ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਸੁਨੀਤਾ ਨੂੰ ਜਨਮ ਦਿਨ 'ਤੇ ਅਰਵਿੰਦ ਕੇਜਰੀਵਾਲ ਨੇ ਦਿੱਤਾ ਸ਼ਾਨਦਾਰ ਤੋਹਫਾ

ਰਾਜਧਾਨੀ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਹ 58 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
 

ਅਸਲ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ 'ਆਪ' ਵਰਕਰ ਅਤੇ ਆਗੂ ਜਸ਼ਨ ਮਨਾਉਣ 'ਚ ਜੁੱਟ ਗਏ ਹਨ। ਇਸ ਵਿਚਕਾਰ ਇੱਕ ਖ਼ਾਸ ਗੱਲ ਇਹ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ 55ਵਾਂ ਜਨਮ ਦਿਨ ਹੈ ਅਤੇ ਸ਼ਾਇਦ ਕੇਜਰੀਵਾਲ ਆਪਣੀ ਪਤਨੀ ਦੇ ਜਨਮ ਦਿਨ 'ਤੇ ਇਸ ਜਿੱਤ ਤੋਂ ਵਧੀਆ ਤੋਹਫਾ ਨਹੀਂ ਦੇ ਸਕਦੇ ਸਨ।

 


 

ਮਹੱਤਵਪੂਰਣ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ ਦਾ ਪ੍ਰੇਮ ਵਿਆਹ ਹੋਇਆ ਸੀ। ਅਰਵਿੰਦ ਅਤੇ ਸੁਨੀਤਾ ਕੇਜਰੀਵਾਲ ਦੀ ਪ੍ਰੇਮ ਕਹਾਣੀ ਆਈਆਰਐਸ ਦੀ ਟ੍ਰੇਨਿੰਗ ਦੌਰਾਨ ਸ਼ੁਰੂ ਹੋਈ ਸੀ। ਦੋਵਾਂ ਦਾ ਪਿਆਰ ਆਈਆਰਐਸ ਦੀ ਟ੍ਰੇਨਿੰਗ ਦੌਰਾਨ ਸਿਰੇ ਚੜ੍ਹਿਆ ਅਤੇ ਬਾਅਦ 'ਚ ਉਨ੍ਹਾਂ ਦਾ ਵਿਆਹ ਹੋ ਗਿਆ।
 

ਸੁਨੀਤਾ ਦਾ ਸੁਪਨਾ ਸੀ ਕਿ ਉਸ ਦਾ ਹੋਣ ਵਾਲਾ ਪਤੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ਨੂੰ ਪਹਿਲ ਦੇਵੇ ਅਤੇ ਕੇਜਰੀਵਾਲ ਵਿੱਚ ਉਨ੍ਹਾਂ ਨੂੰ ਉਹ ਸਾਰੇ ਗੁਣ ਨਜ਼ਰ ਆਏ। ਐਤਕੀਂ ਚੋਣਾਂ 'ਚ ਸੁਨੀਤਾ ਨੇ ਆਪਣੇ ਪਤੀ ਲਈ ਜੰਮ ਕੇ ਚੋਣ ਪ੍ਰਚਾਰ ਕੀਤਾ ਸੀ।

 


 

ਸਾਲ 2015 ਵਿੱਚ ਜਦੋਂ ‘ਆਪ’ ਪਾਰਟੀ ਜਿੱਤੀ ਸੀ, ਉਦੋਂ ਕੇਜਰੀਵਾਲ ਨੇ ਆਪਣੀ ਪਤਨੀ ਨੂੰ ਜੱਫੀ ਪਾ ਕੇ ਕਿਹਾ ਸੀ, "ਇਹ ਜਿੱਤ ਸੁਨੀਤਾ ਦੇ ਸਹਿਯੋਗ ਅਤੇ ਸਮਝ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ। ਭਾਵੇਂ ਉਹ ਕਦੇ ਸਾਹਮਣੇ ਨਹੀਂ ਆਈ, ਪਰ ਉਹ ਹਮੇਸ਼ਾ ਨਾਲ ਸੀ। ਜੇ ਉਹ ਮੇਰੇ ਨਾਲ ਨਾ ਹੁੰਦੀ ਤਾਂ ਮੇਰੇ ਲਈ ਕੁਝ ਵੀ ਪ੍ਰਾਪਤ ਕਰਨਾ ਸੰਭਵ ਨਹੀਂ ਸੀ।" ਉਸ ਸਮੇਂ ਸੁਨੀਤਾ ਚੁੱਪਚਾਪ ਉਨ੍ਹਾਂ ਦੇ ਨਾਲ ਖੜਸੀ ਸੀ ਅਤੇ ਅੱਜ ਵੀ ਸੁਨੀਤਾ ਬਹੁਤ ਖਾਮੋਸ਼ੀ ਨਾਲ ਆਪਣੇ ਪਤੀ ਨਾਲ ਚੱਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Election Results Arvind Kejriwal Wife Birthday today