ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਅਦਾਲਤ ਨੇ ਰੱਦ ਕੀਤੀ ਤਾਹਿਰ ਹੁਸੈਨ ਦੀ ਅਗਾਊਂ ਜ਼ਮਾਨਤ ਪਟੀਸ਼ਨ

ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਵੀਰਵਾਰ ਨੂੰ ‘ਆਪ’ ਦੇ ਮੁਅੱਤਲ ਨਿਗਮ ਕੌਂਸਲਰ ਤਾਹਿਰ ਹੁਸੈਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਮੁਲਜ਼ਮ ਦੇ ਪੱਖ ਤੋਂ ਕੋਈ ਵੀ ਮੌਜੂਦ ਨਹੀਂ ਹੋਇਆ।

 

ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਦੌਰਾਨ ਇਕ ਆਈ ਬੀ ਅਧਿਕਾਰੀ ਦੀ ਹੱਤਿਆ ਕਰਨ ਦਾ ਦੋਸ਼ੀ ਤਾਹਿਰ ਹੁਸੈਨ ਨੇ ਇਸ ਤੋਂ ਪਹਿਲਾਂ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ, ਅਦਾਲਤ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਧੀਰ ਕੁਮਾਰ ਜੈਨ ਨੇ ਕਿਹਾ ਕਿ ਤਾਹਿਰ ਹੁਸੈਨ ਦੀ ਤਰਫੋਂ ਕੋਈ ਪੇਸ਼ ਨਹੀਂ ਹੋਇਆ। ਅਦਾਲਤ ਨੇ ਇਸ ਮਾਮਲੇ ਵਿੱਚ ਵਾਰ ਵਾਰ ਬੁਲਾਇਆ। ਤਾਹਿਰ ਹੁਸੈਨ ਨੇ ਮੰਗਲਵਾਰ ਨੂੰ ਉਸ ਵਿਰੁਧ ਐਫਆਈਆਰ ਖ਼ਿਲਾਫ਼ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਕਈ ਵਕੀਲ ਅਦਾਲਤ ਦੇ ਅਹਾਤੇ ਵਿੱਚ ਮੌਜੂਦ ਸਨ ਅਤੇ ਜ਼ੋਰ ਦੇ ਕੇ ਕਿਹਾ ਕਿ ਤਾਹਿਰ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।

 

ਅਗਾਊਂ ਜ਼ਮਾਨਤ ਦਾ ਅਰਥ ਹੈ ਕੋਈ ਵੀ ਵਿਅਕਤੀ ਜਿਸ ਦਾ ਨਾਮ ਗ਼ੈਰ ਜ਼ਮਾਨਤੀ ਅਪਰਾਧ ਵਿੱਚ ਦਰਜ ਕੀਤਾ ਗਿਆ ਹੈ, ਵਿਅਕਤੀਗਤ ਰੂਪ ਵਿੱਚ ਜ਼ਮਾਨਤ ਲਈ ਅਦਾਲਤ ਨੂੰ ਬੇਨਤੀ ਕਰ ਸਕਦਾ ਹੈ।

 

ਅੰਕਿਤ ਸ਼ਰਮਾ ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਤੋਂ ਬਾਅਦ 26 ਫਰਵਰੀ ਨੂੰ ਚੰਦਬਾਗ਼ ਦੇ ਨਾਲੇ ਤੋਂ ਅੰਕਿਤ ਸ਼ਰਮਾ ਦੀ ਲਾਸ਼ ਬਰਾਮਦ ਹੋਈ ਸੀ। ਤਾਹੀਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਸੀਪੀ ਐਸ ਐਸ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਤਾਹੀਰ ਹੁਸੈਨ ਵਿਰੁਧ ਕਾਨੂੰਨੀ ਕਾਰਵਾਈ ਕਰ ਰਹੇ ਹਨ। ਅਸੀਂ ਛੇਤੀ ਹੀ ਉਸ ਨੂੰ ਕਾਨੂੰਨ ਸਾਹਮਣੇ ਪੇਸ਼ ਕਰਾਂਗੇ।

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi court dismisses Tahir Hussain anticipatory bail plea