ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ, ਗਾਜ਼ੀਆਬਾਦ ਤੇ ਗੁਰੂਗ੍ਰਾਮ ਦੇ ਲੋਕ ਗੰਦਗੀ ਭਰੇ ਸਾਂਹ ਲੈਣ ਲਈ ਮਜਬੂਰ

ਦਿੱਲੀ 'ਚ ਹਵਾ ਇਕ ਵਾਰ ਫਿਰ ਖਰਾਬ ਰਹੀ। ਮੌਸਮ ਵਿਭਾਗ ਅਧਿਕਾਰੀਅਾਂ ਨੇ ਕਿਹਾ ਕਿ ਹਵਾ ਹੁਣ ਪਰਾਲੀ ਸਾੜੇ ਜਾਣ ਵਾਲੇ ਇਲਾਕਿਅਾਂ ਵਲੋਂ ਵਗ ਰਹੀ ਹੈ। ਸ਼ਨੀਵਾਰ ਸਵੇੇਰੇ 10 ਵਜੇ ਹਵਾ ਦਾ ਗੁਣਵੱਤਾ ਸੂਚਕ ਅੰਕ 245 ਦਰਜ ਕੀਤਾ ਗਿਆ, ਜੋ ਖਰਾਬ ਸ਼੍ਰੇਣੀ 'ਚ ਹੈ।

 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਅਾਂ ਮੁਤਾਬਕ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿਖੇ ਹਵਾ ਦੀ ਗੁਣਵੱਤਾ ਕ੍ਰਮਵਾਰ 302 ਅਤੇ 336 ਦਰਜ ਕੀਤੀ ਗਈ, ਜੋ ਬੇਹੱਦ ਖਰਾਬ ਸ਼੍ਰੇਣੀ 'ਚ ਹੈ। ਦਿੱਲੀ 'ਚ ਹਵਾ ਦੀ ਗੁਣਵੱਤਾ ਸ਼ੁੱਕਰਵਾਰ 259 ਸੀ।

 

ਇੱਕ ਅਧਿਕਾਰੀ ਮੁਤਾਬਕ ਹਵਾ ਦੀ ਗੁਣਵੱਤਾ ਚ ਇਹ ਗਿਰਾਵਟ ਹਵਾ ਦੀ ਦਿਸ਼ਾਂ ਚ ਆਏ ਬਦਲਾਅ ਕਾਰਨ ਹੈ, ਜੋ ਕਿ ਹੁਣ ਪੰਜਾਬ ਅਤੇ ਹਰਿਆਣਾ ਵੱਲੋਂ ਵੱਗ ਰਹੀ ਹੈ ਜਿੱਥੇ ਪਰਾਲੀ ਸਾੜੀ ਜਾ ਰਹੀ ਹੈ।

 

ਕੇਂਦਰ ਦੁਆਰਾ ਚਲਾਏ ਜਾਣ ਵਾਲੇ ਸਿਸਟਮ ਆਫ਼ ਏਅਰ ਕੁਆਲਟੀ ਐਂਡ ਵੈਦਰ ਫ਼ੋਰਕਾਸਟਿੰਗ ਐਂਡ ਰਿਸਰਚ (ਐਸਏਐਫਏਆਰ) ਦੇ ਨਿਰਦੇਸ਼ਕ ਗੁਫਰਾਨ ਬੇਗ ਨੇ ਕਿਹਾ ਕਿ ਇਹ ਮਾਨਸੂਨ ਦੇ ਜਾਣ ਦਾ ਸਮਾਂ ਹੈ ਅਤੇ ਅਰਬ ਸਾਗਰ ਚ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ। ਵੱਡੇ ਪੈਮਾਨੇ ਤੇ ਅਜਿਹੀ ਪ੍ਰਕਿਰਿਆ ਹਵਾ ਦੀ ਗਤੀ ਨੂੰ ਸ਼ਾਂਤ ਕਰਦੀ ਹੈ ਜੋ ਇਸ ਮੌਸਮ ਲਈ ਸਾਧਾਰਨ ਹੈ।

 

ਉਨ੍ਹਾਂ ਖ਼ਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਹਾਲਾਤਾਂ ਕਾਰਨ ਪ੍ਰਦੂਸ਼ਣ ਦਾ ਪੱਧਰ ਵਧੇਗਾ ਜਦਕਿ ਸਥਾਨਕ ਆਵਾਜਾਈ ਵਾਲੇ ਵਾਹਨਾਂ ਦਾ ਪ੍ਰਭਾਵ ਹਾਲੇ ਤੱਕ ਬੇਹੱਦ ਮਾਮੂਲੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi Ghaziabad and Gurugram air quality remains poor