ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਪ੍ਰਦੂਸ਼ਣ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ’ਚ ਰਹਿਣ ਦੀ ਸਲਾਹ

ਦਿੱਲੀ ’ਚ ਪ੍ਰਦੂਸ਼ਣ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ’ਚ ਰਹਿਣ ਦੀ ਸਲਾਹ

ਦਿੱਲੀ ’ਚ ਪ੍ਰਦੂਸ਼ਣ ਦਾ ਕਹਿਰ ਅੱਜ ਸਨਿੱਚਰਵਾਰ ਨੂੰ ਵੀ ਜਾਰੀ ਹੈ ਤੇ ਕੱਲ੍ਹ ਵਾਲੇ ਹਾਲਾਤ ਤੋਂ ਕੋਈ ਰਾਹਤ ਮਿਲਦੀ ਨਹੀਂ ਦਿਸ ਰਹੀ। ਅੱਜ ਸਵੇਰੇ ਵੀ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਖ਼ਤਰਨਾਕ ਤੱਕ ਪੁੱਜਿਆ ਹੋਇਆ ਹੈ।

 

 

ਏਅਰ ਕੁਆਲਿਟੀ ਇੰਡੈਕਸ ਡਾਟਾ ਮੁਤਾਬਕ ਲੋਧੀ ਰੋਡ ਇਲਾਕੇ ’ਚ PM 2.5 ਅਤੇ PM 10 ਦੋਵੇਂ ਹੀ 500 ਉੱਤੇ ਪੁੱਜ ਗਏ ਹਨ; ਜੋ ਕਿ ‘ਗੰਭੀਰ ਸ਼੍ਰੇਣੀ’ ਵਿੱਚ ਆਉਂਦਾ ਹੈ।

 

 

ਦਿੱਲੀ–NCR ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸਨਿੱਚਰਵਾਰ ਸਵੇਰੇ ‘ਸਮੋਗ’ (ਸਮੋਕ + ਫ਼ੌਗ ਭਾਵ ਧੂੰਆਂ + ਧੁੰਦ) ਦੀ ਮੋਟੀ ਤਹਿ ਛਾਈ ਰਹੀ। ਗ਼ਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ ਵਿੱਚ ਲੋਕ ਮਾਸਕ ਲਾ ਕੇ ਕਸਰਤ ਕਰਦੇ ਵਿਖਾਈ ਦਿੱਤੇ।

 

 

ਇੰਦਰਾਪੁਰਮ ’ਚ ਹਵਾ ਦਾ ਮਿਆਰ 449 ਹੈ; ਜਦ ਕਿ ਨੌਇਡਾ ਵਿੱਚ ਇਹ ਗੰਭੀਰ ਸ਼੍ਰੇਣੀ ਵਿੱਚ ਪੁੱਜ ਕੇ 451 ਹੈ। ਪ੍ਰਦੂਸ਼ਣ ਦੀ ਬਹੁਤ ਭੈੜੀ ਹਾਲਤ ਨੂੰ ਵੇਖਦਿਆਂ ਹੀ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ’ਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਬਾਹਰ ਖੁੱਲ੍ਹੀ ਹਵਾ ’ਚ ਕਸਰਤ ਨਾ ਕਰਨ ਲਈ ਵੀ ਕਿਹਾ ਗਿਆ ਹੈ।

 

 

ਇਸ ਤੋਂ ਪਹਿਲਾਂ ਕੱਲ੍ਹ ਸ਼ੁੱਕਰਵਾਰ ਨੂੰ ਦਮ–ਘੋਟੂ ਹਵਾ ਤੋਂ ਲੋਕਾਂ ਨੂੰ ਬਚਾਉਣ ਲਈ ਵਾਤਾਵਰਣ ਪ੍ਰਦੂਸ਼ਣ ਰੋਕਥਾਮ–ਕੰਟਰੋਲ ਅਥਾਰਟੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਲਈ ਸਿਹਤ ਐਮਰਜੈਂਸੀ ਐਲਾਨ ਦਿੱਤੀ ਸੀ। ਸਕੂਲਾਂ ਵਿੱਚ 5 ਨਵੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਨਿਰਮਾਣ ਕਾਰਜਾਂ ਉੱਤੇ ਰੋਕ ਲਾ ਦਿੱਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Children and older persons advised to remain in homes