ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਮੀਆ ਤੋਂ ਬਾਅਦ ਨਾਗਰਿਕਤਾ ਕਾਨੂੰਨ ਵਿਰੁੱਧ ਸੀਲਮਪੁਰ ਅਤੇ ਜਾਫਰਾਬਾਦ 'ਚ ਹੰਗਾਮਾ

ਨਾਗਰਿਕਤਾ ਕਾਨੂੰਨ ਵਿਰੁੱਧ ਰੋਸ ਪ੍ਰਦਰਸ਼ਨ ਦੀ ਅੱਗ ਹੋਰ ਭੜਕ ਗਈ ਹੈ। ਦਿੱਲੀ ਦੇ ਸੀਲਮਪੁਰ ਅਤੇ ਜਾਫਰਾਬਾਦ ਇਲਾਕੇ 'ਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਕ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਬੱਸਾਂ 'ਤੇ ਪੱਥਰਬਾਜ਼ੀ ਕੀਤੀ। 
 

ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰਨ ਲਈ ਲਗਭਗ 2000 ਲੋਕ ਇਕੱਤਰ ਹੋਏ ਸਨ। ਭੀੜ ਨੇ ਸੀਲਮਪੁਰ ਟੀ ਪੁਆਇੰਟ ਤੋਂ ਜਾਫਰਾਬਾਦ ਟੀ ਪੁਆਇੰਟ ਵਿਚਕਾਰ ਪੱਥਰਬਾਜ਼ੀ ਕੀਤੀ। ਇਸ 'ਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਕਈ ਗੱਡੀਆਂ ਦੀ ਤੋੜਭੰਨ ਕੀਤੀ ਗਈ। ਇਲਾਕੇ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਹੰਗਾਮੇ ਤੋਂ ਬਾਅਦ ਵੈਲਕਮ, ਜਾਫਰਾਬਾਦ, ਮੌਜਪੁਰ-ਬਾਬਰਪੁਲ ਮੈਟਰੋ ਸਟੇਸ਼ਨਾਂ ਦੇ ਦਰਵਾਜੇ ਬੰਦ ਕਰ ਦਿੱਤੇ ਗਏ ਹਨ।
 

ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ। ਰੈਲੀ 'ਚ ਸ਼ਾਮਿਲ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਪ੍ਰਦਰਸ਼ਨ ਜਾਮੀਆ ਮਿੱਲਿਆ ਇਸਲਾਮੀਆ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਪੁਲਿਸ ਦੀ ਕਾਰਵਾਈ ਅਤੇ ਦੇਸ਼ 'ਚ ਐਨਆਰਸੀ ਲਾਗੂ ਕਰਨ ਵਿਰੁੱਧ ਹੈ।
 

ਪ੍ਰਦਰਸ਼ਨ 'ਚ ਸ਼ਾਮਲ ਕਾਸਿਮ ਨਾਂ ਦੇ ਇੱਕ ਵਿਅਕਤੀ ਨੇ ਕਿਹਾ, "ਦੇਸ਼ 'ਚ ਐਨਆਰਸੀ ਲਾਗੂ ਨਹੀਂ ਹੋਣੀ ਚਾਹੀਦੀ। ਸਾਡਾ ਰੋਸ ਇਸੇ ਗੱਲ ਨੂੰ ਲੈ ਕੇ ਹੈ। ਮਾਹੌਲ ਤਿਆਰ ਕੀਤੀ ਜਾ ਰਿਹਾ ਹੈ ਤਾ ਕਿ ਐਨਆਰਸੀ ਨੂੰ ਦੇਸ਼ ਭਰ 'ਚ ਲਾਗੂ ਕੀਤਾ ਜਾਵੇ।"
 

ਨੂਰ ਮਹੁੰਮਦ ਨੇ ਕਿਹਾ, "ਨਾਗਰਿਕਤਾ (ਸੋਧ) ਕਾਨੂੰਨ ਅਤੇ ਐਨਆਰਸੀ ਰਾਹੀਂ ਹਿੰਦੂ-ਮੁਸਲਮਾਨਾਂ ਵਿਚਕਾਰ ਦਰਾਰ ਪੈਦਾ ਕੀਤੀ ਜਾ ਰਹੀ ਹੈ। ਜਾਮੀਆ 'ਚ ਜੇ ਰੋਸ ਪ੍ਰਦਰਸ਼ਨ ਹੋਇਆ ਵੀ ਸੀ ਤਾਂ ਵੀ ਪੁਲਿਸ ਨੂੰ ਲਾਈਬ੍ਰੇਰੀ ਅਤੇ ਕਾਲਜ ਅੰਦਰ ਦਾਖਲ ਹੋਣ ਦਾ ਅਧਿਕਾਰ ਨਹੀਂ ਸੀ।"
 

ਜ਼ਿਕਰਯੋਗ ਹੈ ਕਿ ਨਾਗਰਿਕਤਾ ਕਾਨੂੰਨ ਵਿਰੁੱਧ ਜਾਮੀਆ ਯੂਨੀਵਰਸਿਟੀ ’ਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਐਤਵਾਰ ਨੂੰ ਇਸ ਨੇ ਤਦ ਹਿੰਸਾ ਦਾ ਰੂਪ ਅਖ਼ਤਿਆਰ ਕਰ ਲਿਆ, ਜਦੋਂ ਪੁਲਿਸ ਨੇ ਯੂਨੀਵਰਸਿਟੀ ਕੈਂਪਸ ਵਿੱਚ ਦਾਖਾ਼ਲ ਹੋ ਕੇ ਤਾਕਤ ਦੀ ਵਰਤੋਂ ਕੀਤੀ। ਐਤਵਾਰ ਨੂੰ ਇਸ ਕਾਨੂੰਨ ਵਿਰੁੱਧ ਨਿਊ ਫ਼ਰੈਂਡਜ਼ ਕਾਲੋਨੀ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਹੋਈ ਝੜਪ ਵਿੱਚ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਚਾਰ ਸਰਕਾਰੀ ਬੱਸਾਂ ਤੇ ਪੁਲਿਸ ਦੇ ਦੋ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਪੂਰੀ ਘਟਨਾ ਵਿੱਚ ਵਿਦਿਆਰਥੀ, ਪੁਲਿਸ ਤੇ ਅੱਗ ਬੁਝਾਉਣ ਵਾਲੇ ਇੱਕ ਮੁਲਾਜ਼ਮ ਸਣੇ ਲਗਭਗ 60 ਵਿਅਕਤੀ ਜ਼ਖ਼ਮੀ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi: Clash breaks out between police and protesters in Jafrabad