ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਜਾ ਰਿਹਾ ਅੱਤਵਾਦੀ ਅਸਲੇ ਸਮੇਤ ਜੰਮੂ `ਚ ਕਾਬੂ

ਦਿੱਲੀ ਜਾ ਰਿਹਾ ਅੱਤਵਾਦੀ ਅਸਲੇ ਸਮੇਤ ਜੰਮੂ `ਚ ਕਾਬੂ

ਜੰਮੂ ਦੇ ਗਾਂਧੀ ਨਗਰ ਇਲਾਕੇ `ਚੋਂ ਇੱਕ ਕਸ਼ਮੀਰੀ ਦਹਿਸ਼ਤਗਰਦ ਨੂੰ ਅੱਠ ਅਣਚੱਲੇ ਗਰਨੇਡਾਂ ਤੇ 60 ਹਜ਼ਾਰ ਰੁਪਏ ਸਮੇਤ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਦੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਦਹਿਸ਼ਤਗਰਦ ਦਿੱਲੀ ਜਾ ਰਿਹਾ ਸੀ। ਉੱਥੇ ਉਸ ਨੇ ਇਹ ਅਸਲਾ ਕਿਸੇ ਨੂੰ ਸੌਂਪਣਾ ਸੀ। ਇਸ ਦਾ ਮਤਲਬ ਇਹ ਵੀ ਹੈ ਕਿ ਦਿੱਲੀ `ਚ ਪਹਿਲਾਂ ਅਜਿਹੇ ਕੋਈ ਸ਼ਰਾਰਤੀ ਅਨਸਰ ਮੌਜੂਦ ਹਨ, ਜਿਨ੍ਹਾਂ ਦੀ ਮਨਸ਼ਾ ਆਜ਼ਾਦੀ ਦਿਵਸ ਮੌਕੇ ਜਾਂ ਉਸ ਤੋਂ ਪਹਿਲਾਂ ਕਿਸੇ ਵੇਲੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਹੋ ਸਕਦੀ ਹੈ।


ਆਈਜੀ ਪੁਲਿਸ ਐੱਸਡੀਐੱਸ ਜਮਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦਹਿਸ਼ਤਗਰਦ ਦੀ ਸ਼ਨਾਖ਼ਤ ਇਰਫ਼ਾਨ ਵਾਨੀ ਪੁੱਤਰ ਗ਼ੁਲਾਮ ਹੁਸੈਨ ਵਾਨੀ, ਵਾਸੀ ਡਾਂਗਰਪੁਰਾ, ਜਿ਼ਲ੍ਹਾ ਪੁਲਵਾਮਾ (ਕਸ਼ਮੀਰ) ਵਜੋਂ ਹੋਈ ਹੈ।


ਗ੍ਰਿਫ਼ਤਾਰ ਕੀਤਾ ਅੱਤਵਾਦੀ ‘ਅਨਸਾਰ ਗ਼ਜ਼ਾਵਤ-ਉਲ-ਹਿੰਦ` ਨਾਂਅ ਦੀ ਜੱਥੇਬੰਦੀ ਨਾਲ ਜੁੜਿਆ ਰਿਹਾ ਹੈ। ਉਸ ਨੂੰ ਦਿੱਲੀ ਜਾ ਰਹੀ ਬੱਸ `ਚੋਂ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਅੱਤਵਾਦ ਵਿਰੋਧੀ ਇਕਾਈ ਦੇ ਜਵਾਨਾਂ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਅੱਠ ਗ੍ਰਨੇਡ ਆਪਣੇ ਨਾਲ ਸੀਟ `ਤੇ ਰੱਖੇ ਬੈਗ ਵਿੱਚ ਰੱਖੇ ਹੋਏ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi bound militant with ammunition arrested