ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Delhi Election Result 2020: ਕਾਂਗਰਸ ਦੀ 70 'ਚੋਂ 67 ਸੀਟਾਂ 'ਤੇ ਜ਼ਮਾਨਤ ਹੋਈ ਜ਼ਬਤ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਨੂੰ ਇਕ ਵਾਰ ਮੁੜ ਹੈਰਾਨ ਕਰ ਦਿੱਤਾ ਹੈ। ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ। ਇਸ ਤੋਂ ਇਲਾਵਾ 70 ਵਿਧਾਨ ਸਭਾ ਸੀਟਾਂ 'ਤੇ ਕਾਂਗਰਸ ਦੇ 67 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਜ਼ਿਕਰਯੋਗ ਹੈ ਕਿ ਕਾਂਗਰਸ ਦਿੱਲੀ ਵਿੱਚ ਲਗਾਤਾਰ 15 ਸਾਲ ਸਰਕਾਰ ਚਲਾ ਚੁੱਕੀ ਹੈ।

 

ਕਾਂਗਰਸ ਨੇ ਜਿਹੜੀਆਂ ਤਿੰਨ ਸੀਟਾਂ 'ਤੇ ਜ਼ਮਾਨਤ ਬਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਉਹ ਹਨ ਗਾਂਧੀ ਨਗਰ, ਬਾਦਲੀ ਅਤੇ ਕਸਤੂਰਬਾ ਨਗਰ। ਉਥੇ, ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੀ। ਅਲਕਾ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਹੈ।

 

ਦੱਸਣਯੋਗ ਹੈ ਕਿ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਕਾਂਗਰਸ ਨੇ ਕਿਹਾ ਕਿ ਉਹ ਫ਼ਤਵਾ ਸਵੀਕਾਰਦੀ ਹੈ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਪਾਰਟੀ ਦੇ ਨਵ ਨਿਰਮਾਣ ਲਈ ਵਾਅਦਾ ਕਰਦੀ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਭਾਜਪਾ ਅਤੇ ਆਮ ਆਦਮੀ ਪਾਰਟੀ ‘ਤੇ ਧਰੁਵੀਕਰਨ ਦਾ ਦੋਸ਼ ਲਾਇਆ।

 

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਜਨਤਾ ਨੇ ਆਪਣਾ ਫ਼ਤਵਾ ਦਿੱਤਾ ਹੈ। ਫਤਵਾ ਕਾਂਗਰਸ ਦੇ ਵਿਰੁਧ ਵੀ ਦਿੱਤਾ ਹੈ। ਅਸੀਂ ਇਸ ਫ਼ਤਵੇ ਨੂੰ ਨਿਮਰਤਾ ਨਾਲ ਕਾਂਗਰਸ ਅਤੇ ਡੀਪੀਸੀਸੀ ਦੀ ਤਰਫੋਂ ਸਵੀਕਾਰ ਕਰਦੇ ਹਾਂ।  ਉਨ੍ਹਾਂ ਕਿਹਾ ਕਿ ਅਸੀਂ ਨਿਰਾਸ਼ ਨਹੀਂ ਹਾਂ। ਕਾਂਗਰਸ ਨੂੰ ਜ਼ਮੀਨੀ ਪੱਧਰ 'ਤੇ ਅਤੇ ਨਵੇਂ ਸਿਰੇ ਨਾਲ ਮਜ਼ਬੂਤ ਕਰਨ ਦਾ ਸੰਕਲਪ ਦ੍ਰਿੜ ਹੋਇਆ ਹੈ। ਕਾਂਗਰਸ ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਅਸੀਂ ਨਵਨਿਰਮਾਣ ਦਾ ਸੰਕਲਪ ਲੈਂਦੈ ਹਾਂ।


ਆਮ ਆਦਮੀ ਪਾਰਟੀ 60 ਤੋਂ ਵੱਧ ਸੀਟਾਂ ਉੱਤੇ ਜਿੱਤ ਹਾਸਲ ਕਰਨ ਵਲ ਹੈ। ਸ਼ਾਮ 5 ਵਜੇ ਤੱਕ ਆਏ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ 63 ਸੀਟਾਂ 'ਤੇ ਅੱਗੇ ਸੀ। ਇਸ ਤੋਂ ਇਲਾਵਾ ਭਾਜਪਾ ਦੀ ਸਿਰਫ ਸੱਤ ਸੀਟਾਂ 'ਤੇ ਜਿੱਤ ਹੈ। ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ। ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਨੂੰਮਾਨ ਜੀ ਨੇ ਦਿੱਲੀ 'ਤੇ ਮਿਹਰ ਕੀਤੀ ਹੈ ਅਤੇ ਉਨ੍ਹਾਂ ਦੀ ਕ੍ਰਿਪਾ ਨਾਲ ਅਗਲੇ ਪੰਜ ਸਾਲ ਸਰਕਾਰ ਚਲਾਏਗੀ। ਉਨ੍ਹਾਂ ਨੇ ਹਨੂੰਮਾਨ ਜੀ ਦਾ ਧੰਨਵਾਦ ਕੀਤਾ ਅਤੇ ਆਪਣੇ ਆਪ ਨੂੰ ਦਿੱਲੀ ਦਾ ਪੁੱਤਰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਿਰਫ ਦਿੱਲੀ ਦੀ ਜਿੱਤ ਨਹੀਂ, ਬਲਕਿ ਪੂਰੇ ਭਾਰਤ ਦੀ ਜਿੱਤ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Delhi Election Results 2020 Congress losses deposit on 67 out of 70 seats