ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣਾਂ 'ਚ 62.59% ਵੋਟਿੰਗ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖਤਮ ਹੋਣ ਦੇ ਇੱਕ ਦਿਨ ਬਾਅਦ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਸਨਿੱਚਰਵਾਰ ਨੂੰ ਕੁੱਲ ਕਿੰਨੇ ਫੀਸਦੀ ਵੋਟਿੰਗ ਹੋਈ, ਇਸ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਅਤੇ ਚੋਣ ਕਮਿਸ਼ਨ ਦਰਮਿਆਨ ਵੋਟਿੰਗ ਦੇ ਅੰਤਮ ਅੰਕੜੇ ਜਾਰੀ ਕਰਨ ਬਾਰੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਹੁਣ ਸਹੀ ਅੰਕੜੇ ਜਾਰੀ ਕੀਤੇ ਗਏ ਹਨ। ਆਪ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਕੁਲ ਵੋਟਰਾਂ ਦੀ ਹਾਜ਼ਰੀ ਬਾਰੇ ਸਵਾਲ ਕੀਤਾ ਸੀ।
 

ਚੋਣ ਕਮਿਸ਼ਨ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ ਮਤਦਾਨ 62.59% ਸੀ, ਜੋ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ 2 ਫੀਸਦੀ ਵੱਧ ਹੈ।
 

 

ਚੋਣ ਕਮਿਸ਼ਨ ਦੇ ਅਨੁਸਾਰ ਬੱਲੀਮਰਾਨ ਵਿਧਾਨ ਸਭਾ 'ਚ ਸਭ ਤੋਂ ਵੱਧ 71.6% ਵੋਟਾਂ ਪਈਆਂ ਅਤੇ ਸਭ ਤੋਂ ਘੱਟ 45.4% ਵੋਟਾਂ ਦਿੱਲੀ ਕੈਂਟ ਵਿਧਾਬ ਸਭਾ 'ਚ ਪਈਆਂ। ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਚੋਣਾਂ ਨਾਲੋਂ 2 ਫੀਸਦੀ ਵੱਧ ਵੋਟਿੰਗ ਹੋਈ। ਵੋਟਾਂ ਦੀ ਕੁੱਲ ਫੀਸਦ ਜਾਰੀ ਕਰਨ 'ਚ ਦੇਰੀ ਬਾਰੇ ਚੋਣ ਕਮਿਸ਼ਨ ਨੇ ਕਿਹਾ ਕਿ ਸਹੀ ਅੰਕੜੇ ਇਕੱਤਰ ਕਰਨ ਵਿੱਚ ਸਮਾਂ ਲੱਗਦਾ ਹੈ। ਇਸ ਲਈ ਡਾਟਾ ਆਉਣ 'ਚ ਸਮਾਂ ਲੱਗਦਾ ਹੈ।
 

ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਹੈ ਕਿ ਪੋਲਿੰਗ ਅੰਕੜੇ ਰਿਟਰਨਿੰਗ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ ਹਨ ਜੋ ਪੂਰੀ ਰਾਤ ਕੰਮ 'ਚ ਰੁੱਝੇ ਹੋਏ ਸਨ। ਇਸ ਤੋਂ ਬਾਅਦ ਉਹ ਜਾਂਚ 'ਚ ਲੱਗੇ ਹੋਏ ਸਨ। ਇਸ 'ਚ ਕੁਝ ਸਮਾਂ ਲੱਗ ਗਿਆ ਹੈ ਪਰ ਸਹੀ ਅੰਕੜੇ ਇਕੱਤਕ ਕਰਨਾ ਬਹੁਤ ਮਹੱਤਵਪੂਰਨ ਹੈ।
 

ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀ ਵੋਟਿੰਗ ਖਤਮ ਹੋਏ 17 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਚੋਣ ਕਮਿਸ਼ਨ ਵੱਲੋਂ ਕੁਲ ਵੋਟ ਫੀਸਦ ਜਾਰੀ ਨਾ ਕਰਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕੀਤਾ ਸੀ, ਜਿਸ 'ਚ ਕਿਹਾ ਸੀ ਚੋਣ ਕਮਿਸ਼ਨ ਕੀ ਕਰ ਰਿਹਾ ਹੈ? ਵੋਟ ਪੈਣ ਦੇ ਕਈ ਘੰਟੇ ਬਾਅਦ ਵੀ ਉਨ੍ਹਾਂ ਨੇ ਵੋਟ ਦੇ ਅੰਕੜੇ ਕਿਉਂ ਜਾਰੀ ਨਹੀਂ ਕੀਤੇ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Chief Electoral Officer to addresses the media over Delhi Assembly Elections 2020