ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਨੂੰ 50 ਸੀਟਾਂ ਮਿਲਣ ਦੇ ਦਾਅਵੇ 'ਤੇ ਟਰੋਲ ਹੋਏ ਮਨੋਜ ਤਿਵਾੜੀ, ਯੂਜਰਾਂ ਨੇ ਕਿਹਾ - ਕਰਵਾ ਲਈ ਬੇਇੱਜਤੀ

ਦਿੱਲੀ ਚੋਣ ਨਤੀਜਿਆਂ ਦੀ ਤਸਵੀਰ ਹੌਲੀ-ਹੌਲੀ ਸਪਸ਼ਟ ਹੁੰਦੀ ਜਾ ਰਹੀ ਹੈ। ਅਜਿਹੇ 'ਚ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਆਪਣੇ ਬਿਆਨ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ।
 

ਦੱਸ ਦੇਈਏ ਕਿ 8 ਫਰਵਰੀ ਨੂੰ ਵੋਟਿੰਗ ਦੇ ਦਿਨ ਮਨੋਜ ਤਿਵਾੜੀ ਨੇ ਟਵੀਟ ਵਿੱਚ ਲਿਖਿਆ ਸੀ, "ਇਹ ਸਾਰੇ ਐਗਜ਼ਿਟ ਪੋਲ ਫੇਲ ਹੋ ਜਾਣਗੇ। ਮੇਰਾ ਇਹ ਟਵੀਟ ਸੰਭਾਲ ਕੇ ਰੱਖ ਲਓ। ਭਾਜਪਾ ਦਿੱਲੀ 'ਚ 48 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਏਗੀ। ਕਿਰਪਾ ਕਰਕੇ ਈਵੀਐਮ ਨੂੰ ਦੋਸ਼ੀ ਠਹਿਰਾਉਣ ਦਾ ਕੋਈ ਬਹਾਨਾ ਨਾ ਬਣਾਉਣਾ।"
 

ਇਸ ਟਵੀਟ ਤੋਂ ਬਾਅਦ ਅੱਜ ਸਵੇਰੇ ਵੀ ਉਹ ਆਪਣੇ ਬਿਆਨ 'ਤੇ ਅੜੇ ਸਨ ਕਿ ਸਿਰਫ ਭਾਜਪਾ ਹੀ ਜਿੱਤੇਗੀ। ਪਰ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਨਤੀਜਿਆਂ ਤੋਂ ਬਾਅਦ ਯੂਜਰ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰ ਰਹੇ ਹਨ। ਯੂਜਰਾਂ ਨੇ ਅਜਿਹੇ ਟਵੀਟ ਕਰਕੇ ਉਨ੍ਹਾਂ ਨੂੰ ਖਰੀ-ਖੋਟੀ ਸੁਣਾਈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Election Results BJP leader Manoj Tiwari troll on social media