ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਰਚ ਹਮਲੇ `ਤੇ ਬੋਲੇ ਅਰਵਿੰਦ ਕੇਜਰੀਵਾਲ

ਮਿਰਚ ਹਮਲੇ `ਤੇ ਬੋਲੇ ਅਰਵਿੰਦ ਕੇਜਰੀਵਾਲ

ਦਿੱਲੀ ਸਕੱਤਰੇਤ `ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ `ਤੇ ਮੰਗਲਵਾਰ ਨੂੰ ਇਕ ਵਿਅਕਤੀ ਵੱਲੋਂ ਕੀਤੇ ਗਏ ਮਿਰਚ ਹਮਲੇ ਦੇ ਇਕ ਦਿਨ ਬਾਅਦ ਉਨ੍ਹਾਂ ਇਸ ਨੂੰ ਜਾਨ ਬੁੱਝਕੇ ਉਨ੍ਹਾਂ `ਤੇ ਕਰਵਾਏ ਜਾਣ ਵਾਲਾ ਹਮਲਾ ਕਰਾਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਉਪਰ ਚਾਰ ਵਾਰ ਹਮਲੇ ਕੀਤੇ ਗਏ ਹਨ ਅਤੇ ਇਹ ਕੋਈ ਸਧਾਰਨ ਮੁੱਦਾ ਨਹੀਂ ਹੈ।


ਸਮਾਚਾਰ ਏਜੰਸੀ ਏਐਨਆਈ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਮਲੇ ਹੋ ਨਹੀਂ ਰਹੇ, ਸਗੋਂ ਇਸ ਲਈ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੀਆਂ ਅੱਖਾਂ ਦਾ ਰੋੜਾ ਬਣ ਚੁੱਕੇ ਹਾਂ। ਇਹ ਲੋਕ ਮਿਲਕੇ ਮੈਨੂੰ ਮਰਵਾਉਣਾ ਚਾਹੁੰਦੇ ਹਨ। ਇਹ ਵਾਰ-ਵਾਰ ਸਾਡੇ ਉਪਰ ਹਮਲੇ ਕਰਵਾ ਰਹੇ ਹੈ।

 


ਜਿ਼ਕਰਯੋਗ ਹੈ ਕਿ ਮੰਗਲਵਾਰ ਨੂੰ ਦੁਪਹਿਰ ਸਕੱਤਰੇਤ `ਚ ਉਸ ਸਮੇਂ ਇਕ ਵਿਅਕਤੀ ਨੇ ਮਿਰਚੀ ਪਾਊਂਡਰ ਸੁੱਟ ਦਿੱਤੀਆਂ ਸਨ ਜਦੋਂ ਉਹ ਦੁਪਹਿਰ ਦੇ ਖਾਣੇ ਲਈ ਦਫ਼ਤਰ ਤੋਂ ਨਿਕਲ ਰਹੇ ਸਨ। ਹਮਲਾਵਰ ਦੀ ਪਹਿਚਾਣ ਅਨਿਲ ਸ਼ਰਮਾ ਦੇ ਤੌਰ `ਤੇ ਹੋਈ ਹੈ। ਨਰਾਇਣ ਦਾ ਰਹਿਣ ਵਾਲਾ ਅਨਿਲ ਸ਼ਰਮਾ ਦਿੱਲੀ ਸਕੱਤਰੇਤ `ਚ ਆਮ ਆਦਮੀ ਪਾਰਟੀ ਦੇ ਸੰਯੋਜਕ ਕੇਜਰੀਵਾਲ ਦੇ ਦਫ਼ਤਰ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਕੇਜਰੀਵਾਲ ਦਫ਼ਤਰ ਤੋਂ ਬਾਹਰ ਨਿਕਲਿਆ ਸ਼ਰਮਾ ਭੱਜਿਆ ਹੋਇਆ ਆਇਆ ਅਤੇ ਬੋਲਿਆ ਆਪ ਤੋਂ ਉਮੀਦ ਹੈ। ਉਸਦੇ ਬਾਅਦ ਸ਼ਰਮਾ ਨੇ ਕੇਜਰੀਵਾਲ ਦੇ ਪੈਰ ਛੂਹਣ ਦਾ ਨਾਟਕ ਕੀਤਾ। ਸ਼ਰਮਾ ਦੇ ਇਕ ਹੱਥ `ਚ ਪੱਤਰ ਸੀ, ਜਦੋਂ ਕਿ ਦੂਜੇ ਹੱਥ `ਚ ਮਿਰਚ ਪਾਊਡਰ ਸੀ। ਉਸਨੇ ਗੁਟਖਾ ਪੈਕੇਟ `ਚ ਮਿਰਚ ਦਾ ਪਾਊਡਰ ਲਿਆ ਹੋਇਆ ਸੀ।


ਕੇਜਰੀਵਾਲ ਨੇ ਸ਼ਰਮਾ ਨੂੰ ਪੈਰੀ ਹੱਥ ਲਗਾਉਣ ਤੋਂ ਰੋਕਿਆ, ਉਸਦੇ ਤੁਰੰਤ ਬਾਅਦ ਸ਼ਰਮਾ ਨੇ ਖੜ੍ਹਾ ਹੁੰਦੇ ਹੀ ਕੇਜਰੀਵਾਲ ਦੇ ਚੇਹਰੇ `ਤੇ ਮਿਰਚ ਪਾਊਡਰ ਸੁੱਟ ਦਿੱਤਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Chief Minister Arvind Kejriwal reacts on Chilli attack says they are being ordered