ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹ ਦਾ ਖਤਰਾ : ਦਿੱਲੀ ਲਈ ਅਗਲੇ ਦੋ ਦਿਨ ਮੁਸ਼ਕਲਾਂ ਭਰੇ : ਕੇਜਰੀਵਾਲ

ਹੜ੍ਹ ਦਾ ਖਤਰਾ : ਦਿੱਲੀ ਲਈ ਅਗਲੇ ਦੋ ਦਿਨ ਮੁਸ਼ਕਲਾਂ ਭਰੇ : ਕੇਜਰੀਵਾਲ

ਦਿੱਲੀ ਵਿਚ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਆਉਣ ਵਾਲੇ 36 ਤੋਂ 72 ਘੰਟੇ ਭਾਰੀ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਐਤਵਾਰ ਨੂੰ ਹਰਿਆਣਾ ਨੇ ਸ਼ਾਮ ਨੂੰ ਛੇ ਵਜੇ 8.40 ਲੱਖ ਕਿਊਸੇਕ ਪਾਣੀ ਛੱਡਿਆ ਹੈ ਜੋ ਕਿ ਕਾਫੀ ਜ਼ਿਆਦਾ ਪਾਣੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਯਮੁਨਾ ਦਾ ਪਾਣੀ ਪੱਧਰ ਸੋਮਵਾਰ ਸ਼ਾਮ ਤੱਕ ਖਤਰੇ ਦੇ ਨਿਸ਼ਾਨ ਉਤੇ 205.33 ਤੋਂ ਉਪਰ ਪਹੁੰਚ ਜਾਵੇਗਾ।

 

ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਛੱਡੇ ਗਏ ਪਾਣੀ ਨੂੰ ਦਿੱਲੀ ਆਉਣ ਵਿਚ 36 ਤੋਂ 72 ਘੰਟੇ ਲਗ ਸਕਦੇ ਹਨ। ਇਸ ਨਾਲ ਜੋ ਸਥਿਤੀ ਪੈਦਾ ਹੋ ਸਕਦੀ ਹੈ ਉਸ ਨੂੰ ਲੈ ਕੇ ਮੀਟਿੰਗ ਹੋਈ ਹੈ ਅਤੇ ਜਿਸ ਵਿਚ ਸਾਰੇ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਮੰਤਰੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਾਨ ਮਾਲ ਨੂੰ ਨੁਕਸਾਨ ਨਾ ਪਹੁੰਚੇ ਉਸ ਲਈ ਸਾਰੇ ਭਾਅ ਕੀਤੇ ਜਾ ਰਹੇ ਹਨ। ਰਾਹਤ ਅਤੇ ਬਚਾਅ ਕੰਮ ਦੀ ਸਮੀਖਿਆ ਕੀਤੀ ਗਈ। ਨਾਲ ਹੀ ਉਸ ਬਾਰੇ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ।

 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਅਪੀਲ ਹੈ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪ੍ਰੰਤੂ ਯਮੁਨਾ ਦੇ ਕਿਨਾਰੇ ਰਹਿ ਰਹੇ ਲੋਕ ਆਪਣੇ ਘਰ ਛੱਡਕੇ ਕੈਂਪ ਵਿਚ ਆ ਜਾਣ। ਉਨ੍ਹਾਂ ਕਿਹਾ ਕਿ ਲੋਕ ਵਾਰ–ਵਾਰ ਟੈਂਟ ਛੱਡਕੇ ਆਪਣੇ ਘਰ ਭਜ ਜਾਂਦੇ ਹਨ। ਉਹ ਦਸ ਨਹੀਂ ਸਕਦੇ ਕਿ ਪਾਣੀ ਕਦੋਂ ਪਹੁੰਚੇਗਾ, ਇਸ ਲਈ ਲੋਕ ਵਾਰ–ਵਾਰ ਆਪਣੇ ਘਰ ਨਾ ਜਾਣ। ਉਨ੍ਹਾਂ ਦੱਸਿਆ ਕਿ ਹਰਿਆਣਾ ਵੱਲੋਂ ਛੱਡੇ ਗਏ ਪਾਣੀ ਨਾਲ 23 ਹਜ਼ਾਰ 860 ਲੋਕ ਪ੍ਰਭਾਵਿਤ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Chief Minister Arvind Kejriwal says Water level of Yamuna river is expected to cross the danger mark today evening and next two days very critical