ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ CM ਕੇਜਰੀਵਾਲ ਕੋਲ 3.4 ਕਰੋੜ ਰੁਪਏ ਦੀ ਜਾਇਦਾਦ

ਦਿੱਲੀ ਦੇ CM ਕੇਜਰੀਵਾਲ ਕੋਲ 3.4 ਕਰੋੜ ਰੁਪਏ ਦੀ ਜਾਇਦਾਦ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ 3.4 ਕਰੋੜ ਰੁਪਏ ਦੀ ਜਾਇਦਾਦ ਹੈ। ਸਾਲ 2015 ’ਚ ਇਸ ਜਾਇਦਾਦ ਵਿੱਚ 1.3 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸ੍ਰੀ ਕੇਜਰੀਵਾਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਕਾਗਜ਼ਾਂ ਵਿੱਚ ਜਿਹੜਾ ਹਲਫ਼ੀਆ ਬਿਆਨ ਦਿੱਤਾ ਸੀ; ਉਸ ਮੁਤਾਬਕ 2015 ’ਚ ਉਨ੍ਹਾਂ ਦੀ ਕੁੱਲ ਜਾਇਦਾਦ 2.1 ਕਰੋੜ ਰੁਪਏ ਦੀ ਸੀ।

 

 

ਸ੍ਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਕੋਲ 2015 ’ਚ ਨਕਦੀ ਤੇ ਫ਼ਿਕਸਡ ਡਿਪਾਜ਼ਿਟ 15 ਲੱਖ ਰੁਪਏ ਦੇ ਸਨ, ਜੋ 2020 ਵਿੱਚ ਵਧ ਕੇ 57 ਲੱਖ ਰੁਪਏ ਦੇ ਹੋ ਗਏ ਸਨ।

 

 

ਪਾਰਟੀ ਦੇ ਇੱਕ ਅਹੁਦੇਦਾਰ ਨੇ ਦੱਸਿਆ ਕਿ ਸਵੈ–ਇੱਛੁਕ ਸੇਵਾ–ਮੁਕਤੀ ਲਾਭ (VRS) ਦੇ ਤੌਰ ’ਤੇ ਸੁਨੀਤਾ ਕੇਜਰੀਵਾਲ ਨੂੰ 32 ਲੱਖ ਰੁਪਏ ਤੇ ਐੱਫ਼ ਮਿਲੇ, ਬਾਕੀ ਉਨ੍ਹਾਂ ਦਾ ਬੱਚਤ ਧਨ ਹੈ।

 

 

ਮੁੱਖ ਮੰਤਰੀ ਕੋਲ ਨਕਦੀ ਤੇ ਐੱਫ਼ਡੀ 2015 ’ਚ 2.26 ਲੱਖ ਰੁਪਏ ਦੀ ਸੀ, ਜੋ ਸਾਲ 2020 ਵਿੱਚ ਵਧ ਕੇ 9.65 ਲੱਖ ਰੁਪਏ ਹੋ ਗਈ ਹੈ। ਉਨ੍ਹਾਂ ਦੀ ਪਤਨੀ ਦੀ ਅਚੱਲ ਜਾਇਦਾਦ ਦੇ ਮੁਲਾਂਕਣ ਵਿੱਚ ਕੋਈ ਤਬਦੀਲੀ ਨਹੀਂ ਹੋਈ, ਜਦ ਕਿ ਸ੍ਰੀ ਕੇਜਰੀਵਾਲ ਦੀ ਅਚੱਲ ਜਾਇਦਾਦ 92 ਲੱਖ ਰੁਪਏ ਤੋਂ ਵਧ ਕੇ 177 ਲੱਖ ਰੁਪਏ ਹੋ ਗਈ ਹੈ।

 

 

ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਾਲ 2015 ਦੌਰਾਨ ਕੇਜਰੀਵਾਲ ਦੀ ਜਿੰਨੀ ਅਚੱਲ ਜਾਇਦਾਦ ਸੀ, ਉਸ ਦੀ ਕੀਮਤ ਵਿੱਚ ਵਾਧੇ ਕਾਰਨ ਇਹ ਵਾਧਾ ਹੋਇਆ ਹੈ।
 

 

ਸ੍ਰੀ ਕੇਜਰੀਵਾਲ ਨੇ ਮੰਗਲਵਾਰ ਨੁੰ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ। ਇਸ ਲਈ ਉਨ੍ਹਾਂ ਤਕਰੀਬਨ ਛੇ ਘੰਟੇ ਤੱਕ ਉਡੀਕ ਕਰਨੀ ਪਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi CM Kejriwal has property worth Rs 3 Crore and 4 Lakh