ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ੁਰਗ ਨੂੰ ਪਤਨੀ ਦੇ ਚਰਿੱਤਰ ’ਤੇ ਸੀ ਸ਼ੱਕ, ਕੀਤਾ ਖੌਫ਼ਨਾਕ ਕੰਮ

ਦਿੱਲੀ ਦੇ ਸੰਗਮ ਵਿਹਾਰ ਚ ਸ਼ਨਿਚਰਵਾਰ ਸਵੇਰ ਇਕ 60 ਸਾਲਾ ਬਜ਼ੁਰਗ ਨੇ ਚਰਿੱਤਰ ਦੇ ਸ਼ੱਕ ਚ ਆਪਣੀ ਪਤਨੀ ਨੂੰ ਬਲੇਡ ਕਟਰ ਨਾਲ ਵੱਢ ਦਿੱਤਾ। ਦੋਸ਼ੀ ਨੇ ਪੀੜਤ ਔਰਤ ਤੇ ਅੱਧੇ ਦਰਜਨ ਤੋਂ ਜ਼ਿਆਦਾ ਵਾਰ ਕੀਤੇ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਮੌਕੇ ਤੇ ਪੁੱਜੀ ਪੁਲਿਸ ਨੇ ਪੀੜਤ ਔਰਤ ਨੂੰ ਹਸਪਤਾਲ ਪਹੁੰਚਾਇਆ ਜਿਸ ਤੋਂ ਬਾਅਦ ਬੇਟੇ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 

ਵੈਲਡਿੰਗ ਦਾ ਕੰਮ ਕਰਨ ਵਾਲੇ ਦੋਸ਼ੀ ਦੇ ਤਿੰਨ ਵਿਆਹੇ ਮੁੰਡੇ ਹਨ ਜਿਹੜੇ ਕਿ ਪ੍ਰਾਈਵੇਟ ਕੰਪਨੀ ਚ ਕੰਮ ਕਰਦੇ ਹਨ। ਬੇਟੇ ਅਸ਼ੋਕ ਕੁਮਾਰ ਨੇ ਦਸਿਆ ਕਿ ਉਸ ਦਾ ਪਿਓ ਉਸਦੀ ਮਾਂ ਤੇ ਸ਼ੱਕ ਕਰਦਾ ਸੀ ਇਸੇ ਕਾਰਨ ਉਹ ਹਮੇਸ਼ਾ ਉਸ ਦੀ ਮਾਂ ਨਾਲ ਕੁੱਟਮਾਰ ਵੀ ਕਰਦਾ ਸੀ।

 

ਸ਼ੁੱਕਰਵਾਰ ਨੂੰ ਦੋਸ਼ੀ ਪਿਓ ਸ਼ਰਾਬ ਪੀ ਕੇ ਘਰੇ ਪਰਤਿਆ ਤੇ ਪਤਨੀ ਨਾਲ ਸ਼ਰਾਬ ਪੀਣ ਦੇ ਮਾਮਲੇ ਤੇ ਬਹਿਸ ਹੋ ਗਈ। ਇਸ ਦੌਰਾਨ ਉਸ ਨੇ ਪਤਨੀ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦਾ ਗਲ਼ਾ ਦੱਬਣ ਦੀ ਵੀ ਕੋਸ਼ਿਸ਼ ਕੀਤੀ ਪਰ ਬੇਟੇ ਅਸ਼ੋਕ ਕਾਰਨ ਪਿਓ ਅਜਿਹਾ ਕਰਨ ਚ ਅਸਫਲ ਹੋ ਗਿਆ। ਅਸ਼ੋਕ ਇਸ ਦੌਰਾਨ ਮਾਂ ਦੀ ਨਿਗਰਾਨੀ ਲਈ ਮਾਂ ਕੋਲ ਹੀ ਸੌਂ ਗਿਆ।

 

ਸ਼ਨਿੱਚਰਵਾਰ ਸਵੇਰ ਪੀੜਤ ਔਰਤ ਨਹਾਉਣ ਲਈ ਗੁਸਲਖਾਨੇ ਚ ਜਾਣ ਲਗੀ ਤਾਂ ਦੋਸ਼ੀ ਪਤੀ ਨੇ ਬਲੇਡ ਕਟਰ ਨਾਲ ਪਤਨੀ ਦੇ ਗਲ਼ੇ ਅਤੇ ਢਿੱਡ ਤੇ ਕਈ ਵਾਰ ਕੀਤੇ। ਮਾਂ ਦੀ ਚਿੱਕਾਂ ਸੁਣ ਕੇ ਅਸ਼ੋਕ ਤੇ ਉਸਦ ਦੋਵੇਂ ਭਰਾ ਨੇ ਪਿਤਾ ਨੂੰ ਕਮਰੇ ਚ ਬੰਦ ਕਰ ਦਿੱਤਾ ਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੂੰ ਦੋਸ਼ੀ ਕੰਧ ਟੱਪ ਕੇ ਭੱਜਣ ਲਗਿਆ ਤਾਂ ਉਸਦਾ ਪੈਰ ਟੁੱਟ ਗਿਆ ਜਿਸ ਤੋਂ ਬਾਅਦ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Crime Old man Killed His Wife