ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫਤਰ ਵਿੱਚ ਲੱਗੀ ਅੱਗ

ਦਿੱਲੀ 'ਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫਤਰ 'ਚ ਭਿਆਨਕ ਅੱਗ ਲੱਗ ਗਈ। ਸਿਵਲ ਲਾਈਨ ਸਥਿਤ ਦਫਤਰ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਲਗਭਗ 8 ਗੱਡੀਆਂ ਮੌਕੇ 'ਤੇ ਮੌਜੂਦ ਹਨ। ਹੁਣ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
 

 

ਪਿਛਲੇ ਡੇਢ ਮਹੀਨੇ 'ਚ ਦਿੱਲੀ ਅੰਦਰ ਅੱਗ ਲੱਗਣ ਦੀ ਇਹ 7ਵੀਂ ਘਟਨਾ ਹੈ। 8 ਦਸੰਬਰ ਨੂੰ ਦਿੱਲੀ ਦੀ ਅਨਾਜ ਮੰਡੀ 'ਚ ਇੱਕ ਫੈਕਟਰੀ 'ਚ ਅੱਗ ਲੱਗੀ ਸੀ। ਇਸ 'ਚ 43 ਲੋਕਾਂ ਦੀ ਮੌਤ ਹੋਈ ਸੀ। ਇਸ ਫੈਕਟਰੀ 'ਚ ਪਲਾਸਟਿਕ ਦਾ ਸਮਾਨ, ਖਿਡੌਣੇ, ਸਕੂਲ ਬੈਗ ਬਣਾਏ ਜਾਂਦੇ ਸਨ।
 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਪਟਪੜਗੰਜ ਉਦਯੋਗਿਕ ਖੇਤਰ 'ਚ ਅੱਗ ਲੱਗੀ ਸੀ। ਅੱਗ ਇੱਕ ਪੇਪਰ ਪ੍ਰਿੰਟਿੰਗ ਪ੍ਰੈੱਸ 'ਚ ਲੱਗੀ ਸੀ। ਇਸ  ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪਟਪੜਗੰਜ ਉਦਯੋਗਿਕ ਖੇਤਰ ਵਿੱਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ 35 ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਲੈਣੀ ਪਈ ਸੀ। 
 

ਦਿੱਲੀ 'ਚ ਅੱਗ ਲੱਗਣ ਦੀਆਂ ਘਟਨਾਵਾਂ :

14 ਦਸੰਬਰ 2019 ਨੂੰ ਦਿੱਲੀ ਦੇ ਮੁੰਡਕਾ ਖੇਤਰ ਵਿੱਚ ਸਥਿਤ ਪਲਾਈਵੁੱਡ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੀਆਂ 21 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਸੀ। ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।


14 ਦਸੰਬਰ 2019 ਦੀ ਸ਼ਾਮ ਨੂੰ ਹੀ ਸ਼ਾਲੀਮਾਰ ਬਾਗ 'ਚ ਇੱਕ ਘਰ ਨੂੰ ਅੱਗ ਲੱਗ ਗਈ ਸੀ। ਇਸ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ, ਜਦੋਂਕਿ 4 ਲੋਕ ਜ਼ਖਮੀ ਹੋ ਗਏ ਸਨ।


22 ਦਸੰਬਰ 2019 ਦੀ ਦੇਰ ਰਾਤ ਨੂੰ ਉੱਤਰ-ਪੱਛਮੀ ਦਿੱਲੀ ਦੇ ਕਿਰਾੜੀ ਖੇਤਰ 'ਚ ਇਕ ਕੱਪੜਾ ਗੋਦਾਮ 'ਚ ਭਿਆਨਕ ਅੱਗ ਲੱਗ ਗਈ ਸੀ। ਇਸ 'ਚ ਤਿੰਨ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਝੁਲਸ ਗਏ ਸਨ। ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਸਿਲੰਡਰ 'ਚ ਧਮਾਕਾ ਹੋਇਆ ਸੀ।


2 ਜਨਵਰੀ 2020 ਨੂੰ ਪੱਛਮੀ ਦਿੱਲੀ ਦੇ ਪੀਰਾਗਾਧੀ ਖੇਤਰ ਵਿੱਚ ਇੱਕ ਬੈਟਰੀ ਫੈਕਟਰੀ ਵਿੱਚ ਅੱਗ ਲੱਗੀ ਸੀ। ਪਲਾਸਟਿਕ ਅਤੇ ਕੈਮੀਕਲ ਦੀ ਮੌਜੂਦਗੀ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਇਮਾਰਤ 'ਚ ਧਮਾਕਾ ਹੋ ਗਿਆ ਸੀ। ਇਸ ਹਾਦਸੇ ਵਿੱਚ ਫਾਇਰ ਬ੍ਰਿਗੇਡ ਮੁਲਾਜ਼ਮ ਅਮਿਤ ਬਾਲਿਆਨ ਦੀ ਮੌਤ ਹੋ ਗਈ ਸੀ।

9 ਜਨਵਰੀ 2020 ਦਿੱਲੀ ਦੇ ਪਟਪੜਗੰਜ ਉਦਯੋਗਿਕ ਇਲਾਕੇ 'ਚ ਪੇਪਰ ਪ੍ਰਿੰਟਿੰਗ ਪ੍ਰੈੱਸ ਨੂੰ ਅੱਗ ਲੱਗ ਗਈ। ਇਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਅੱਗ ਇਮਾਰਤ ਦੀ ਬੇਸਮੈਂਟ ਅਤੇ ਪਹਿਲੀ ਮੰਜਿਲ 'ਚ ਲੱਗੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Fire breaks out at Delhi Transport Department office at Civil Lines