ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਇਮਾਰਤ ਢਹਿਣ ਨਾਲ ਦੋ ਮੌਤਾਂ, ਕਈਆਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ

ਦਿੱਲੀ ’ਚ ਇਮਾਰਤ ਢਹਿਣ ਨਾਲ ਇੱਕ ਮੌਤ, ਕਈਆਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ

ਉੱਤਰ–ਪੂਰਬੀ ਦਿੱਲੀ ਦੇ ਸੀਲਮਪੁਰ ਇਲਾਕੇ ’ਚ ਸੋਮਵਾਰ ਦੇਰ ਰਾਤੀਂ ਚਾਰ–ਮੰਜ਼ਿਲਾ ਇੱਕ ਇਮਾਰਤ ਢਹਿ ਜਾਣ ਕਾਰਨ 22 ਸਾਲਾਂ ਦੀ ਇੱਕ ਲੜਕੀ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

 

 

ਇਮਾਰਤ ਢਹਿਣ ਦੀ ਜਾਣਕਾਰੀ ਸੋਮਵਾਰ ਰਾਤੀਂ 11:29 ਵਜੇ ਮਿਲੀ ਸੀ। ਤਦ ਅੱਗ–ਬੁਝਾਉਣ ਵਾਲੇ 6 ਇੰਜਣ ਮੌਕੇ ’ਤੇ ਭੇਜੇ ਗਏ ਸਨ। ਇਹ ਜਾਣਕਾਰੀ ਦਿੱਲੀ ਫ਼ਾਇਰ ਸਰਵਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ।

 

 

ਇਸ ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਰਾਹਤ ਕਾਰਜ ਜਾਰੀ ਹਨ।

 

 

ਇਸ ਘਟਨਾ ਦੌਰਾਨ ਮਾਰੀ ਗਈ ਕੁੜੀ ਦੀ ਸ਼ਨਾਖ਼ਤ ਹਿਨਾ ਵਜੋਂ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਛੇ ਵਿਅਕਤੀਆਂ ਨੂੰ ਮਲਬੇ ’ਚੋਂ ਕੱਢਿਆ ਜਾ ਚੁੱਕਾ ਸੀ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ, ਜਦੋਂ ਕੁਝ ਸਥਾਨਕ ਨਾਗਰਿਕ ਇਸ ਨਿਰਮਾਣ–ਅਧੀਨ ਇਮਾਰਤ ਦੀ ਜ਼ਮੀਨੀ ਮੰਜ਼ਿਲ ਉੱਤੇ ਆਪਣਾ ਕੋਈ ਛੋਟਾ ਜਿਹਾ ਸਮਾਰੋਹ ਕਰਨ ਲਈ ਇਕੱਠੇ ਹੋਏ ਸਨ।

 

 

ਹਿਨਾ ਦੇ ਭਰਾ ਦਾਨਿਸ਼ ਨੇ ਦੱਸਿਆ ਕਿ ਉਸ ਦੀ ਭੈਣ ਤੇ ਇੱਕ ਹੋਰ ਵਿਅਕਤੀ ਇਸ ਹਾਦਸੇ ਦੌਰਾਨ ਮਾਰੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Building collapse takes one life many more may be trapped