ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਤੀਜਿਆਂ ਤੋਂ ਪਹਿਲਾਂ AAP ਦਫ਼ਤਰ ਦੇ ਬਾਹਰ ਲੱਗਿਆ ਨਵਾਂ ਪੋਸਟਰ

ਦਿੱਲੀ ਦੀ 7ਵੀਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਹੁਣ ਤੱਕ ਦੇ ਰੁਝਾਨ ਆਮ ਆਦਮੀ ਪਾਰਟੀ ਦੀ ਜਿੱਤ ਵੱਲ ਇਸ਼ਾਰਾ ਕਰ ਰਹੇ ਹਨ। ਜਿੱਤ ਨੂੰ ਲੈ ਕੇ ਉਤਸ਼ਾਹਿਤ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ‘ਆਪ’ ਦਫ਼ਤਰ ਦੇ ਬਾਹਰ ਨਵਾਂ ਪੋਸਟਰ ਲਗਾ ਕੇ ‘ਦਿੱਲੀ 'ਚ ਕੇਜਰੀਵਾਲ’ ਦਾ ਐਲਾਨ ਕੀਤਾ।
 

ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਦੇ ਬਾਹਰ ਸਵੇਰੇ ਹੀ ਨਵਾਂ ਪੋਸਟਰ ਲੱਗ ਗਿਆ ਸੀ। ਇਸ ਪੋਸਟਰ 'ਤੇ ਲਿਖਿਆ ਹੈ, "ਵਧੀਆ ਹੋਣਗੇ 5 ਸਾਲ, ਦਿੱਲੀ 'ਚ ਕੇਜਰੀਵਾਲ"।
 

ਪੋਸਟਰ ਤੋਂ ਇਹ ਸਾਫ ਹੋ ਗਿਆ ਹੈ ਕਿ ਆਪ ਵਰਕਰ ਪਾਰਟੀ ਦੀ ਜਿੱਤ ਨੂੰ ਲੈ ਕੇ ਪੂਰੇ ਯਕੀਨੀ ਹੈ। ਪਾਰਟੀ ਦੇ ਭਾਰੀ ਬਹੁਮਤ ਨਾਲ ਜਿੱਤਣ ਦੀ ਉਮੀਦ ਹੈ। ਜਦੋਂ ਤੋਂ ਐਗਜ਼ਿਟ ਪੋਲ ਦੀ ਭਵਿੱਖਬਾਣੀ ਕੀਤੀ ਹੈ, ਉਦੋਂ ਤੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
 

ਜਿੱਥੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਨਵਾਂ ਪੋਸਟਰ ਲਗਾ ਕੇ ਜਿੱਤ ਸਪੱਸ਼ਟ ਕੀਤੀ ਗਈ ਹੈ, ਉਥੇ ਹੀ ਭਾਜਪਾ ਦਫ਼ਤਰ ਦੇ ਬਾਹਰ ਵੀ ਇੱਕ ਪੋਸਟਰ ਲਗਾਇਆ ਹੋਇਆ ਹੈ। ਪੋਸਟਰ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਪਾਰਟੀ ਨੇ ਹਾਰ ਮੰਨ ਲਈ ਹੈ। ਅਮਿਤ ਸ਼ਾਹ ਦੀ ਤਸਵੀਰ ਵਾਲੇ ਇਸ ਪੋਸਟਰ ਵਿੱਚ ਵਰਕਰਾਂ ਨੂੰ ਹਾਰ ਮੰਨਣ ਦਾ ਸੰਦੇਸ਼ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Election Results new poster at AAP office