ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਬੈਟਰੀ ਫੈਕਟਰੀ 'ਚ ਅੱਗ ਬੁਝਾਉਣ ਸਮੇਂ ਹੋਇਆ ਧਮਾਕਾ, ਇੱਕ ਦੀ ਮੌਤ, 14 ਜ਼ਖਮੀ

1 / 3ਦਿੱਲੀ : ਬੈਟਰੀ ਫੈਕਟਰੀ 'ਚ ਅੱਗ ਬੁਝਾਉਣ ਸਮੇਂ ਹੋਇਆ ਧਮਾਕਾ, ਇੱਕ ਦੀ ਮੌਤ, 14 ਜ਼ਖਮੀ

2 / 3ਦਿੱਲੀ : ਬੈਟਰੀ ਫੈਕਟਰੀ 'ਚ ਅੱਗ ਬੁਝਾਉਣ ਸਮੇਂ ਹੋਇਆ ਧਮਾਕਾ, ਇੱਕ ਦੀ ਮੌਤ, 14 ਜ਼ਖਮੀ

3 / 3ਦਿੱਲੀ : ਬੈਟਰੀ ਫੈਕਟਰੀ 'ਚ ਅੱਗ ਬੁਝਾਉਣ ਸਮੇਂ ਹੋਇਆ ਧਮਾਕਾ, ਇੱਕ ਦੀ ਮੌਤ, 14 ਜ਼ਖਮੀ

PreviousNext

ਉੱਤਰ-ਪੱਛਮ ਦਿੱਲੀ ਦੇ ਪੀਰਾਗੜ੍ਹੀ ਖੇਤਰ 'ਚ ਵੀਰਵਾਰ ਨੂੰ ਬੈਟਰੀ ਦੀ ਇੱਕ ਫੈਕਟਰੀ 'ਚ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ ਫੈਕਟਰੀ ਦਾ ਇੱਕ ਵੱਡਾ ਹਿੱਸਾ ਧਮਾਕੇ ਕਾਰਨ ਡਿੱਗ ਗਿਆ। ਫਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਹਾਦਸੇ 'ਚ ਇੱਕ ਫਾਇਰ ਬ੍ਰਿਗੇਡ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖਮੀ ਹੋ ਗਏ। 
 

 

ਮ੍ਰਿਤਕ ਦੀ ਪਛਾਣ 27 ਸਾਲਾ ਅਮਿਤ ਬਾਲਿਆਨ ਵਜੋਂ ਹੋਈ ਹੈ। ਅਮਿਤ ਫਾਇਰ ਬ੍ਰਿਗੇਡ ਵਿਭਾਗ ਦਾ ਮੁਲਾਜ਼ਮ ਸੀ ਅਤੇ ਕੁੱਝ ਮਹੀਨੇ ਪਹਿਲਾਂ ਹੀ ਉਹ ਨੌਕਰੀ 'ਤੇ ਲੱਗਾ ਸੀ। ਇਸ ਘਟਨਾ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਦੁੱਖ ਪ੍ਰਗਟਾਇਆ ਹੈ। ਉਪ ਰਾਜਪਾਲ ਅਨਿਲ ਬੈਜਲ ਨੇ ਵੀ ਅਮਿਤ ਦੀ ਮੌਤ 'ਤੇ ਦੁੱਖ ਜਾਹਰ ਕੀਤਾ। 
 

 

ਜ਼ਿਕਰਯੋਗ ਹੈ ਕਿ ਫੈਕਟਰੀ 'ਚ ਅੱਗ ਵੀਰਵਾਰ ਤੜਕੇ 4 ਵਜੇ ਲੱਗੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਮੌਕੇ ਲਈ ਰਵਾਨਾ ਕੀਤੀਆਂ ਗਈਆਂ। ਫਾਇਰ ਬ੍ਰਿਗੇਡ ਵਿਭਾਗ ਮੁਤਾਬਿਕ ਜਦੋਂ ਮੁਲਾਜ਼ਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਸੇ ਸਮੇਂ ਇਮਾਰਤ ਅੰਦਰ ਤੇਜ਼ ਧਮਾਕਾ ਹੋਇਆ। ਇਸ ਧਮਾਕੇ ਕਾਰਨ ਇਮਾਰਤ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ। ਇਮਾਰਤ 'ਚ ਅੱਗ ਕਿਵੇਂ ਲੱਗੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi During rescue operations in Peeragarhi factory building collapse