ਦਿੱਲੀ 'ਚ ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਵਾਈ ਪਲੱਸ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਗ੍ਰਹਿ ਮੰਤਰਾਲਾ ਨੇ ਕਪਿਲ ਮਿਸ਼ਰਾ ਨੂੰ ਮਿਲੀ ਰਹੀਆਂ ਧਮਕੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ। ਕਪਿਲ ਮਿਸ਼ਰਾ ਉੱਤੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਕਈ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲੱਗਿਆ ਹੈ। ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਟਵੀਟ ਕੀਤਾ ਸੀ ਕਿ ਵੋਟਿੰਗ ਦੇ ਦਿਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਦੱਸਿਆ ਸੀ।
ਕਪਿਲ ਤੋਂ ਇਲਾਵਾ ਸੀਲਮਪੁਰ ਤੋਂ ਭਾਜਪਾ ਉਮੀਦਵਾਰ ਰਹੇ ਕੌਸ਼ਲ ਮਿਸ਼ਰਾ ਨੂੰ ਵੀ ਵਾਈ ਕੈਟਾਗਰੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਕੌਸ਼ਲ ਮਿਸ਼ਰਾ ਨੂੰ ਗੈਂਗਸਟਰ ਨਸੀਰ ਤੋਂ ਧਮਕੀ ਮਿਲੀ ਹੋਈ ਹੈ। ਦੋਵੇਂ ਆਗੂ ਮੌਜਪੁਰ ਚੌਕ 'ਤੇ ਹੰਗਾਮੇ ਵਾਲੇ ਦਿਨ ਮੌਜੂਦ ਸਨ।
ਮੌਜਪੁਰ ਚੌਕ ਵਿਖੇ ਹੋਏ ਰੋਸ ਪ੍ਰਦਰਸ਼ਨ ਦੌਰਾਨ ਕਪਿਲ ਮਿਸ਼ਰਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ 'ਚ ਉਹ ਪੁਲਿਸ ਨੂੰ ਤਿੰਨ ਦਿਨਾਂ ਵਿੱਚ ਸੜਕ ਖੁੱਲ੍ਹਵਾਉਣ ਦਾ ਅਲਟੀਮੇਟਮ ਦਿੰਦੇ ਹੋਏ ਕਹਿ ਰਹੇ ਹਨ ਕਿ ਟਰੰਪ ਦੇ ਜਾਣ ਤੱਕ ਉਹ ਸ਼ਾਂਤ ਰਹਿਣਗੇ। ਜੇ ਤਿੰਨ ਦਿਨ ਬਾਅਦ ਪੁਲਿਸ ਨੇ ਰਸਤਾ ਨਹੀਂ ਖੁੱਲ੍ਹਵਾਇਆ ਤਾਂ ਅਸੀਂ ਖੁਦ ਸੜਕਾਂ 'ਤੇ ਆ ਜਾਵਾਂਗੇ।
ਕੀ ਹੁੰਦੀ ਹੈ Y+ ਸੁਰੱਖਿਆ :
ਐਕਸ, ਵਾਈ, ਜ਼ੈਡ ਅਤੇ ਜ਼ੈਡ ਪਲੱਸ ਸਕਿਊਰਿਟੀ (X, Y, Z, Z+ Security) ਭਾਰਤ 'ਚ ਮਹੱਤਵਪੂਰਣ ਵਿਅਕਤੀਆਂ ਦੀ ਸੁਰੱਖਿਆ ਲਈ ਉਪਲੱਬਧ ਵਿਸ਼ੇਸ਼ ਕੈਟਾਗਰੀ ਦੀ ਸੁਰੱਖਿਆ ਹੈ। ਇਹ ਕਿਸੇ ਮਹੱਤਵਪੂਰਣ ਵਿਅਕਤੀ ਦੀ ਜਾਨ ਨੂੰ ਖਤਰੇ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ।
Y+ ਸੁਰੱਖਿਆ ਇਸ ਸਮੇਂ ਭਾਰਤ ਦੇ ਵੱਖ-ਵੱਖ ਵੀਵੀਆਈਪੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੰਵੇਦਨਸ਼ੀਲ ਲੋਕਾਂ ਦਿੱਤੀ ਗਈ ਹੈ। Y+ ਸੁਰੱਖਿਆ 'ਚ 11-ਮੈਂਬਰੀ ਉੱਚ-ਸਿੱਖਿਅਤ ਸੁਰੱਖਿਆ ਕਰਮਚਾਰੀ ਵੀਵੀਆਈਪੀ ਸੁਰੱਖਿਆ ਅਧੀਨ ਤਾਇਨਾਤ ਹੁੰਦੇ ਹਨ। ਇਨ੍ਹਾਂ ਵਿੱਚੋਂ 2 ਐਨਐਸਜੀ ਕਮਾਂਡੋ ਅਤੇ ਹੋਰ ਸੀਆਰਪੀਐਫ, ਆਈਟੀਬੀਪੀ ਅਤੇ ਪੁਲਿਸ ਫੋਰਸ ਦੇ ਚੁਣੇ ਗਏ ਮੈਂਬਰ ਹੁੰਦੇ ਹਨ। ਇਹ ਸੁਰੱਖਿਆ ਵੀ ਬਹੁਤ ਮਜ਼ਬੂਤ ਹੁੰਦੀਹੈ ਅਤੇ ਇਸ ਸੁਰੱਖਿਆ 'ਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਮੁਸ਼ਕਲ ਹੈ।