ਹੈਦਰਾਬਾਦ ਚ ਪਸ਼ੂਆਂ ਦੀ ਮਹਿਲਾ ਡਾਕਟਰ ਪ੍ਰਿਯੰਕਾ ਰੈੱਡੀ ਦੇ ਨਾਲ ਹੋਈ ਬਰਬਰਤਾ ਤੋਂ ਬਾਅਦ ਐਤਵਾਰ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ।
ਨਿਊਜ਼ ਏਜੰਸੀ ਏਐਨਆਈ ਦੀ ਖਬਰ ਮੁਤਾਬਕ ਸਾਲ 2012 ਚ ਦਿੱਲੀ ਚ ਵਾਪਰੇ ਨਿਰਭਿਆ ਬਲਾਤਕਾਰ ਕੇਸ ਚ ਇੱਕ ਦੋਸ਼ੀ ਵੱਲੋਂ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਨੂੰ ਦਿੱਲੀ ਸਰਕਾਰ ਨੇ ਰੱਦ ਕਰਨ ਦੀ ਜ਼ੋਰਦਾਰ ਸਿਫਾਰਸ਼ ਕੀਤੀ ਹੈ।
ਐਤਵਾਰ ਨੂੰ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਉਪ ਰਾਜਪਾਲ ਅਨਿਲ ਬੈਜਲ ਨੂੰ ਇਸ ਮਾਮਲੇ ਚ ਇਕ ਲਿਖਤੀ ਸਿਫਾਰਸ਼ ਭੇਜੀ ਹੈ।