ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਾਈਕੋਰਟ ਅੱਜ ਕਰੇਗਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਸੁਣਵਾਈ

ਪੈਟਰੋਲ-ਡੀਜ਼ਲ ਦੇ ਮੁੱਲ ਚ ਰੋਜ਼ਾਨਾ ਹੋ ਰਹੇ ਵਾਧੇ ਕਾਰਨ ਦੇਸ਼ ਦੇ ਲੋਕ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸੋਮਵਾਰ ਵਿਰੋਧੀ ਦਲਾਂ ਨੇ ਪੈਟਰੋਲ-ਡੀਜ਼ਲ ਕੀਮਤਾਂ ਖਿਲਾਫ ਭਾਰਤ ਬੰਦ ਕੀਤਾ ਸੀ। ਮੰਗਲਵਾਰ ਨੂੰ ਇਸੇ ਮਾਮਲੇ `ਚ ਦਿੱਲੀ ਦੀ ਇਕ ਡਿਜ਼ਾਈਨਰ ਪੂਜਾ ਮਹਾਜਨ ਨੇ ਦਿੱਲੀ ਹਾਈਕੋਰਟ `ਚ ਪਟੀਸ਼ਨ ਦਾਇਰ ਕੀਤੀ ਹੈ।

 

ਪੂਜਾ ਨੇ ਹਾਈਕੋਰਟ `ਚ ਜਨਤਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ `ਚ ਰੋਜ਼ਾਨਾ ਹੋਣ ਵਾਲੇ ਬਦਲਾਅ `ਤੇ ਲਗਾਮ ਲਗਾਈ ਜਾਵੇ ਅਤੇ ਇਨ੍ਹਾਂ ਦੀਆਂ ਕੀਮਤਾਂ ਨੂੰ ਫਿਕਸ ਕੀਤਾ ਜਾਵੇ। ਮੁੱਖ ਜਸਟਿਸ ਰਾਜਿੰਦਰ ਮੇਨਨ ਅਤੇ ਜਸਟਿਸ ਵੀ. ਕੇ. ਰਾਓ ਦੀ ਅਦਾਲਤ ਨੇ ਪੀਟਸ਼ਨ ਸਵੀਕਾਰ ਕਰ ਲਈ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਯਾਨੀ ਬੁੱਧਵਾਰ ਨੂੰ ਹੋਵੇਗੀ।

 

ਦਿੱਲੀ ਨਿਵਾਸੀ ਡਿਜ਼ਾਈਨਰ ਪੂਜਾ ਮਹਾਜਨ ਨੇ ਪਟੀਸ਼ਨ ਜ਼ਰੀਏ ਮੰਗ ਕੀਤੀ ਹੈ ਕਿ ਹਾਈਕੋਰਟ ਕੇਂਦਰ ਸਰਕਾਰ ਨੂੰ ਹੁਕਮ ਦੇਵੇ ਕਿ ਉਹ ਪੈਟਰੋਲ-ਡੀਜ਼ਲ ਨੂੰ ਜ਼ਰੂਰੀ ਚੀਜ਼ਾਂ ਦੀ ਸ਼੍ਰੇਣੀ `ਚ ਪਾ ਕੇ ਇਸ ਦਾ ਉਚਿਤ ਮੁੱਲ ਫਿਕਸ ਕਰੇ। ਪੂਜਾ ਮਹਾਜਨ ਵੱਲੋਂ ਪਟੀਸ਼ਨ ਲਾਉਣ ਵਾਲੇ ਵਕੀਲ ਏ. ਮੈਤਰੀ ਨੇ ਅਦਾਲਤ `ਚ ਬੀਤੇ ਦਿਨ ਕਿਹਾ ਕਿ ਸਰਕਾਰ ਨੇ ਅਪ੍ਰਤੱਖ ਤਰੀਕੇ ਨਾਲ ਤੇਲ ਕੰਪਨੀਆਂ ਨੂੰ ਛੋਟ ਦੇ ਰੱਖੀ ਹੈ।

 

ਪਟੀਸ਼ਨ `ਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਕੌਮਾਂਤਰੀ ਪੱਧਰ `ਤੇ ਕੱਚੇ ਤੇਲ ਦੀਆਂ ਕੀਮਤਾਂ `ਚ ਤੇਜ਼ੀ ਦੀ ਗੱਲ ਕਹਿ ਕੇ ਜਨਤਾ ਨੂੰ ਗੁਮਰਾਹ ਕਰਦੀ ਹੈ, ਜਦੋਂ ਕੱਚੇ ਤੇਲ ਦੀਆਂ ਕੀਮਤਾਂ `ਚ ਗਿਰਾਵਟ ਹੁੰਦੀ ਹੈ, ਤਦ ਵੀ ਇੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ `ਚ ਉਸ ਫਰਕ ਨਾਲ ਕਟੌਤੀ ਨਹੀਂ ਕੀਤੀ ਜਾਂਦੀ ਹੈ।         

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi HC to hear petrol and diesel prices today