇ ਨਿੱਜੀ ਫੋਨ ਉਤੇ ਸ਼ੁੱਕਰਵਾਰ ਦੁਪਹਿਰ 12 ਵਜਕੇ 52 ਮਿੰਟ ਉਤੇ ਇਹ ਐਸਐਮਐਸ ਆਇਆ। ਉਨ੍ਹਾਂ ਇਹ ਐਸਐਮਐਸ ਸ਼ਨੀਵਾਰ ਨੂੰ ਸ਼ਾਮ ਵਿਚ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi BJP chief Manoj Tiwari gets death threat SMS on his personal phone number