ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ: ਹੁਣ ਹਰ ਕਿਸੇ ਨੂੰ ਮਿਲੇਗਾ ਹਰ ਮਹੀਨੇ 15 ਜੀਬੀ ਮੁਫ਼ਤ ਡਾਟਾ 

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੀ ਦਿੱਲੀ ਵਿੱਚ 11000 ਹਾਟਸਪਾਟ ਲਾਏ ਜਾਣਗੇ। 

 

ਇੰਨਾ ਹੀ ਬਸ ਨਹੀਂ, ਮੁਫ਼ਤ ਵਾਈ-ਫਾਈ ਦੀ ਸਹੂਲਤ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਹਰ ਖਪਤਕਾਰ ਨੂੰ ਹਰ ਮਹੀਨੇ 15 ਜੀਬੀ ਡਾਟਾ ਹਰ ਮਹੀਨੇ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਇਹ ਇਸ ਦਾ ਪਹਿਲਾ ਪੜਾਅ ਹੈ। ਇਹ ਜਾਣਕਾਰੀ ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਦਿੱਤੀ ਹੈ।

 

 

 

ਦਰਅਸਲ, ਸਾਲ 2020 ਵਿਚ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਸਰਕਾਰ ਕਈ ਯੋਜਨਾਵਾਂ ਦਾ ਐਲਾਨ ਕਰ ਰਹੀ ਹੈ ਅਤੇ ਹੋਰ ਵੀ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਸਸਤੀ ਬਿਜਲੀ ਦਾ ਤੋਹਫ਼ਾ ਦਿੱਤਾ ਸੀ। ਲਗਾਤਾਰ ਪੰਜਵੇਂ ਸਾਲ ਸਰਕਾਰ ਨੇ ਬਿਜਲੀ ਦੇ ਰੇਟਾਂ ਨੂੰ ਵੱਧਣ ਨਹੀਂ ਦਿੱਤਾ।

 

ਮਹੱਤਵਪੂਰਨ ਹੈ ਕਿ ਆਮ ਆਦਮੀ ਪਾਰਟੀ ਨੇ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਮਹਿਲਾਵਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਉਣ ਅਤੇ ਮੁਫ਼ਤ ਵਾਈ ਫਾਈ ਦੀ ਸਹੂਲਤ ਦੇਣ ਦੇ ਦੋ ਅਹਿਮ ਚੋਣ ਵਾਅਦੇ ਕੀਤੇ ਸਨ।

 

ਇਹ ਵਾਅਦਿਆਂ ਨੂੰ ਪੂਰਾ ਕਰਨ ਲਈ ਦਿੱਲੀ ਸਰਕਾਰ ਦੋ ਪੜਾਵਾਂ ਵਿੱਚ 70 ਹਜ਼ਾਰ ਵਾਈਫਾਈ ਰਾਊਟਰ ਵੀ ਲਾਏ ਜਾਣਗੇ। ਇਸ ਦੇ ਨਾਲ ਹੀ ਦੋ ਪੜਾਵਾਂ ਵਿੱਚ 2.8 ਲੱਖ ਸੀਸੀਟੀਵੀ ਕੈਮਰੇ ਲਗਾਉਣ ਦਾ ਫ਼ੈਸਲਾ ਲਿਆ ਹੈ। ਪਹਿਲੇ ਪੜਾਅ ਵਿੱਚ 1.4 ਲੱਖ ਸੀਸੀਟੀਵੀ ਕੈਮਰੇ ਲਗਾਏ ਜਾਣਗੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi CM Arvind Kejriwal says Every user will be given 15 GB data free every month