ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ-ਸਿਸੋਦੀਆ ’ਤੇ 2014 ਦੇ ਮੁਜ਼ਾਹਰੇ ਮਾਮਲੇ ’ਚ ਦੋਸ਼ ਤੈਅ

ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਆਪ ਵਿਧਾਇਕ ਸੋਮਨਾਥ ਭਾਰਤੀ ’ਤੇ 2014 ਦੇ ਇਕ ਪ੍ਰਦਰਸ਼ਨ ਦੌਰਾਨ ਕੌਮੀ ਰਾਜਧਾਨੀ ਚ ਕਰਫਿਊ ਦੀ ਉਲੰਘਣਾ ਕਰਨ ਅਤੇ ਸਰਕਾਰੀ ਅਫਸਰਾਂ ਦੇ ਕੰਮ ਚ ਰੁਕਾਵਟ ਪਾਉਣ ਨਾਲ ਸਬੰਧਤ ਮਾਮਲੇ ਚ ਉਨ੍ਹਾਂ ਤੇ ਦੋਸ਼ ਤੈਅ ਕੀਤੇ ਗਏ ਹਨ।

 

ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਸਮਕ ਵਿ਼ਸ਼ਾਲ ਨੇ ਕਿਹਾ ਕਿ ਇਹ ਮੰਨਣ ਲਈ ਲੋੜੀਂਦੇ ਸਬੂਤ ਹਨ ਕਿ ਪਹਿਲੀ ਨਜ਼ਰ ਚ ਉਨ੍ਹਾਂ ’ਤੇ ਮਾਮਲਾ ਹੋਰ ਗੰਭੀਰ ਸ਼ੱਕ ਬਣਦਾ ਹੈ। ਕੇਜਰੀਵਾਲ ਅਤੇ ਸਿਸੋਦੀਆ ਵਲੋਂ ਪੇਸ਼ ਹੋਏ ਵਕੀਲ ਇਰਸ਼ਾਦ ਨੇ ਉਨ੍ਹਾਂ ਦੇ ਦੋਸ਼ ਨਾ ਮੰਨਣ ਅਤੇ ਮੁਕੱਦਮਾ ਚਲਾਏ ਜਾਣ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ ਤੈਅ ਕੀਤੇ।

 

ਅਦਾਲਤ ਚ ਮੌਜੂਦ ਸੋਮਨਾਥ ਭਾਰਤੀ ਨੇ ਵੀ ਖੁੱਦ ਨੂੰ ਦੋਸ਼ੀ ਨਾ ਮੰਨਿਆ। ਵਿਧਾਇਕ ਰਾਖੀ ਬਿਰਲਾ ਖਿਲਾਫ ਹਾਲਾਂਕਿ ਦੋਸ਼ ਤੈਅ ਨਹੀਂ ਕੀਤੇ ਜਾ ਸਕੇ ਕਿਉਂਕਿ ਉਹ ਮੌਜੂਦ ਨਹੀਂ ਸੀ। ਅਦਾਲਤ ਨੇ ਉਨ੍ਹਾਂ ਨੂੰ 8 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ, 8 ਜੁਲਾਈ ਨੂੰ ਵਿਧਾਇਕ ਰਾਖੀ ਬਿਰਲਾ ’ਤੇ ਦੋਸ਼ ਤੈਅ ਕੀਤੇ ਜਾਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi court frames charges against CM Arvind Kejriwal Manish Sisodia and 2 others in 2014 dharna case