ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਮੈਨੀਫ਼ੈਸਟੋ 'ਚ ਮੁਫਤ ਬਿਜਲੀ, ਨੌਕਰੀ, ਪੈਨਸ਼ਨ ਦੇ ਵਾਅਦਿਆਂ ਦੀ ਲਗਾਈ ਝੜੀ 

ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਐਤਵਾਰ ਨੂੰ ਆਪਣਾ ਮੈਨੀਫ਼ੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਭਾਸ਼ ਚੋਪੜਾ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਪ੍ਰਦੂਸ਼ਣ ਕਾਰਨ ਕਈ ਲੋਕਾਂ ਦੀ ਮੌਤ ਹੋਈ। ਇਸ ਪ੍ਰਦੂਸ਼ਣ ਲਈ ਕੇਜਰੀਵਾਲ ਸਰਕਾਰ ਜ਼ਿੰਮੇਵਾਰ ਹੈ। ਅਸੀਂ ਬਜਟ ਦਾ 25% ਹਿੱਸਾ ਪ੍ਰਦੂਸ਼ਣ ਨੂੰ ਕਾਬੂ ਕਰਨ 'ਤੇ ਖਰਚ ਕਰਾਂਗੇ।
 

ਕਾਂਗਰਸ ਨੇ ਕਿਹਾ ਕਿ ਸੱਤਾ 'ਚ ਆਉਣ ਮਗਰੋਂ ਅਸੀਂ 300 ਯੂਨਿਟ ਬਿਜਲੀ ਮੁਫਤ ਦਿਆਂਦੇ। 300-400 ਯੂਨਿਟਾਂ ਤਕ 50%, 400-500 ਯੂਨਿਟ ਤਕ 30% ਅਤੇ 500-600 ਯੂਨਿਟ ਤਕ 25% ਸਬਸਿਡੀ ਦਿੱਤੀ ਜਾਵੇਗੀ। ‘ਆਪ’ ਸਰਕਾਰ ਨੇ ਬਿਜਲੀ ਦੇ ਮਾਮਲੇ 'ਚ ਵੱਡਾ ਘੁਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਦੁਕਾਨਦਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦੀ ਯੋਜਨਾ ਬਣਾਈ ਹੈ।
 

ਕਾਂਗਰਸ ਨੇ ਕਿਹਾ ਕਿ ਅਸੀਂ ਸਾਰੇ ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜ਼ਾਂ ਦੀ ਪੈਨਸ਼ਨ 2500 ਤੋਂ ਵਧਾ ਕੇ 5000 ਰੁਪਏ ਕਰਾਂਗੇ। ਅਸੀਂ ਇਸ ਪੈਨਸ਼ਨ ਸਕੀਮ ਨੂੰ ਸ਼ੀਲਾ ਦੀਕਸ਼ਿਤ ਜੀ ਦੇ ਨਾਮ ਨਾਲ ਸ਼ੁਰੂ ਕਰਾਂਗੇ, ਕਿਉਂਕਿ ਇਹ ਸਕੀਮ ਸ਼ੀਲਾ ਦੀਕਸ਼ਿਤ ਜੀ ਨੇ 200 ਰੁਪਏ ਤੋਂ ਸ਼ੁਰੂ ਕੀਤੀ ਸੀ। ਮਰਹੂਮ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਦੌਰਾਨ ਅਸੀ 'ਲਾਡਲੀ ਯੋਜਨਾ' ਦੀ ਸ਼ੁਰੂਆਤ ਕੀਤੀ ਸੀ। ਇਸ ਮੈਨੀਫ਼ੈਸਟੋ 'ਚ ਅਸੀਂ ਲੜਕੀਆਂ ਦੀ ਸਿੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਅਸੀਂ ਲੜਕੀਆਂ ਨੂੰ ਪੀ.ਐਚ.ਡੀ ਪੱਧਰ ਤੱਕ ਦੀ ਸਿੱਖਿਆ ਮੁਫਤ ਦਿਆਂਗੇ।
 

 

ਕਾਂਗਰਸ ਨੇ ਕਿਹਾ ਕਿ ਸਰਕਾਰੀ ਨੌਕਰੀਆਂ 'ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਗੈਰ-ਕਨੂੰਨੀ ਕਾਲੋਨੀਆਂ ਲਈ 35,000 ਕਰੋੜ ਦਾ ਬਜਟ ਰੱਖਿਆ ਗਿਆ ਹੈ। ਭਾਜਪਾ ਅਤੇ ‘ਆਪ’ ਨੇ ਲੋਕਾਂ ਨੂੰ ‘ਜਿੱਥੇ ਝੁੱਗੀ, ਉੱਥੇ ਮਕਾਨ’ ਦੇ ਸੁਪਨੇ ਦਿਖਾਏ, ਪਰ ਕੀਤਾ ਕੁਝ ਨਹੀਂ।
 

ਬੇਰੁਜ਼ਗਾਰੀ ਦਿੱਲੀ ਦੀ ਇੱਕ ਵੱਡੀ ਸਮੱਸਿਆ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ ਇਸ ਬਾਰੇ ਚਿੰਤਤ ਹਨ। ਅਸੀਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਬੇਰੁਜ਼ਗਾਰ ਨੌਜਵਾਨਾਂ ਨੂੰ ਲੜੀਵਾਰ 5000 ਅਤੇ 7500 ਰੁਪਏ ਬੇਰੁਜ਼ਗਾਰੀ ਭੱਤੇ ਦਿਆਂਗੇ। ਨਾਲ ਹੀ 100 ਦਿਨਾਂ ਦੀ ਹੁਨਰ ਸਿਖਲਾਈ ਦਿੱਤੀ ਜਾਏਗੀ। ਦਿੱਲੀ ਦੀ ਮੌਜੂਦਾ ਸਰਕਾਰ ਜਨ ਲੋਕਪਾਲ ਬਿੱਲ ਦੇ ਨਾਅਰੇ ਨਾਲ ਸੱਤਾ 'ਚ ਆਈ ਸੀ। ਜਿਸ ਜਨ ਲੋਕਪਾਲ ਨੂੰ ਕਾਂਗਰਸ ਦੀ ਸਰਕਾਰ ਲਿਆਈ ਸੀ, ਉਸ ਨੂੰ ਆਮ ਆਦਮੀ ਪਾਰਟੀ ਨੇ ਕਮਜ਼ੋਰ ਕਰ ਦਿੱਤਾ ਹੈ। ਅਸੀਂ ਸੱਤਾ 'ਚ ਆਉਂਦੇ ਹੀ 6 ਮਹੀਨਿਆਂ 'ਚ ਇੱਕ ਮਜ਼ਬੂਤ ਜਨ ਲੋਕਪਾਲ ਬਿੱਲ ਲਿਆਵਾਂਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Congress release manifesto for upcoming Delhi Assembly elections