ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ਼: ਗੋਲੀ ਚਲਾਉਣ ਵਾਲੇ ਨੌਜਵਾਨ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀ ਚਲਾਉਣ ਵਾਲੇ ਕਪਿਲ ਗੁੱਜਰ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਸ਼ਨਿੱਚਰਵਾਰ ਨੂੰ ਸ਼ਾਹੀਨ ਬਾਗ਼ ਵਿੱਚ ਗੋਲੀ ਚਲਾਉਣ ਦੀ ਇਹ ਦੂਜੀ ਘਟਨਾ ਸੀ। ਸਭ ਤੋਂ ਪਹਿਲਾਂ ਇਥੇ ਗੋਪਾਲ ਨਾਮ 'ਤੇ ਇਕ ਨੌਜਵਾਨ ਨੇ ਫਾਇਰਿੰਗ ਕੀਤੀ ਸੀ।

 

ਗੋਲੀਆਂ ਚਲਾਉਣ ਵਾਲੇ ਨੌਜਵਾਨ ਕਪਿਲ ਗੁੱਜਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਕੱਟਰਪੰਥੀ ਨਹੀਂ ਹੈ, ਸਿਰਫ ਇਕ ਆਮ ਲੜਕਾ ਹੈ ਅਤੇ ਉਹ ਉਥੇ ਪ੍ਰਦਰਸ਼ਨ ਦੇ ਚੱਲਦੇ ਸੜਕ ਬੰਦ ਰਹਿਣ ਨੂੰ ਲੈ ਕੇ ਜ਼ਿਆਦਾ ਚੱਲਣ ਤੋਂ ਪ੍ਰੇਸ਼ਾਨ ਸੀ।

 

 

ਕਪਿਲ ਨੇ ਸੋਧੇ ਨਾਗਰਿਕਤਾ ਕਾਨੂੰਨ (ਸੀ.ਏ.ਏ.) ਵਿਰੋਧ ਦਾ ਕੇਂਦਰ ਬਣੇ ਸ਼ਾਹੀਨ ਬਾਗ਼ ਵਿਖੇ ਦੋ ਗੋਲੀਆਂ ਹਵਾ ਵਿੱਚ ਚਲਾਈਆਂ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਹ ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ 'ਤੇ ਦੱਲੂਪੁਰਾ ਪਿੰਡ 'ਚ ਡੇਅਰੀ ਦਾ ਕਾਰੋਬਾਰ ਕਰਦਾ ਹੈ। ਸ਼ਾਹੀਨ ਬਾਗ਼ ਵਿੱਚ ਦੱਖਣੀ ਦਿੱਲੀ ਨੂੰ ਜੋੜਨ ਵਾਲੀ ਇਕ ਮੁੱਖ ਸੜਕ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਰੋਕੀ ਹੋਈ ਹੈ।  

 

ਕਪਿਲ ਦੇ ਚਾਚੇ ਫਤਿਹ ਸਿੰਘ ਨੇ ਕਿਹਾ ਕਿ ਆਮ ਦਿਨਾਂ ‘ਤੇ ਬਦਰਪੁਰ ਡੇਅਰੀ ਪਹੁੰਚਣ ਵਿੱਚ ਦੋ ਘੰਟੇ ਲੱਗਦੇ ਹਨ। ਉਸ ਨੂੰ 10 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਿਆ ਸੀ। ਪਰ ਪ੍ਰਦਰਸ਼ਨ ਦੇ ਕਾਰਨ ਉਸ ਨੂੰ 35 ਕਿਲੋਮੀਟਰ ਦੀ ਯਾਤਰਾ ਕਰਨੀ ਪਈ ਅਤੇ ਰਾਤ ਨੂੰ ਇੱਕ ਵਜੇ ਰਾਤ ਨੂੰ ਘਰ ਪਹੁੰਚਦਾ ਸੀ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਤੰਗ ਆ ਗਿਆ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi court sent Kapil Gujjar who opened fire in Shaheen Bagh on police remand