ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਗੈਂਗਰੇਪ ਤੇ ਕਤਲ ਮਾਮਲੇ ’ਚ ਵਿਨੇ ਪਿੱਛੋਂ ਮੁਕੇਸ਼ ਵੱਲੋਂ ਵੀ ਕਿਊਰੇਟਿਵ ਪਟੀਸ਼ਨ ਦਾਇਰ

ਦਿੱਲੀ ਗੈਂਗਰੇਪ ਤੇ ਕਤਲ ਮਾਮਲੇ ’ਚ ਵਿਨੇ ਪਿੱਛੋਂ ਮੁਕੇਸ਼ ਵੱਲੋਂ ਵੀ ਕਿਊਰੇਟਿਵ ਪਟੀਸ਼ਨ ਦਾਇਰ

ਦਿੱਲੀ ਗੈਂਗਰੇਪ ਤੇ ਕਤਲ ਮਾਮਲੇ ’ਚ ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ ਵਿਰੁੱਧ ਦੂਜੀ ਕਿਊਰੇਟਿਵ ਪਟੀਸ਼ਨ ਵੀ ਸੁਪਰੀਮ ਕੋਰਟ ’ਚ ਦਾਇਰ ਕਰ ਦਿੱਤੀ ਗਈ ਹੈ। ਇਹ ਦੂਜੀ ਪਟੀਸ਼ਨ ਦੋਸ਼ੀ ਮੁਕੇਸ਼ ਕੁਮਾਰ ਨੇ ਦਾਇਰ ਕੀਤੀ ਹੈ; ਜਦ ਕਿ ਇਸ ਤੋਂ ਪਹਿਲਾਂ ਇੱਕ ਹੋਰ ਦੋਸ਼ੀ ਵਿਨੇ ਕੁਮਾਰ ਸ਼ਰਮਾ ਨੇ ਵੀ ਕਿਊਰੇਟਿਵ ਪਟੀਸ਼ਨ ਲੈ ਕੇ ਸੁਪਰੀਮ ਕੋਰਟ ਦਾ ਦਰ ਖੜਕਾਇਆ ਸੀ।

 

 

ਲੰਘੇ ਮੰਗਲਵਾਰ ਨੂੰ ਦਿੱਲੀ ਦੀ ਅਦਾਲਤ ਨੇ ਮੁਕੇਸ਼ (32), ਪਵਨ ਗੁਪਤਾ (25), ਵਿਨੇ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ ਸਿੰਘ (31) ਵਿਰੁੱਧ ਡੈੱਥ ਵਾਰੰਟ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਵੇਗੀ।

 

 

16 ਦਸੰਬਰ, 2012 ਦੀ ਰਾਤ ਨੂੰ ਜਿਸ ਲੜਕੀ ਨਾਲ ਇਹ ਘਿਨਾਉਣੀ ਘਟਨਾ ਵਾਪਰੀ ਸੀ; ਉਸ ਨੂੰ ਭਾਰਤੀ ਮੀਡੀਆ ‘ਨਿਰਭਯਾ’ ਦੇ ਨਾਂਅ ਨਾਲ ਯਾਦ ਕਰਦਾ ਹੈ। ਨਿਰਭਯਾ ਦੀ ਮਾਂ ਨੇ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਮਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ ਤੇ ਫਾਂਸੀ ਲਈ 22 ਜਨਵਰੀ ਦੀ ਤਰੀਕ ਮੁਕੱਰਰ ਕਰ ਦਿੱਤੀ ਸੀ।

 

 

ਚੇਤੇ ਰਹੇ ਕਿ ਦਿੱਲੀ ’ਚ ਸੱਤ ਵਰ੍ਹੇ ਪਹਿਲਾਂ 16 ਦਸੰਬਰ ਦੀ ਰਾਤ ਨੂੰ ਇੱਕ ਨਾਬਾਲਗ਼ ਸਣੇ ਛੇ ਜਣਿਆਂ ਨੇ ਇੱਕ ਚੱਲਦੀ ਬੱਸ ਵਿੱਚ 23 ਸਾਲਾ ਨਿਰਭਯਾ ਨਾਲ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨੂੰ ਬੱਸ ਤੋਂ ਬਾਹਰ ਸੜਕ ਕੰਢੇ ਸੁੱਟ ਦਿੱਤਾ ਸੀ। ਇਸ ਵਾਰਦਾਤ ਦੌਰਾਨ ਉਸ ਪੀੜਤ ਕੁੜੀ ਨਾਲ ਬਹੁਤ ਸਾਰੀਆਂ ਵਹਿਸ਼ੀਆਨਾ ਹਰਕਤਾਂ ਕੀਤੀਆਂ ਗਈਆਂ ਸਨ। ਜਿਸ ਨੇ ਵੀ ਉਸ ਘਟਨਾ ਬਾਰੇ ਪੜ੍ਹਿਆ ਤੇ ਸੁਣਿਆ, ਉਸ ਦੇ ਲੂੰ–ਕੰਡੇ ਖੜ੍ਹੇ ਹੋ ਗਏ।

 

 

ਉਸ ਵਾਰਦਾਤ ਤੋਂ ਬਾਅਦ ਸਮੁੱਚੇ ਭਾਰਤ ’ਚ ਵਿਆਪਕ ਰੋਸ ਮੁਜ਼ਾਹਰੇ ਹੋਏ ਸਨ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅੰਦੋਲਨ ਸ਼ੁਰੂ ਕੀਤੇ ਗਏ ਸਨ।

 

 

ਇਸ ਮਾਮਲੇ ’ਚ ਚਾਰ ਦੋਸ਼ੀਆਂ ਵਿਨੇ ਸ਼ਰਮਾ, ਮੁਕੇਸ਼ ਸਿੰਘ, ਪਵਨ ਗੁਪਤਾ ਤੇ ਅਕਸ਼ੇ ਕੁਮਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇੱਕ ਹੋਰ ਦੋਸ਼ੀ ਰਾਮ ਸਿੰਘ ਨੇ 2015 ’ਚਹੀ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਨਾਬਾਲਗ਼ ਦੋਸ਼ੀ ਨੂੰ ਸੁਧਾਰ ਘਰ ਵਿੱਚ ਤਿੰਨ ਸਾਲਾਂ ਦੀ ਸਜ਼ਾ ਕੱਟਣ ਤੋਂ ਬਾਅਦ 2015 ’ਚ ਰਿਹਾਅ ਕਰ ਦਿੱਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Gang rape Case Mukesh also filed Curative Petition After Vinay