ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਅਗਨੀਕਾਂਡ ’ਚ ਫਾਇਰਮੈਨ ਨੇ ਬਚਾਈ 11 ਲੋਕਾਂ ਦੀ ਜਾਨ

1 / 2ਦਿੱਲੀ ਅੱਗ ਕਾਂਡ : ਫਾਇਰਮੈਨ ਨੇ 11 ਲੋਕਾਂ ਦੀ ਜਾਨ ਬਚਾਈ

2 / 2ਦਿੱਲੀ ਅੱਗ ਕਾਂਡ : ਫਾਇਰਮੈਨ ਨੇ 11 ਲੋਕਾਂ ਦੀ ਜਾਨ ਬਚਾਈ

PreviousNext

ਐਤਵਾਰ ਸਵੇਰੇ ਦਿੱਲੀ ਦੀ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਵਿਖੇ ਸਥਿਤ ਇਕ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ 43 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ। 

ਇਮਾਰਤ 'ਚ ਇੰਨੀ ਭਿਆਨਕ ਅੱਗ ਲੱਗੀ ਹੋਈ ਸੀ ਕਿ ਕੋਈ ਵੀ ਆਪਣੀ ਥਾਂ ਤੋਂ ਹਿੱਲ ਨਹੀਂ ਪਾ ਰਿਹਾ ਸੀ। ਅਜਿਹੇ 'ਚ ਮਦਦ ਲਈ ਇਮਾਰਤ 'ਚ ਦਾਖਲ ਹੋਣ ਵਾਲੇ ਫਾਇਰਮੈਨਾਂ 'ਚੋਂ ਰਾਜੇਸ਼ ਸ਼ੁਕਲਾ ਨੇ 11 ਲੋਕਾਂ ਦੀ ਜਾਨ ਬਚਾਈ। ਰਾਜੇਸ਼ ਮੂਲ ਰੂਪ ਤੋਂ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਹਨ। ਉਹ ਦਿੱਲੀ ਫਾਇਰ ਬ੍ਰਿਗੇਡ 'ਚ ਤਾਇਨਾਤ ਹਨ। ਰਾਜੇਸ਼ ਰਾਂਚੀ ਦੇ ਨਾਮਕੁਮ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਸਾਲ 2000 'ਚ ਵੀ ਉਨ੍ਹਾਂ ਨੇ ਗੁਜਰਾਤ ਦੇ ਭੂਚਾਲ ਦੌਰਾਨ ਕਈ ਲੋਕਾਂ ਦੀ ਜਾਨ ਬਚਾਈ ਸੀ।
 

ਇਸ ਬਚਾਅ ਮੁਹਿੰਮ ਦੌਰਾਨ ਰਾਜੇਸ਼ ਦੇ ਪੈਰ 'ਚ ਸੱਟ ਲੱਗੀ ਹੈ ਅਤੇ ਉਨ੍ਹਾਂ ਦਾ ਐਲਐਨਜੇਪੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਹਸਪਤਾਲ 'ਚ ਰਾਜੇਸ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜੇਸ਼ ਨੂੰ ਅਸਲੀ ਹੀਰੋ ਦੱਸਿਆ ਅਤੇ ਉਸ ਦੀ ਬਹਾਦੁਰ ਦੀ ਸ਼ਲਾਘਾ ਕੀਤੀ।
 

ਜੈਨ ਨੇ ਟਵੀਟ ਕੀਤਾ, "ਫਾਇਰਮੈਨ ਰਾਜੇਸ਼ ਸ਼ੁਕਲਾ ਅਕਲੀ ਹੀਰੋ ਹੈ। ਉਹ ਅੱਗ ਵਾਲੀ ਇਮਾਰਤ ਅੰਦਰ ਦਾਖਲ ਹੋਣ ਵਾਲੇ ਫਾਇਰਮੈਨਾਂ 'ਚ ਸ਼ਾਮਲ ਸੀ ਅਤੇ 11 ਲੋਕਾਂ ਦੀ ਜਾਨ ਬਚਾਈ। ਹੱਡੀ 'ਚ ਸੱਟ ਲੱਗਣ ਦੇ ਬਾਵਜੂਦ ਉਸ ਨੇ ਅੰਤ ਤੱਕ ਆਪਣਾ ਕੰਮ ਕੀਤਾ। ਇਸ ਹੀਰੋ ਦੀ ਬਹਾਦਰੀ ਨੂੰ ਸਲਾਮ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Fire Firefighter Rajesh Shukla Hailed As Hero For Saving 11 People life