ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

131 ਯਾਤਰੀ ਲੈ ਕੇ ਦਿੱਲੀ ਆ ਰਿਹਾ ਜਹਾਜ਼ ਪੰਛੀ ਨਾਲ ਟਕਰਾਇਆ

ਏਅਰ ਇੰਡੀਆ ਜਹਾਜ਼

ਚੇਨਈ ਤੋਂ ਦਿੱਲੀ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਉਡਾਨ ਤੋਂ 20 ਮਿੰਟਾਂ ਬਾਅਦ ਦੀ ਇੱਕ ਪੰਛੀ ਨਾਲ ਟਕਰਾ ਗਿਆ.  ਜਿਸ ਤੋਂ ਬਾਅਦ ਜਹਾਜ਼ ਨੂੰ ਚੇਨਈ ਹਵਾਈ ਅੱਡੇ 'ਤੇ ਵਾਪਸ ਲਿਆਦਾ ਗਿਆ. ਹਾਦਸੇ ਦੇ ਸਮੇਂ ਜਹਾਜ਼ 'ਚ 131 ਯਾਤਰੀ ਸਵਾਰ ਸਨ, ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹਨ.

 

ਏਅਰ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਏਆਈ 440 ਉਡਾਨ ਭਰਨ ਤੋਂ 20 ਮਿੰਟ ਬਾਅਦ ਹੀ ਪੰਛੀ ਨਾਲ ਟਕਰਾ ਗਿਆ. ਜਿਸ ਕਾਰਨ ਉਸਨੂੰ ਚੇਨਈ ਹਵਾਈ ਅੱਡੇ 'ਤੇ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ.

 

ਉਨ੍ਹਾਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਏਅਰ ਇੰਡੀਆ ਦੇ ਇੰਜੀਨੀਅਰ ਪੰਛੀ ਨਾਲ ਟੱਕਰ ਦੇ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਹਵਾਈ ਜਹਾਜ਼ ਦਾ ਮੁਆਇਨਾ ਕਰ ਰਹੇ ਹਨ. ਫਸੇ ਹੋਏ ਮੁਸਾਫਰਾਂ ਨੂੰ ਪ੍ਰਾਈਵੇਟ ਜਹਾਜ਼ ਦੇ ਏਅਰ ਲਾਈਨ ਰਾਹੀਂ ਉਨ੍ਹਾਂ ਦੀ ਮੰਜ਼ਿਲ' ਤੇ ਪਹੁੰਚਾਇਆ ਗਿਆ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi-bound Air India flight suffers bird hit