ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਕਾਂਗਰਸ ਆਗੂਆਂ ਨੇ ਰਾਹੁਲ ਨਾਲ ਕੀਤੀ ਲੋਕ ਸਭਾ ਚੋਣਾਂ ਹਾਰਨ ਉਤੇ ਚਰਚਾ

ਦਿੱਲੀ ਕਾਂਗਰਸ ਆਗੂਆਂ ਨੇ ਰਾਹੁਲ ਨਾਲ ਕੀਤੀ ਲੋਕ ਸਭਾ ਚੋਣਾਂ ਹਾਰਨ ਉਤੇ ਚਰਚਾ

ਸਾਬਕਾ ਮੁੱਖ ਮੰਤਰੀ ਤੇ ਦਿੱਲੀ ਕਾਂਗਰਸ ਪ੍ਰਮੁੱਖ ਸ਼ੀਲਾ ਦੀਕਿਸ਼ਤ ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਲੋਕ ਸਭਾ ਚੋਣਾਂ ਵਿਚ ਰਾਸ਼ਟਰੀ ਰਾਜਧਾਨੀ ਵਿਚ ਪਾਰਟੀ ਦੀ ਹਾਰ ਉਤੇ ਚਰਚਾ ਕੀਤੀ। ਇਯ ਮੀਟਿੰਗ ਵਿਚ ਕਾਂਗਰਸ ਦੇ ਉਮੀਦਵਾਰ ਅਜੈ ਮਾਕਨ, ਮਹਾਬਲ ਮਿਸ਼ਰਾ, ਜੇ ਪੀ ਅਗਰਵਾਲ, ਰਾਜੇਸ਼ ਲਿਲੋਥੀਆ ਅਤੇ ਅਰਵਿੰਦਰ ਸਿੰਘ ਲਵਲੀ ਨਾਲ–ਨਾਲ ਪੀਸੀ ਚਾਕੋ ਨੇ ਹਿੱਸਾ ਲਿਆ।

 

ਚਾਕੋ ਦਿੱਲੀ ਦੇ ਪ੍ਰਾਰਟੀ ਇੰਚਾਰਜ ਹਨ। ਦੀਕਿਸ਼ਤ ਵੀ ਇਨ੍ਹਾਂ ਚੋਣਾਂ ਵਿਚ ਉਮੀਦਵਰ ਸੀ। ਮੀਟਿੰਗ ਇਕ ਘੰਟਾ ਤੋਂ ਜ਼ਿਆਦਾ ਸਮੇਂ ਤੱਕ ਚਲੀ।

 

 

ਕਾਂਗਰਸ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਉਤੇ ਵੀ ਚਰਚਾ ਕੀਤੀ। ਲੋਕ ਸਭਾ ਚੋਣਾਂ ਵਿਚ ਕਾਂਗਰਸ ਦਿੱਲੀ ਦੀਆਂ ਸਾਰੀਆਂ ਸੱਤਾਂ ਸੀਟਾਂ ਉਤੇ ਭਾਜਪਾ ਤੋਂ ਹਾਰ ਗਈ ਸੀ। ਕਾਂਗਰਸ ਨੇ ਰਾਸ਼ਟਰੀ ਰਾਜਧਾਨੀ ਵਿਚ 1998 ਤੋਂ 2013 ਤੱਕ ਸ਼ਾਸਨ ਕੀਤਾ, ਪ੍ਰੰਤੂ ਇਸ ਦੇ ਬਾਅਦ ਉਹ ਹਰ ਪ੍ਰਮੁੱਖ ਚੋਣ ਹਾਰ ਗਈ। ਰਾਹੁਲ ਗਾਂਧੀ ਨੇ ਇਸ ਤਰ੍ਹਾਂ ਦੀ ਮੀਟਿੰਗ ਛਤੀਸਗੜ੍ਹ ਤੇ ਹਰਿਆਣਾ ਦੇ ਆਗੂਆਂ ਨਾਲ ਵੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Congress leaders meeting with Rahul Gandhi on Lok Sabha elections defeat