ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜ਼ਰਾਇਲੀ ਯਾਤਰੀਆਂ ਨੂੰ ਖੰਘ ਆਉਣ ’ਤੇ ਰੋਕੀ ਦਿੱਲੀ–ਗੁਹਾਟੀ ਰਾਜਧਾਨੀ ਐਕਸਪ੍ਰੈੱਸ

ਇਜ਼ਰਾਇਲੀ ਯਾਤਰੀਆਂ ਨੂੰ ਖੰਘ ਆਉਣ ’ਤੇ ਰੋਕੀ ਦਿੱਲੀ–ਗੁਹਾਟੀ ਰਾਜਧਾਨੀ ਐਕਸਪ੍ਰੈੱਸ

ਨਵੀਂ ਦਿੱਲੀ ਤੋਂ ਗੁਹਾਟੀ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਦੇ ਬੀ–10 ਕੋਚ ਵਿੱਚ ਯਾਤਰਾ ਕਰ ਰਹੇ ਇਜ਼ਰਾਇਲ ਦੇ ਯਾਤਰੀਆਂ ਨੂੰ ਖੰਘ ਆਉਣ ਕਾਰਨ ਹੰਗਾਮਾ ਖੜ੍ਹਾ ਹੋ ਗਿਆ। ਕੁਝ ਯਾਤਰੀਆਂ ਨੇ ਸਿਹਤ ਮੰਤਰਾਲਾ ਦੀ ਹੈਲਪਲਾਈਨ ਉੱਤੇ ਫ਼ੋਨ ਕਰ ਦਿੱਤਾ। ਇਸ ਤੋਂ ਬਾਅਦ ਰਾਜਧਾਨੀ ਐਕਸਪ੍ਰੈੱਸ ਨੂੰ ਕਾਨਪੁਰ ਤੋਂ ਪਹਿਲਾਂ ਭਾਊਪੁਰ ’ਚ ਰੋਕ ਦਿੱਤਾ ਗਿਆ।

 

 

ਰੇਲ ਅਧਿਕਾਰੀਆਂ ਦੇ ਸਮਝਾਉਣ ’ਤੇ ਯਾਤਰੀ ਮੰਨੇ ਤੇ ਰੇਲ–ਗੱਡੀ ਕਾਨਪੁਰ ਪੁੱਜੀ; ਜਿੱਥੇ CMO ਦੀ ਰੈਪਿਡ ਰੈਸਪੌਂਸ ਟੀਮ ਨੇ ਰੇਲ–ਗੱਡੀ ਉੱਤੇ ਇਜ਼ਰਾਇਲੀ ਯਾਤਰੀਆਂ ਦੀ ਜਾਂਚ ਕੀਤੀ ਪਰ ਉਨ੍ਹਾਂ ਵਿੱਚੋਂ ਕਿਸੇ ਵੀ ਯਾਤਰੀ ਨੂੰ ਕੋਈ ਬੀਮਾਰੀ ਨਹੀਂ ਪਾਈ ਗਈ। ਤਦ ਯਾਤਰੀਆਂ ਨੂੰ ਸਮਝਾ ਕੇ 25 ਮਿੰਟਾਂ ਦੀ ਦੇਰੀ ਨਾਲ ਰੇਲ–ਗੱਡੀ ਨੂੰ ਰਵਾਨਾ ਕੀਤਾ ਗਿਆ।

 

 

ਨਵੀਂ ਦਿੱਲੀ ਸਟੇਸ਼ਨ ਤੋਂ ਇਜ਼ਰਾਇਲ ਦੇ ਦੋ ਨਾਗਰਿਕ ਆਸਾਮ ਦੀ ਰਾਜਧਾਨੀ ਗੁਹਾਟੀ ਜਾਣ ਲਈ ਰਾਜਧਾਨੀ ਐਕਸਪ੍ਰੈੱਸ ਦੇ ਬੀ–10 ਕੋਚ ਦੀ ਬਰਥ 26 ਅਤੇ 27 ਉੱਤੇ ਸਵਾਰ ਹੋਏ।

 

 

ਭਾਊਪੁਰ ਤੋਂ ਪਹਿਲਾਂ ਉਨ੍ਹਾਂ ਨੂੰ ਖੰਘ ਆਉਣ ਲੱਗੀ। ਤਦ ਕੋਚ ਵਿੱਚ ਸਵਾਰ ਯਾਤਰੀਆਂ ਨੇ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਹੋਣ ਦਾ ਸ਼ੱਕ ਕੀਤਾ। ਉੱਥੇ ਹੰਗਾਮਾ ਖੜ੍ਹਾ ਹੋ ਗਿਆ। ਅਟੈਂਡੈਂਟ ਨੇ ਇਸ ਦੀ ਸੂਚਨਾ ਸੈਂਟਰਲ ਸਟੇਸ਼ਨ ਦੇ ਕੰਟਰੋਲ ਰੂਮ ਨੂੰ ਦਿੱਤੀ। ਰੇਲ ਨੂੰ ਤਦ ਭਾਊਪੁਰ ਸਟੇਸ਼ਨ ’ਤੇ ਰੋਕ ਦਿੱਤਾ ਗਿਆ।

 

 

ਯਾਤਰੀ ਹੇਠਾਂ ਉੱਤਰ ਆਏ ਤੇ ਕਥਿਤ ਤੌਰ ’ਤੇ ਛੂਤ ਤੋਂ ਗ੍ਰਸਤ ਯਾਤਰੀਆਂ ਨੂੰ ਉਤਾਰਨ ਦੀ ਮੰਗ ’ਤੇ ਅੜ ਗਏ। ਰੇਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਕਾਨਪੁਰ ਸੈਂਟਰਲ ਸਟੇਸ਼ਨ ਉੱਤੇ ਜਾਂਚ ਕੀਤੀ ਜਾਵੇਗੀ। ਤਦ ਜਾ ਕੇ ਯਾਤਰੀ ਮੰਨੇ ਤੇ ਦੂਜੇ ਕੋਚਾਂ ਵਿੱਚ ਚਲੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Guwahati Rajdhani Express stopped due to Israeli traveler s cough