ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 7 ਦਿਨ ਦੀ ਜੇਲ੍ਹ

ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 7 ਦਿਨ ਦੀ ਜੇਲ੍ਹ

ਇਕ ਮਹਿਲਾ ਨਾਲ ਸਾਲ 2014 ਵਿਚ ਮਾਰਕੁੱਟ ਕਰਨ ਦੇ ਦੋਸ਼ ਵਿਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨੋਜ ਕੁਮਾਰ ਨੂੰ ਅਦਾਲਤ ਵੱਲੋਂ ਸੱਤ ਦਿਨ ਦੀ ਜੇਲ੍ਹ ਦੀ ਸਜਾ ਸੁਣਾਈ ਗਈ ਹੈ।

 

ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਵਧੀਕ ਮੁੱਖ ਮੇਟ੍ਰੋਪੋਲੀਟਨ ਮਜਿਸਟ੍ਰੇਟ ਸਮਰ ਵਿਸ਼ਾਲ ਦੀ ਅਦਾਲਤ ਨੇ ਕਿਹਾ ਕਿ ਦੋਸ਼ੀ ਇਕ ਲੋਕ ਸੇਵਕ ਹੈ, ਇਸ ਲਈ ਉਸਦਾ ਫਰਜ ਸੀ ਕਿ ਜੋ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉਸ ਕੋਲ ਆਉਂਦੇ ਹਨ, ਉਨ੍ਹਾਂ ਨਾਲ ਨਿਮਰਤਾ ਵਾਲਾ ਵਿਵਹਾਰ ਕਰੇ ਅਤੇ ਨਿਰਪੱਖ ਕਾਰਵਾਈ ਅਪਣਾਏ। ਜੇਕਰ ਦੋਸ਼ੀ ਨੇ ਇਸਦੇ ਉਲਟ ਕੀਤਾ। ਅਦਾਲਤ ਨੇ ਦੋਸ਼ੀ ਵਿਧਾਇਕ ਨੂੰ ਆਪਣੇ ਆਚਰਣ ਉਤੇ ਰਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

 

ਅਦਾਲਤ ਨੇ ਦੋਸ਼ੀ ਵਿਧਾਇਕ ਨੂੰ ਛੇੜਛਾੜ ਦੇ ਦੋਸ਼ ਵਿਚ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਹ ਮਾਮਲਾ ਬਦਸਲੂਕੀ ਦਾ ਹੈ, ਪ੍ਰੰਤੂ ਦੋਸ਼ੀ  ਦਾ ਮਕਸਦ ਮਹਿਲਾ ਦਾ ਅਪਮਾਨ ਜਾਂ ਛੇੜਛਾੜ ਕਰਨਾ ਨਹੀਂ ਸੀ।

 

ਦੋਸ਼ੀ ਵਿਧਾਇਕ ਮਨੋਜ ਕੁਮਾਰ ਨੇ ਸਜਾ ਸੁਣਾਏ ਜਾਣ ਦੇ ਤੁਰੰਤ ਬਾਅਦ ਆਪਣੀ ਸਜ਼ਾ ਖਿਲਾਫ ਅਪੀਲ ਲਈ ਅਦਾਲਤ ਤੋਂ ਜਮਾਨਤ ਦੀ ਮੰਗ ਕੀਤੀ। ਅਦਾਲਤ ਨੇ ਵਿਧਾਇਕ ਦੀ ਜਮਾਨਤ ਜਾਚਿਕਾ ਨੂੰ ਮਨਜ਼ੂਰ ਕਰਦੇ ਹੋਏ ਉਸ ਨੂੰ 10 ਹਜ਼ਾਰ ਰੁਪਏ ਦੀ ਨਿੱਜੀ ਮੁਚਲਕੇ ਅਅੇ ਐਨੇ ਹੀ ਰੁਪਏ ਮੁੱਲ ਦੀ ਇਕ ਜਮਾਨਤੀ ਦੇ ਆਧਾਰ ਉਤੇ ਜਮਾਨਤ ਦੇ ਦਿੱਤੀ। ਨਾਲ ਹੀ ਦੋਸ਼ੀ ਵਿਧਾਇਕ ਨੂੰ ਅਪੀਲ ਦਾਇਰ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Court gives 7-day jail term to AAP MLA Manoj Kumar for Assaulting Woman