ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਅਗਨੀ ਕਾਂਡ: ਫ਼ੈਕਟਰੀ ਮਾਲਕ ਰੇਹਾਨ ਅਤੇ ਮੈਨੇਜਰ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ

ਦਿੱਲੀ ਦੀ ਅਨਾਜ ਮੰਡੀ ਫ਼ੈਕਟਰੀ ਅਗਨੀਕਾਂਡ ਮਾਮਲੇ ਵਿੱਚ ਫ਼ੈਕਟਰੀ ਦੇ ਮਾਲਕ ਰੇਹਾਨ ਅਤੇ ਉਸ ਦੇ ਮੈਨੇਜਰ ਫੁਰਕਾਨ ਨੂੰ ਤੀਸ ਹਜਾਰੀ ਕੋਰਟ ਵਿੱਚ ਪੇਸ਼ ਕੀਤਾ ਗਿਆ। 

 

ਦਿੱਲੀ ਅਗਨੀਕਾਂਡ ਉੱਤੇ ਸੁਣਵਾਈ ਤੋਂ ਬਾਅਦ, ਤੀਸ ਹਜ਼ਾਰੀ ਅਦਾਲਤ ਨੇ ਫ਼ੈਕਟਰੀ ਦੇ ਮਾਲਕ ਰੇਹਾਨ ਅਤੇ ਉਸ ਦੇ ਮੈਨੇਜਰ ਫੁਰਕਾਨ ਨੂੰ ਪੁੱਛਗਿੱਛ ਲਈ 14 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ ਐਤਵਾਰ ਨੂੰ ਦਿੱਲੀ ਦੀ ਅਨਾਜ ਮੰਡੀ ਫ਼ੈਕਟਰੀ ਵਿੱਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ।

 

 

 

ਦੱਸਣਯੋਗ ਹੈ ਕਿ ਰਾਣੀ ਝਾਂਸੀ ਰੋਡ ਨੇੜੇ ਪੁਰਾਣੀ ਅਨਾਜ ਮੰਡੀ ਵਿੱਚ ਚਾਰ ਮੰਜਿਲਾ ਇਮਾਰਤ ਨੂੰ ਸਵੇਰੇ 5 ਵਜੇ ਅੱਗ ਲੱਗੀ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਦੂਜੀ ਮੰਜਿਲ ਤੋਂ ਸ਼ੁਰੂ ਹੋਈ ਅਤੇ ਹੌਲੀ ਹੌਲੀ ਸਾਰੀ ਇਮਾਰਤ ਨੂੰ ਘੇਰ ਲਿਆ। ਇਮਾਰਤ ਦੀ ਹੇਠਲੀ ਮੰਜਿਲ ਅਤੇ ਪਹਿਲੀ ਮੰਜ਼ਿਲ 'ਤੇ ਰਹਿਣ ਵਾਲੇ ਲੋਕ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ। ਪਰ ਹੋਰ ਮੰਜ਼ਿਲਾਂ 'ਤੇ 65 ਲੋਕ ਫਸ ਗਏ।
 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੌਕੇ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਅਤੇ ਝੁਲਸੇ ਲੋਕਾਂ ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਦਿੱਲੀ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਸੱਤ ਦਿਨਾਂ ਦੇ ਅੰਦਰ ਵਿਸਥਾਰਤ ਰਿਪੋਰਟ ਮੰਗੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Delhi fire incident Tees Hazari courtsent factory owner Rehan and manager Furkan to 14 day police custody for interrogation