ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਕਾਂਗਰਸ ਤੇ ‘ਆਪ’ ਗਠਜੋੜ ਨੂੰ ਲੈ ਕੇ ਸ਼ੀਲਾ ਦੀਕਿਸ਼ਤ ਨੇ ਦਿੱਤਾ ਬਿਆਨ

ਦਿੱਲੀ ‘’ਚ ਕਾਂਗਰਸ ਤੇ ‘ਆਪ’ ਗਠਜੋੜ ਨੂੰ ਲੈ ਕੇ ਸ਼ੀਲਾ ਦੀਕਿਸ਼ਤ ਨੇ ਦਿੱਤਾ ਬਿਆਨ

ਦਿੱਲੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚ ਸੰਭਾਵਿਤ ਗਠਜੋੜ ਉਤੇ ਦਿੱਲੀ ਕਾਂਗਰਸ ਮੁੱਖੀ ਸ਼ੀਲਾ ਦੀਕਿਸ਼ਤ ਨੇ ਕਿਹਾ ਕਿ ਤੁਹਾਨੂੰ ਕੁਝ ਘੰਟਿਆਂ ਭਾਵ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਪਤਾ ਚਲ ਜਾਵੇਗਾ। ਇਸ ਦਾ ਅਧਿਕਾਰਤ ਐਲਾਨ ਹੋਵੇਗਾ। ਉਥੇ ਕਾਂਗਰਸ ਨੇ ਦਿੱਲੀ ਇਕਾਈ ਨੇ ਸਾਰੀਆਂ ਸੱਤ ਸੀਟਾਂ ਲਈ ਸੰਭਾਵਿਤ ਉਮੀਦਵਾਰਾਂ ਦੇ ਪੈਨਲ ਬਣਾਏ ਹੈ ਜਿਨ੍ਹਾਂ ਸਕਰੀਨਿੰਗ ਕਮੇਟੀ ਦੇ ਸਾਹਮਣੇ ਰੱਖਿਆ ਜਾਵੇਗਾ।

 

ਸੂਬਾ ਕਾਂਗਰਸ ਕਮੇਟੀ ਨੇ ਹਰ ਸੀਟ ਉਤੇ ਤਿੰਨ ਚਾਰ ਨਾਵਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਦਿੱਲੀ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦੇ ਨਾਮ ਵੀ ਸ਼ਾਮਲ ਹਨ। ਦਿੱਲੀ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਪੀਟੀਆਈ–ਭਾਸ਼ਾ ਨੂੰ ਦੱਸਿਆ ਕਿ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਦੇ ਉਮੀਦਵਾਰਾਂ ਲਈ ਕਰੀਬ 80 ਸੰਜੀਦਾ ਦਾਅਵੇਦਾਰਾਂ ਦੇ ਦਾਅਵਾ ਕੀਤਾ ਸੀ। ਸੂਬਾ ਕਾਂਗਰਸ ਕਮੇਟੀ ਨੇ ਇਨ੍ਹਾਂ ਵਿਚੋਂ ਸੰਭਾਵਿਤ ਉਮੀਦਵਾਰਾਂ ਦੇ ਨਾਮਾਂ ਦਾ ਪੈਨਲ ਬਣਾਇਆ ਹੈ।

 

ਉਨ੍ਹਾਂ ਇਨ੍ਹਾਂ ਪੈਨਲ ਵਿਚ ਸ਼ਾਮਲ ਸੀਨੀਅਰ ਆਗੂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਇਹ ਕਿਹਾ ਕਿ ਇਨ੍ਹਾਂ ਪੈਨਲ ਵਿਚ ਕਈ ਸੀਨੀਅਰ ਆਗੂ ਹਨ ਜੋ ਦਿੱਲੀ ਦੀ ਰਾਜਨੀਤੀ ਅਤੇ ਕਾਂਗਰਸ ਦੇ ਵੱਡੇ ਨਾਮਾਂ ਵਿਚ ਗਿਣੇ ਜਾਂਦੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਹਰ ਸੀਟ ਵਿਚ ਤਿੰਨ ਜਾਂ ਚਾਰ ਸੰਭਾਵਿਤ ਉਮੀਦਵਾਰਾਂ ਦੇ ਪੈਨਲ ਬਣਾਏ ਗਏ ਹਨ। ਆਉਣ ਵਾਲੇ ਦਿਨਾਂ ਵਿਚ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੇ ਸਾਹਮਣੇ ਇਨ੍ਹਾਂ ਨਾਮਾਂ ਨੂੰ ਰੱਖਿਆ ਜਾਵੇਗਾ।

 

ਇਹ ਪੁੱਛੇ ਜਾਣ ਉਤੇ ਕਿ ਕੀ ਹੁਣ ਦਿੱਲੀ ਵਿਚ ਕਾਂਗਰਸ ਅਤੇ ਆਪ ਵਿਚਕਾਰ ਗਠਜੋੜ ਦੀ ਸੰਭਾਵਨਾ ਖਤਮ ਹੋ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਕਮੇਟੀ ਪੱਧਰ ਉਤੇ ਗਠਜੋੜ ਦੀ ਸੰਭਾਵਨਾ ਨੂੰ ਪਹਿਲਾਂ ਵੀ ਖਾਰਜ ਕੀਤਾ ਗਿਆ ਸੀ ਅਤੇ ਅੱਜ ਵੀ ਸਾਡਾ ਇਹ ਹੀ ਰੁਖ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਗਠਜੋੜ ਨਹੀਂ ਹੋ ਸਕਦਾ।

 

ਜ਼ਿਕਰਯੋਗ ਹੈ ਕਿ ‘ਆਪ’ ਨਾਲ ਗਠਜੋੜ ਨੂੰ ਲੈ ਕੇ ਦਿੱਲੀ ਕਾਂਗਰਸ ਦੇ ਆਗੂਆਂ ਵਿਚ ਦੋ ਰਾਏ ਸਾਹਮਣੇ ਆਈ ਹੈ। ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਦੌਰਾਨ ਡੀਪੀਸੀਸੀ ਪ੍ਰਧਾਨ ਸ਼ੀਲਾ ਦੀਕਿਸ਼ਤ ਅਤੇ ਤਿੰਨੇ ਕਾਰਜਕਾਰੀ ਪ੍ਰਧਾਨਾਂ ਰਾਜੇਸ਼ ਲਿਲੋਠੀਆ, ਦੇਵੇਂਦਰ ਯਾਦਵ ਅਤੇ ਹਾਰੂਨ ਯੂਸੁਫ ਅਤੇ ਸਾਬਕਾ ਪ੍ਰਧਾਨ ਜੇਪੀ ਅਗਰਵਾਲ ਨੇ ਗਠਜੋਣ ਦਾ ਵਿਰੋਧ ਕੀਤਾ ਤਾਂ ਅਜੈ ਮਾਕਨ, ਸੁਭਾਸ਼ ਚੌਪੜਾ, ਅਰਵਿੰਦ ਸਿੰਘ ਲਵਲੀ ਅਤੇ ਕੁਝ ਹੋਰ ਆਗੂਆਂ ਨੇ ਤਾਲਮੇਲ ਦੇ ਪੱਖ ਵਿਚ ਰਾਏ ਪ੍ਰਗਟ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Congress chief Sheila Dikshit on possible alliance between Congress and Aam Aadmi Party in Delhi