ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਾਈ ਕੋਰਟ ਨੇ ਸ਼ਾਹ ਫੈਸਲ ਦੀ ਪਟੀਸ਼ਨ 'ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ

 


ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਪ੍ਰਸ਼ਾਸਨਿਕ ਸੇਵਾ ਛੱਡ ਕੇ ਰਾਜਨੀਤੀ ਵਿੱਚ ਆਏ ਸ਼ਾਹ ਫੈਸਲ ਦੀ ਉਸ ਪਟੀਸ਼ਨ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਵਿਰੁਧ ਜਾਰੀ ਲੁਕਆਊਟ ਸਰਕੂਲਰ ਦੀ ਇਕ ਕਾਪੀ ਮੰਗੀ ਹੈ। ਸ਼ਾਹ ਫੈਸਲ ਇਸ ਸਮੇਂ ਸ੍ਰੀਨਗਰ ਵਿੱਚ ਹਿਰਾਸਤ ਵਿੱਚ ਹੈ।

 

 

 

 

ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਢੀਂਗਰਾ ਦੇ ਬੈਂਚ ਨੇ ਕੇਂਦਰ ਤੋਂ 1 ਸਤੰਬਰ ਤੱਕ ਜਵਾਬ ਦੇਣ ਨੂੰ ਕਿਹਾ ਅਤੇ ਮਾਮਲੇ ਦੀ ਫੈਸਲ ਵੱਲੋਂ ਆਪਣੀ ਹਿਰਾਸਤ ਵਿਰੁਧ ਦਾਇਰ ਬੰਦੀ ਪਟੀਸ਼ਨ ਸਮੇਤ 3 ਸਤੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਫੈਸਲ ਦੇ ਵਕੀਲ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਲੁੱਕਆਊਟ ਸਰਕੂਲਰ (ਐਲਓਸੀ) ਕਿਸ ਅਧਾਰ ਤੇ ਜਾਰੀ ਕੀਤਾ ਗਿਆ ਹੈ।

 

ਵਕੀਲ ਨੇ ਕਿਹਾ ਕਿ ਐਲਓਸੀ ਕੇਵਲ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕ ਸਕਦਾ ਹੈ, ਪਰ ਇਹ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਨੂੰ ਸਹੀ ਨਹੀਂ ਠਹਿਰਾ ਸਕਦਾ ਅਤੇ ਇਹ ਕੇਂਦਰ ਦੀ ਦੁਰਦਸ਼ਾ ਨੂੰ ਦਰਸਾਉਂਦੀ ਹੈ। 

 

ਸਾਬਕਾ ਆਈਏਐਸ ਅਧਿਕਾਰੀ ਨੇ ਆਪਣੀ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਉਹ ਉੱਚ ਪੱਧਰੀ ਪੜ੍ਹਾਈ ਲਈ ਅਮਰੀਕਾ ਸਥਿਤ ਹਾਰਵਰਡ ਯੂਨੀਵਰਸਿਟੀ ਜਾ ਰਿਹਾ ਸੀ, ਜਦੋਂ ਉਸ ਨੂੰ ਦਿੱਲੀ ਹਵਾਈ ਅੱਡੇ ‘ਤੇ ਪਬਲਿਕ ਸੇਫਟੀ ਐਕਟ (ਪੀਐਸਏ) ਦੇ ਤਹਿਤ ਗ਼ੈਰਕਨੂੰਨੀ ਤੌਰ ‘ਤੇ ਹਿਰਾਸਤ ਵਿੱਚ ਲਿਆ ਗਿਆ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Delhi HC seeks response from the Centre government on Shah Faesal case