ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exit Poll 2020 : ਦਿੱਲੀ 'ਚ ਫਿਰ ਬਣ ਸਕਦੀ ਹੈ ਕੇਜਰੀਵਾਲ ਸਰਕਾਰ 

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
 

ਟਾਈਮਜ਼ ਨਾਓ- ਆਈਪੀਐਸਓਐਸ ਦੇ ਅਨੁਸਾਰ ਆਮ ਆਦਮੀ ਪਾਰਟੀ 44 ਸੀਟਾਂ, ਭਾਜਪਾ ਨੂੰ 26 ਸੀਟਾਂ ਮਿਲ ਸਕਦੀਆਂ ਹਨ।
 

ਅੱਜ ਤਕ ਨਿਊਜ਼ ਚੈਨਲ ਦੇ ਐਗਜ਼ਿਟ ਪੋਲ ਦੇ ਅਨੁਸਾਰ ਪੱਛਮੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ 9-10 ਸੀਟਾਂ, ਭਾਜਪਾ ਨੂੰ 0-1 ਅਤੇ ਕਾਂਗਰਸ ਨੂੰ 0 ਸੀਟਾਂ ਮਿਲਣ ਦਾ ਅਨੁਮਾਨ ਹੈ।
 

ਦਿੱਲੀ

ਚੈਨਲ / ਏਜੰਸੀ 'ਆਪ' ਭਾਜਪਾ ਕਾਂਗਰਸ ਹੋਰ
ਟਾਈਮਜ਼ ਨਾਓ- ਆਈਪੀਐਸਓਐਸ  44-50 20-26 00 00
ਇੰਡੀਆ ਟੂਡੇ-ਐਕਸਿਸ 59-68 02-11 00 00-04
ਰਿਪਬਲਿਕ - ਜਨ ਕੀ ਬਾਤ 48-61 09-21 00-01 00
ਏਬੀਪੀ-ਸੀਵੋਟਰ 49-63 05-19 00-04 00
ਨਿਊਜ਼ X - ਨੇਤਾ ਐਪ 50-56 10-14 00-01 00
POLL of POLL 00 00 00 00

 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸ਼ਾਮ 6 ਵਜੇ ਤੱਕ ਦਿੱਲੀ ਵਿੱਚ 54.65% ਮਤਦਾਨ ਦਰਜ ਕੀਤਾ ਗਿਆ। ਹਾਲਾਂਕਿ ਵੋਟਿੰਗ ਦੇ ਅੰਤਮ ਅੰਕੜੇ ਅਜੇ ਆਉਣੇ ਬਾਕੀ ਹਨ। ਦਿੱਲੀ ਚੋਣ ਮੈਦਾਨ 'ਚ ਨਿੱਤਰੇ 668 ਉਮੀਦਵਾਰਾਂ ਦਾ ਭਵਿੱਖ ਹੁਣ ਈਵੀਐਮ 'ਚ ਕੈਦ ਹੋ ਗਿਆ ਹੈ। ਜੇ ਵੋਟਿੰਗ ਦੀ ਗੱਲ਼ ਕਰੀਏ ਤਾਂ ਸ਼ੁਰੂਆਤ ਕਾਫੀ ਹੌਲੀ ਰਹੀ।
 

ਸਵੇਰੇ 11 ਵਜੇ ਤੱਕ 7.5 ਫੀਸਦੀ ਵੋਟਿੰਗ ਦਰਜ ਕੀਤੀ ਗਈ। ਹਾਲਾਂਕਿ ਦੁਪਹਿਰ ਤੋਂ ਬਾਅਦ ਵੋਟਿੰਗ ਦੀ ਰਫਤਾਰ ਵਧੀ ਅਤੇ ਦੁਪਹਿਰ 3 ਵਜੇ ਤੱਕ 30.18 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜਦਕਿ ਸ਼ਾਮ 4 ਵਜੇ ਤੱਕ 42.7 ਫੀਸਦੀ ਅਤੇ ਸ਼ਾਮ 5 ਵਜੇ ਤੱਕ 44.52 ਫੀਸਦੀ ਵੋਟਿੰਗ ਦਰਜ ਕੀਤੀ ਗਈ।
 

ਸਾਧਨਾ ਨਿਊਜ਼ ਦੇ ਸਰਵੇਖਣ 'ਚ ਆਪ ਨੂੰ 40-45 ਸੀਟਾਂ ਮਿਲਣ ਦੀ ਉਮੀਦ ਹੈ। ਭਾਜਪਾ ਨੂੰ 24 ਤੋਂ 28 ਅਤੇ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲਣ ਦਾ ਅਨੁਮਾਨ ਹੈ।
 

ਟੀਵੀ 9 ਭਾਰਤ ਵਰਸ਼ ਦੇ ਐਗਜ਼ਿਟ ਪੋਲ 'ਚ ਆਪ ਨੂੰ 54, ਭਾਜਪਾ ਅਤੇ ਇਸ ਦੇ ਸਹਿਯੋਗੀ ਨੂੰ 15 ਸੀਟਾਂ ਅਤੇ ਕਾਂਗਰਸ ਅਤੇ ਇਸ ਦੇ ਸਹਿਯੋਗੀ ਨੂੰ ਇੱਕ ਸੀਟਾਂ ਮਿਲਣ ਦੀ ਉਮੀਦ ਹੈ।
 

ਇੰਡੀਆ ਨਿਊਜ਼-ਨੇਤਾ ਦੇ ਐਗਜ਼ਿਟ ਪੋਲ 'ਚ ਆਪ ਨੂੰ 53-57, ਭਾਜਪਾ ਅਤੇ ਇਸ ਦੇ ਸਹਿਯੋਗੀ ਨੂੰ 11-17 ਅਤੇ ਕਾਂਗਰਸ ਅਤੇ ਇਸ ਦੇ ਸਹਿਯੋਗੀ ਨੂੰ 0 ਤੋਂ 2 ਸੀਟਾਂ ਮਿਲਣ ਦਾ ਅਨੁਮਾਨ ਹੈ।
 

ਰਿਪਬਲਿਕ ਅਤੇ ਜਨ ਕੀ ਬਾਤ ਦੇ ਐਗਜ਼ਿਟ ਪੋਲ 'ਚ 'ਆਪ' ਨੂੰ 48 ਤੋਂ 61, ਭਾਜਪਾ ਨੂੰ 9 ਤੋਂ 21 ਅਤੇ ਕਾਂਗਰਸ ਨੂੰ 1 ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Election 2020 Exit poll Live Updates 70 seatwise analysis latest news and update of dilli vidhan sabha chunav