ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸੇ ’ਚ ਮ੍ਰਿਤਕ ਦੇ ਪਤੀ ਨੂੰ ਮਿਲੇਗਾ 59 ਲੱਖ ਰੁਪਏ ਮੁਆਵਜ਼ਾ

ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਸਾਲ 2008 ਚ ਵਾਪਰੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਇਕ ਔਰਤ ਦੇ ਪਤੀ ਨੂੰ ਮੁਆਵਜ਼ੇ ਵਜੋਂ 59 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਹਨ। ਔਰਤ ਦੀ ਮੌਤ ਇਕ ਟਰੈਕਟਰ ਦੀ ਟੱਕਰ ਕਾਰਨ ਹੋਈ ਸੀ।

 

ਪੋਸਟ ਗ੍ਰੇਜੂਏਟ ਦੇ ਤੀਜੇ ਸਾਲ ਚ ਪੜ੍ਹ ਰਹੀ ਵਿਦਿਆਰਥਣ ਪੂਜਾ ਵਰਮਾ ਦੀ ਕਾਰ ਨੂੰ ਇਕ ਟਰੈਕਟਰ ਨੇ ਟੱਕਰ ਮਾਰ ਦਿੱਤੀ ਸੀ। ਇਹ ਹਾਦਸਾ ਹਰਿਆਣੇ ਦੇ ਨੇੜੇ ਦਿੱਲੀ ਮਥੁਰਾ ਰੋਡ 'ਤੇ ਵਾਪਰਿਆ ਸੀ। ਉਸ ਸਮੇਂ ਪੂਜਾ ਵਰਮਾ ਤੋਂ ਇਲਾਵਾ ਉਸਦਾ ਪਤੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਕਾਰ ਚ ਮੌਜੂਦ ਸਨ।

 

ਐਮਏਸੀਟੀ ਅਧਿਕਾਰੀ ਸਮੀਰ ਬਾਜਪਾਈ ਨੇ ਪੂਜਾ ਵਰਮਾ ਦੇ ਪਤੀ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਰਿਕਾਰਡ ਸਫਲਤਾਪੂਰਵਕ ਪੇਸ਼ ਕੀਤਾ ਹੈ ਕਿ ਪੂਜਾ ਵਰਮਾ ਨੇ ਸੜਕ ਹਾਦਸੇ ਚ ਗੰਭੀਰ ਜ਼ਖਮੀ ਹੋਣ ਮਗਰੋਂ ਦਮ ਤੋੜ ਦਿੱਤਾ ਸੀ।

 

ਦੱਸ ਦੇਈਏ ਕਿ 14 ਦਸੰਬਰ 2008 ਨੂੰ ਪੂਜਾ ਵਰਮਾ ਆਪਣੇ ਪਤੀ ਮਨਸਵੀ ਕੁਮਾਰ ਅਤੇ ਉਸਦੇ ਪਿਤਾ, ਮਾਂ ਅਤੇ ਨਣਦ ਨਾਲ ਯਾਤਰਾ ਕਰ ਰਹੀ ਸੀ ਕਿ ਅਚਾਨਕ ਹਾਈਵੇ 'ਤੇ ਟਰੈਕਟਰ ਉਨ੍ਹਾਂ ਵੱਲ ਮੁੜਿਆ ਤੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi court awards over Rs 59 lakh to husband of doctor killed in road accident