ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ 2020 ਦੇ ਨਤੀਜੇ: ਦਿੱਲੀ ’ਚ ਦਲ ਬਦਲਣ ਵਾਲੇ ਆਗੂਆਂ ’ਤੇ ਸਭ ਦੀ ਨਜ਼ਰ

ਕਪਿਲ ਮਿਸ਼ਰਾ ਅਤੇ ਅਲਕਾ ਲਾਂਬਾ

ਦਿੱਲੀ ਚੋਣਾਂ ’ਚ ਦਲ ਬਦਲਣ ਵਾਲੇ ਆਗੂਆਂ ਉੱਤੇ ਸਭ ਦੀ ਨਜ਼ਰ ਹੈ ਕਿਉਂਕਿ ਅੱਜ ਦੇ ਚੋਣ ਨਤੀਜੇ ਉਨ੍ਹਾਂ ਦਾ ਸਿਆਸੀ ਭਵਿੱਖ ਤੈਅ ਕਰਨਗੇ। ਦਿੱਲੀ ਦੀਆਂ ਇਨ੍ਹਾਂ ਚੋਣਾਂ ’ਚ 10 ਤੋਂ ਵੱਧ ਅਜਿਹੇ ਆਗੂ ਹਨ, ਜਿਨ੍ਹਾਂ ਐਤਕੀਂ ਦਲ ਭਾਵ ਪਾਰਟੀ ਬਦਲ ਕੇ ਚੋਣ ਲੜੀ ਹੈ। ਇਨ੍ਹਾਂ ਵਿੱਚੋਂ ਕੁਝ ਵੱਡੇ ਚਿਹਰਿਆਂ ’ਚ ਕਪਿਲ ਮਿਸ਼ਰਾ, ਅਲਕਾ ਲਾਂਬਾ, ਰਾਮ ਸਿੰਘ ਨੇਤਾ ਸਮੇਤ ਹੋਰ ਵੀ ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਉਹ ਵਿਧਾਇਕ ਵੀ ਹਨ, ਜੋ ਟਿਕਟ ਕੱਟੇ ਜਾਣ ਤੋਂ ਬਾਅਦ ਮੈਦਾਨ ’ਚ ਹਨ।

 

 

ਦਲ ਬਦਲ ਕੇ ਚੋਣ ਲੜਨ ਵਾਲਿਆਂ ’ਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ’ਚ ਹਨ। ਇਨ੍ਹਾਂ ਵਿੱਚੋਂ ਦਵਾਰਕਾ ਤੋਂ ਮਹਾਬਲ ਮਿਸ਼ਰਾ ਦੇ ਪੁੱਤਰ ਵਿਨੇ ਮਿਸ਼ਰਾ, ਬਦਰਪੁਰ ਤੋਂ ਰਾਮਸਿੰਘ ਨੇਤਾਜੀ, ਮਟੀਆ ਮਹਿਲ ਤੋਂ ਸ਼ੋਏਬ ਇਕਬਾਲ, ਚਾਂਦਨੀ ਚੌਕ ਤੋਂ ਪ੍ਰਹਿਲਾਦ ਸਾਹਨੀ, ਹਰੀ ਨਗਰ ਤੋਂ ਰਾਜਕੁਮਾਰੀ ਢਿੱਲੋਂ ਸਮੇਤ ਹੋਰ ਆਗੂ ਹਨ।

 

 

ਪਾਰਟੀ ਦੇ ਨਾਲ ਇਨ੍ਹਾਂ ਸਭਨਾਂ ਦਾ ਆਪਣਾ ਵੱਕਾਰ ਵੀ ਦਾਅ ’ਤੇ ਹੈ। ਇਹ ਸਭ ਵੱਡੇ ਸਿਆਸੀ ਆਗੂ ਹਨ ਜਾਂ ਕਿਸੇ ਸਿਆਸੀ ਪਰਿਵਾਰ ਨਾਲ ਸਬੰਧਤ ਹਨ। ਦਲ ਬਦਲਣ ਤੋਂ ਬਾਅਦ ਚੋਣ ਨਤੀਜਿਆਂ ਰਾਹੀਂ ਇਨ੍ਹਾਂ ਦਾ ਸਿਆਸੀ ਭਵਿੱਖ ਤੈਅ ਹੋਵੇਗਾ।

 

 

ਇਸੇ ਤਰ੍ਹਾਂ ਭਾਜਪਾ ਦੇ ਮਾਡਲ ਟਾਊਨ ਤੋਂ ਕਪਿਲ ਮਿਸ਼ਰਾ, ਗਾਂਧੀ ਨਗਰ ਤੋਂ ਅਨਿਲ ਵਾਜਪੇਈ ਦਾ ਚੋਣ ਨਤੀਜਾ ਵੀ ਉਨ੍ਹਾਂ ਦੀ ਸਿਆਸੀ ਦਿਸ਼ਾ ਤੈਅ ਕਰੇਗਾ। ਇਹ ਦੋਵੇਂ ਹੀ ਆਮ ਆਦਮੀ ਪਾਰਟੀ ਤੋਂ ਭਾਜਪਾ ’ਚ ਆਏ ਸਨ।

 

 

ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਕਾਂਗਰਸ ਦੀ ਟਿਕਟ ’ਤੇ ਚਾਂਦਨੀ ਚੌਕ ਸੀਟ ਤੋਂ ਚੋੜ ਲੜ ਰਹੇ ਅਲਕਾ ਲਾਂਬਾ ਦਾ ਸਿਆਸੀ ਭਵਿੱਖ ਵੀ ਹੁਣ ਚੋਣ ਨਤੀਜਿਆਂ ਉੱਤੇ ਹੀ ਨਿਰਭਰ ਹੈ। ਉਂਝ ਇਹ ਸਾਰੇ ਆਗੂ ਆਪਣੀ ਜਿੱਤ ਨੂੰ ਲੈ ਕੇ ਪੂਰੇ ਆਸਵੰਦ ਹਨ।

 

 

ਟਿਕਟ ਕੱਟੇ ਜਾਣ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਨਡੀ ਸ਼ਰਮਾ, ਜੋ ਬਸਪਾ ਦੀ ਟਿਕਟ ’ਤੇ ਬਦਰਪੁਰ ਤੋਂ ਚੋਣ ਲੜ ਰਹੇ ਹਨ। ਕਮਾਂਡੋ ਸੁਰੇਂਦਰ ਦਿੱਲੀ ਛਾਉਣੀ ਤੋਂ ਐੱਨਸੀਪੀ ਤੋਂ ਚੋਣ ਲੜ ਰਹੇ ਹਨ।

 

 

ਉਨ੍ਹਾਂ ਦੀ ਜਿੱਤ–ਹਾਰ ਤੋਂ ਹੀ ਉਨ੍ਹਾਂ ਦੇ ਸਿਆਸੀ ਭਵਿੱਖ ਦਾ ਨਿਬੇੜਾ ਹੋਣਾ ਹੈ। ਦੋਵਾਂ ਨੂੰ ਪਾਰਟੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਮੰਨੇ। ਦੂਜੀਆਂ ਪਾਰਟੀਆਂ ਤੋਂ ਵੀ ਅਜਿਹੇ ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Election Results 2020 All eyes on the leaders who have changed the party