ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦੀ ਜਿੱਤ ਨਾਲ ਸੋਸ਼ਲ ਮੀਡੀਆ 'ਚ ਛਾਇਆ 'ਮਫਲਰਮੈਨ'

ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। 'ਆਪ' ਦੀ ਸਰਕਾਰ ਬਣਨ ਨਾਲ ਸੋਸ਼ਲ ਮੀਡੀਆ 'ਤੇ ਪ੍ਰਤੀਕਰਮਾਂ ਦਾ ਹੜ੍ਹ ਆ ਗਿਆ ਹੈ। ਟਵਿੱਟਰ 'ਤੇ ਇਕ ਤਸਵੀਰ ਜ਼ਬਰਦਸਤ ਟਰੈਂਡ ਕਰ ਰਹੀ ਹੈ, ਜਿਸ 'ਚ' ਅੱਖਾਂ 'ਤੇ ਚਸ਼ਮਾ ਲਗਾਏ ਅਤੇ ਗਲੇ 'ਚ ਮਫਲਰ ਪਹਿਨੇ 'ਨੰਨ੍ਹਾ ਕੇਜਰੀਵਾਲ' ਦਿਖਾਈ ਦੇ ਰਿਹਾ ਹੈ।

 


 

ਇਹ 'ਨੰਨ੍ਹਾ ਕੇਜਰੀਵਾਲ' ਅਵਯਾਨ ਤੋਮਰ ਹੈ। ਦਿੱਲੀ ਦੇ ਮਯੂਰ ਵਿਹਾਰ 'ਚ ਰਹਿਣ ਵਾਲੇ ਰਾਹੁਲ ਤੋਮਰ ਦੇ ਬੇਟੇ ਅਵਯਾਨ ਤੋਮਰ ਦੀ ਉਮਰ 1 ਸਾਲ ਹੈ।

 


 

ਅਵਯਾਨ ਆਪਣੇ ਪਿਤਾ ਅਤੇ ਮਾਂ ਮੀਨਾਕਸ਼ੀ ਤੋਮਰ ਨਾਲ ਸਵੇਰੇ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ। ਇਸ ਤੋਂ ਬਾਅਦ 'ਛੋਟਾ ਕੇਜਰੀਵਾਲ' ਅਵਯਾਨ ਪੂਰੇ ਪਰਿਵਾਰ ਨਾਲ ਆਮ ਆਦਮੀ ਪਾਰਟੀ ਦੇ ਦਫਤਰ ਪਹੁੰਚਿਆ। ਅਵਯਾਨ ਨਾਲ ਉਸ ਦੀ 9 ਸਾਲਾ ਭੈਣ ਵੀ ਆਮ ਆਦਮੀ ਪਾਰਟੀ ਦੇ ਦਫਤਰ ਗਈ।

 


 

2015 ਵਿੱਚ ਅਵਯਾਨ ਦੀ ਭੈਣ ਪਰੀ ਤੋਮਰ ਵੀ 'ਨੰਨ੍ਹੀ ਕੇਜਰੀਵਾਲ' ਬਣ ਚੁੱਕੀ ਹੈ। ਉਦੋਂ ਅਰਵਿੰਦ ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਨੇ ਅਵਯਾਨ ਦੀ ਭੈਣ ਨਾਲ ਤਸਵੀਰਾਂ ਖਿਚਵਾਈਆਂ ਸਨ। ਰਾਹੁਲ ਤੋਮਰ ਪੇਸ਼ੇ ਤੋਂ ਇੱਕ ਕਾਰੋਬਾਰੀ ਹਨ ਅਤੇ ਅੰਨਾ ਅੰਦੋਲਨ ਦੇ ਸਮੇਂ ਤੋਂ ਹੀ ਅਰਵਿੰਦ ਕੇਜਰੀਵਾਲ ਦੇ ਵੱਡੇ ਪ੍ਰਸ਼ੰਸਕ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Election Little Kejriwal viral on social media