ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ, ਸਿਸੋਦੀਆ ਤੇ ਯੋਗੇਂਦਰ ਯਾਦਵ ਖਿਲਾਫ਼ ਦੋਸ਼ ਤੈਅ

ਲੋਕ ਸਭਾ ਚੋਣਾਂ ਦੀ ਤਿਆਰੀਆਂ ਚ ਲਗੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਦੀਆਂ ਮੁਸੀਬਤਾਂ ਵੱਧ ਗਈਆਂ ਹਨ।

 

ਜਾਣਕਾਰੀ ਮੁਤਾਬਕ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਾਣਹਾਨੀ ਦੇ ਇਕ ਮਾਮਲੇ ਚ ਤਿੰਨਾਂ ਆਗੂਆਂ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਇਸ ਮਾਮਲੇ ਚ ਹੁਣ 11 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਣ ਵਾਲੀ ਹੈ। ਨਾਲ ਅਪੀਲਕਰਤਾ ਸੁਰਿੰਦਰ ਸ਼ਰਮਾ ਦੇ ਬਿਆਨ ਵੀ ਦਰਜ ਹੋਣਗੇ।

 

ਦੱਸਣਯੋਗ ਹੈ ਕਿ ਵਕੀਲ ਸੁਰਿੰਦਰ ਸ਼ਰਮਾ ਨੇ ਇਨ੍ਹਾਂ ਤਿੰਨਾਂ ਆਗੂਆਂ ਖਿਲਾ਼ਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਸੁਰਿੰਦਰ ਨੂੰ ਪਹਿਲਾਂ ਸ਼ਾਹਦਰਾ ਤੋਂ ਆਮ ਆਦਮੀ ਪਾਰਟੀ ਨੇ ਵਿਧਾਇਕ ਅਹੁਦੇ ਲਈ ਟਿਕਟ ਦਿੱਤੀ ਸੀ ਪਰ ਬਾਅਦ ਚ ਉਨ੍ਹਾਂ ਦੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇ ਦਿੱਤੀ ਗਈ।

 

ਸੁਰਿੰਦਰ ਸ਼ਰਮਾ ਦੀ ਟਿਕਟ ਕੱਟਣ ਤੇ ਤਿੰਨਾਂ ਆਗੂਆਂ ਨੇ ਕਿਹਾ ਸੀ ਕਿ ਸੁਰਿੰਦਰ ਸ਼ਰਮਾ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਸ ਕਾਰਨ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ। ਇਸ ਬਿਆਨ ਮਗਰੋਂ ਸੁਰਿੰਦਰ ਸ਼ਰਮਾ ਨੇ ਅਦਾਲਤ ਚ ਚੁਣੌਤੀ ਦਿੱਤੀ ਅਤੇ ਮਾਣਹਾਨੀ ਦੋਸ਼ ਲਗਾਉਂਦਿਆਂ ਮੁਕੱਦਮਾ ਕਰ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi-court-fixed-charges-against-cm-arvind-kejriwal-manish-sisodia-and-yogendra-yadav-in-a-defamation-case